Wednesday, November 4, 2026
JalandharPunjab

*ਤਲਵੰਡੀ ਸਲੇਮ ਗਊਸ਼ਾਲਾ ਵਿਖੇ ਰੱਖਿਆ ਵੱਡੀ ਸ਼ੈੱਡ ਦਾ ਨੀਂਹ ਪੱਥਰ*

ਅਨਿਲ ਐਰੀ 

*ਤਲਵੰਡੀ ਸਲੇਮ ਗਊਸ਼ਾਲਾ ਵਿਖੇ ਰੱਖਿਆ ਵੱਡੀ ਸ਼ੈੱਡ ਦਾ ਨੀਂਹ ਪੱਥਰ*

ਨਕੋਦਰ 19 ਮਈ : ਸਵਾਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ ਚੂਹੜ ਵੱਲੋਂ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਪਿੰਡ ਤਲਵੰਡੀ ਸਲੇਮ ਕੋਟਲਾ ਵਿਖੇ ਪ੍ਰਧਾਨ ਜੁਗਲ ਕਿਸ਼ੋਰ ਦੀ ਰਹਿਨੁਮਾਈ ਹੇਠ ਗਊਸ਼ਾਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਗਊਸ਼ਾਲਾ ਚ’ ਗਊ ਮਾਤਾ ਦੀ ਸੁਰੱਖਿਆ ਤੇ ਵਿਸ਼ੇਸ਼ ਪ੍ਰਬੰਧਾਂ ਲਈ ਸ਼ੈੱਡ ਦਾ ਨੀਂਹ ਪੱਥਰ ਅੱਜ ਪੂਜਾ ਅਰਾਧਨਾ ਨਾਲ ਇਲਾਕੇ ਦੇ ਉੱਘੇ ਕਾਰੋਬਾਰੀਆਂ ਅਤੇ ਸਮਾਜ ਸੇਵਕਾਂ ਵੱਲੋਂ ਕੀਤਾ ਗਿਆ । ਇਸ ਉਪਰੰਤ ਗਊਸ਼ਾਲਾ ਦੀ ਸ਼ੈੱਡ ਦਾ ਨੀਂਹ ਪੱਥਰ ਰੱਖ ਕੇ ਉਸ ਦਾ ਸ਼ੁਭ ਆਰੰਭ ਕੀਤਾ ਗਿਆ । ਇਲਾਕੇ ਦੇ ਕਾਰੋਬਾਰੀਆਂ ਅਤੇ ਸਮਾਜ ਸੇਵਕਾਂ ਵੱਲੋਂ ਇਸ ਗਊਸ਼ਾਲਾ ਦੀ ਸ਼ੈੱਡ ਲਈ ਆਪਣੀ ਨੇਕ ਕਮਾਈ ਵਿੱਚੋਂ ਦਾਨ ਕਰਦਿਆਂ ਗਊਸ਼ਾਲਾ ਨੂੰ ਨਕਦੀ ਦੇ ਰੂਪ ਵਿੱਚ ਯੋਗਦਾਨ ਦਿੱਤਾ ਗਿਆ ।
ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਜੁਗਲ ਕਿਸ਼ੋਰ ਨੇ ਆਖਿਆ ਕਿ ਇਹ ਸਭ ਇਲਾਕੇ ਦੇ ਕਾਰੋਬਾਰੀਆਂ ਤੇ ਸਮਾਜ ਸੇਵਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਿਹਾ ਹੈ ।ਉਹਨਾਂ ਨੇ ਸਮੂਹ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਗਊਸ਼ਾਲਾ ਨੂੰ ਸਹਿਯੋਗ ਦਿੰਦੇ ਰਹਿਣਗੇ । ਉਹਨਾਂ ਦੱਸਿਆ ਕਿ ਗਊਸ਼ਾਲਾ ਦੀ ਸ਼ੈੱਡ ਤੇ ਲੱਖਾਂ ਦਾ ਖਰਚਾ ਆਵੇਗਾ । ਉੱਘੇ ਕਾਰੋਬਾਰੀਆਂ ਅਤੇ ਸੱਤਿਅਮ ਇੰਸਟੀਟਿਊਟ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਆਖਿਆ ਕਿ ਅਸੀਂ ਤਾਂ ਤੁਛ ਜਿਹੀ ਸੇਵਾ ਕਰ ਰਹੇ ਹਾਂ ਪਰ ਅਸਲੀ ਸੇਵਾ ਜੁਗਲ ਕਿਸ਼ੋਰ ਤੇ ਰਾਮ ਮੂਰਤੀ ਹੀ ਨਿਭਾ ਰਹੇ ਹਨ । ਉਹਨਾਂ ਕਿਹਾ ਕਿ ਲੋੜ ਪੈਣ ਉਪਰੰਤ ਸਹਿਯੋਗ ਜਾਰੀ ਰਹੇਗਾ। ਇਸ ਗਊਸ਼ਾਲਾ ਦਾ ਨੀਂਹ ਪੱਥਰ ਕਾਰੋਬਾਰੀਆਂ ਤੇ ਸਮਾਜ ਸੇਵਕਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ । ਇਸ ਮੌਕੇ ਤੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਸੁਖਦੇਵ ਸ਼ਰਮਾ ਤੇ ਕੁਲਦੀਪ ਸ਼ਰਮਾ ਚੇਅਰਮੈਨ ਭਾਰਤ ਨਰਸਿੰਗ ਕਾਲਜ ਮੁੱਧਾਂ, ਸੱਤਿਅਮ ਇੰਸਟੀਟਿਊਟ ਨਕੋਦਰ ਦੇ ਚੇਅਰਮੈਨ ਵਿਪਨ ਸ਼ਰਮਾ, ਸਾਬਕਾ ਸਰਪੰਚ ਜਵਾਹਰ ਲਾਲ ਖੁੰਗਰ ਉੱਗੀ, ਕੌਸ਼ਲ ਹਸਪਤਾਲ ਕਪੂਰਥਲਾ ਤੋਂ ਡਾਕਟਰ ਰਣਦੀਪ ਸਿੰਘ ਕੌਸ਼ਲ, ਸਮਾਜ ਸੇਵਕ ਰਕੇਸ਼ ਗੁਪਤਾ ਨਕੋਦਰ, ਸਮਾਜ ਸੇਵਕ ਜਤਿੰਦਰ ਜੈਨ, ਸਮਾਜ ਸੇਵਕ ਕੇਸ਼ਵ ਵਰਮਾ, ਸਮਾਜ ਸੇਵਕ ਹਰੀਸ਼ ਸ਼ਰਮਾ ਐਮ.ਸੀ ਨਕੋਦਰ, ਹਿੰਮਤ ਪਰਾਸ਼ਰ ਟੈਗੋਰ ਮਾਡਲ ਸਕੂਲ ਨਕੋਦਰ, ਰਜਿੰਦਰ ਸਿੰਘ ਲਾਟੀਆ, ਸੁਖਦੇਵ ਸ਼ਰਮਾ ਖਾਨਪੁਰ ਢੱਡਾ, ਡਾ. ਜਗਤਾਰ ਜੱਗਾ, ਜਸਪਾਲ ਸਿੰਘ ਪਾਲੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।