Wednesday, November 4, 2026
JalandharPunjab

*ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੂਬਾ ਪੱਧਰ ਤੇ ਦੁਆਬੇ ‘ਚ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ*

ਨਰਿੰਦਰ ਕੁਮਾਰ 

*ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਸੂਬਾ ਪੱਧਰ ਤੇ ਦੁਆਬੇ ‘ਚ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ*

ਨਕੋਦਰ 3 ਅਕਤੂਬਰ

ਦੁਆਬੇ ਦੇ ਇਤਿਹਾਸ ਵਿੱਚ ਇਸ ਵਾਰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਦਾ ਸੂਬਾ ਪੱਧਰੀ ਪ੍ਰੋਗਰਾਮ ਡੇਰਾ ਸਤਿਗੁਰੂ ਲਾਲ ਨਾਥ ਰਹੀਮਪੁਰ (ਜਲੰਧਰ) ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਡੇਰੇ ਦੇ ਗੱਦੀਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਪ੍ਰੈਸ ਮਿਲਣੀ ਤੋਂ ਬਾਅਦ ਪ੍ਰੈਸ ਨੋਟ ਵਿੱਚ ਦਿੱਤੀ ਇਸ ਸੂਬਾ ਪੱਧਰੀ ਪ੍ਰੋਗਰਾਮ ਦੀ ਸੂਚਨਾ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਨੇ ਦਿੱਤਿਆਂ ਕਿਹਾ ਕਿ 10 ਅਕਤੂਬਰ 2026 ਨੂੰ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਪੰਜਾਬ ਸਰਕਾਰ ਤਰਫੋਂ ਸ਼ਰਧਾ ਤੇ ਸਤਿਕਾਰ ਵਜੋਂ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ। ਜੋ ਸੂਬਾ ਪੱਧਰੀ ਹੋਵੇਗਾ ਇਸ ਪ੍ਰੋਗਰਾਮ ਸਬੰਧੀ ਅੱਜ 3 ਅਕਤੂਬਰ 2026 ਨੂੰ ਡੇਰਾ ਮੁਖੀ ਬਾਲ ਜੋਗੀ ਪ੍ਰਗਟ ਨਾਥ ਜੀ ਦੀ ਅਗਵਾਈ ਵਿੱਚ ਡੇਰੇ ਵਿਖੇ ਮੀਟਿੰਗ ਹੋਈ ਜਿਸ ਵਿੱਚ ਸਮਾਜ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ, ਜਥੇਬੰਦੀਆਂ ਦੇ ਮੁਖੀਆਂ ਨੇ ਹਿੱਸਾ ਲਿਆ ਜਿਸ ਵਿੱਚ ਇਹ ਦੱਸਿਆ ਗਿਆ ਕਿ ਇਸ ਪ੍ਰਗਟ ਦਿਵਸ ਦੇ ਪ੍ਰੋਗਰਾਮ ਵਿੱਚ ਅਲੱਗ ਅਲੱਗ ਕੀਰਤਨੀ ਜਥੇ ਭਗਵਾਨ ਵਾਲਮੀਕੀ ਜੀ ਦਾ ਗੁਣਗਾਨ ਕਰਨਗੇ ਅਤੇ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਸੰਗਤ ਨੂੰ ਪ੍ਰੇਰਿਤ ਕਰਨਗੇ। 10 ਅਕਤੂਬਰ 2026 ਵਾਲੇ ਦਿਨ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਸੰਗਤ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰੇਗੀ। ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਤਰਫੋਂ ਦਿੱਤੇ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੱਤੀ ਗਈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਹਿਣਾ ਹੈ ਕਿ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਪੰਜਾਬ ਦੇ ਵਿੱਚ ਪੰਜ ਵਿਸ਼ਾਲ ਰਾਜ ਪੱਧਰੀ ਪ੍ਰੋਗਰਾਮ ਪੰਜਾਬ ਸਰਕਾਰ ਦੇ ਟੂਰਿਜ਼ਮ ਡਿਪਾਰਟਮੈਂਟ ਤਰਫੋਂ ਮਨਾਇਆ ਜਾਵੇਗਾ। ਜੋ ਕਿ ਸ੍ਰੀ ਦੀਪਕ ਬਾਲੀ ਜੀ, ਐਮਐਲਏ ਸ੍ਰੀ ਅਜੇ ਦੱਤ (ਦਿੱਲੀ ਅੰਬੇਡਕਰ ਨਗਰ) ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਵਿੱਚ ਹੋਣਗੇ। ਸਭ ਤੋਂ ਪਹਿਲਾ ਰਾਜ ਪੱਧਰੀ ਵਿਸ਼ਾਲ ਪ੍ਰੋਗਰਾਮ ਦੁਆਬੇ ਦੇ ਪ੍ਰਸਿੱਧ ਡੇਰਾ ਸਤਿਗੁਰੂ ਲਾਲ ਨਾਥ (ਰਹੀਮਪੁਰ) ਜਿਸ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਚੇਅਰਮੈਨ ਸਰਾਇਨ ਬੋਰਡ ਐਡਵਾਈਜ਼ਰੀ ਕਮੇਟੀ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਉਹਨਾਂ ਦੀ ਸਰਪ੍ਰਸਤੀ ਵਿੱਚ ਹੋਵੇਗਾ। ਇਸੇ ਤਰ੍ਹਾਂ ਹੀ ਜਲੰਧਰ ਸ਼ਹਿਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਬਾਕੀ ਰਾਜ ਪੱਧਰੀ ਪ੍ਰੋਗਰਾਮ ਕੀਤੇ ਜਾਣਗੇ ਡੇਰੇ ਵਿਖੇ ਹੋਈ ਮੀਟਿੰਗ ਵਿੱਚ ਐਮਐਲਏ ਹਲਕਾ ਨਕੋਦਰ ਇੰਦਰਜੀਤ ਕੌਰ ਮਾਨ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸਾਹਬੇਕਾ ਪਾਲਾ ਜਲਾਲਪੁਰੀ, ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਚੰਦਨ ਗਰੇਵਾਲ ਜੀ, ਜਿਲਾ ਪਰਿਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ, ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂ, ਹਲਕਾ ਫਿਲੌਰ ਦੇ ਇੰਚਾਰਜ ਹਰਜੋਤ ਕੌਰ ਲੋਟੀਆ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ, ਹਲਕਾ ਕਰਤਾਰਪੁਰ ਦੇ ਐਮਐਲਏ ਸਰਦਾਰ ਬਲਕਾਰ ਸਿੰਘ , ਨੂਰਮਹਿਲ ਬਲਾਕ ਸੰਮਤੀ ਦੇ ਚੇਅਰਮੈਨ ਚਰਨਜੀਤ ਰਾਏ ,ਬਲਾਕ ਸੰਮਤੀ ਨਕੋਦਰ ਦੇ ਚੇਅਰਮੈਨ ਚਰਨਜੀਤ ਸਿੰਘ ਬਿੱਲਾ, ਪਵਨ ਹੰਸ ਮੈਂਬਰ ਖਾਦੀ ਬੋਰਡ , ਮੈਡਮ ਕਿਟੂ ਗਰੇਵਾਲ ਸਮੇਤ ਸਮੂਹ ਡੇਰੇ ਦੇ ਸੇਵਾਦਾਰ ਹਾਜ਼ਰ ਰਹੇ।