ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਵਿਖੇ ਸਲਾਨਾ ਖੇਡ ਮੇਲਾ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆ
ਅਨਿਲ ਐਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਵਿਖੇ ਸਲਾਨਾ ਖੇਡ ਮੇਲਾ ਬੜੀ ਧੂਮ-ਧਾਮ ਨਾਲ ਸੰਪੰਨ ਹੋਇਆ
ਨਕੋਦਰ 9 ਮਾਰਚ
ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਡਾ ਸਲਾਨਾ ਖੇਡ ਮੇਲਾ ਕਾਲਜ ਇੰਚਾਰਜ ਸ਼੍ਰੀਮਤੀ ਪੂਜਾ ਸੁਖੇਜਾ ਜੀ ਦੀ ਸੁਯੋਗ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਇੰਚਾਰਜ ਸ਼੍ਰੀਮਤੀ ਪਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਧੂਮ-ਧਾਮ ਨਾਲ ਕਰਵਾਇਆ ਗਿਆ I ਜਿਸ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਬੈਡਮਿੰਟਨ, ਟੇਬਲ ਟੇਨਿਸ, ਸ਼ਤਰੰਜ, ਰੱਸਾਕਸ਼ੀ, ਅੜਿਕਾ ਦੋੜ, ਲੰਬੀ ਛਾਲ, ਗੋਲਾ ਸੁਟਣਾ, ਲੇਮਨ ਰੇਸ, ਥ੍ਰੀ-ਲੈਗ ਦੋੜ, ਰੱਸੀ ਟੱਪਣ ਭਾਗ ਲਿਆ ਅਤੇ ਜੋਸ਼ ਤੇ ਉਤਸਾਹ ਨਾਲ ਪ੍ਰਦਰਸ਼ਨ ਕੀਤਾ I ਇਸ ਤੋਂ ਇਲਾਵਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਮਿਊਜਿਕਲ ਚੇਅਰ ਦੇ ਕੰਪੀਟੀਸ਼ਨ ਵਿਚ ਭਾਗ ਲਿਆ I ਇਸ ਮੇਲੇ ਦੇ ਉਦਘਾਟਨੀ ਸਮਾਗਮ ਵਿਚ ਸ਼੍ਰੀ ਦੀਪਕ ਸ਼ਰਮਾ ਸੰਗਠਨ ਮੰਤਰੀ ਖੇਡ ਭਾਰਤੀ ਪੰਜਾਬ ਅਤੇ ਸ਼੍ਰੀ ਸਾਹਿਲ ਚੋਪੜਾ ਕਾਰਜਕਾਰੀ ਮੰਤਰੀ ਖੇਡ ਭਾਰਤੀ ਪੰਜਾਬ ਨੇ ਵਿਦੇਸ਼ ਮਹਿਮਾਨ ਦੇ ਤੋਰ ਤੇ ਭਾਗ ਲਿਆ ਅਤੇ ਝੰਡਾ ਲਹਿਰਾਉਣ ਉਪਰੰਤ ਖੇਡਾਂ ਆਰੰਭ ਕਰਨ ਦੀ ਘੋਸ਼ਨਾ ਕੀਤੀ I ਸ਼੍ਰੀ ਦੀਪਕ ਸ਼ਰਮਾ ਜੀ ਨੇ ਆਪਣੇ ਭਾਸ਼ਣ ਵਿਚ ਨਸ਼ਿਆ ਤੋਂ ਦੁਰ ਰਹਿਣ ਖੇਡਾਂ ਨੂੰ ਅਪਣਾ ਕੇ ਸਰੀਰ ਨੂੰ ਸਿਹਤਮੰਦ ਰੱਖਣ ਤੇ ਜੋਰ ਦਿੱਤਾ I ਇਹ ਖੇਡ ਮੇਲਾ ਉਦੋ ਆਪਣੇ ਜਲੌ ਤੇ ਪਹੁੰਚ ਗਿਆ ਜਦੋਂ ਪ੍ਰਿੰਸੀਪਲ ਸ਼੍ਰੀ ਰੁਪਿੰਦਰ ਰੰਧਾਵਾ ਅਤੇ ਸ਼੍ਰੀਮਤੀ ਅਰਜੁਨਾ ਭੱਲਾ ਅਤੇ ਸੁੱਖਪਾਲ ਸਿੰਘ ਬਾਲੀਵੁੱਡ ਅਤੇ ਪੰਜਾਬੀ ਫਿਲਮ ਜਗਤ ਦੀਆਂ ਉੱਘੀਆ ਹਸਤੀਆਂ ਨੇ ਇਸ ਸਮਾਗਮ ਵਿਚ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੱਚਿਆ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਸ਼੍ਰੀ ਮਤੀ ਪੂਜਾ ਸੁਖੇਜਾ ਨੇ ਆਏ ਹੋਏ ਮੁੱਖ ਅਤੇ ਵਿਸ਼ੇਸ਼ ਮਹਿਮਾਨ ਦਾ ਸਲਾਨਾ ਖੇਡ ਮੇਲੇ ਵਿਚ ਸ਼ਿਰਕਤ ਕਰਨ ਲਈ ਸੁਆਗਤ ਅਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਵਿਚ ਭਾਵੇ ਖੇਡ ਮੈਦਾਨਾਂ ਦੀ ਕਮੀ ਹੈ ਪਰ ਫਿਰ ਦੀ ਸੰਸਥਾ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ I ਜਿੱਤੇ ਹੋਏ ਖਿਡਾਰੀਆ ਨੂੰ ਇਨਾਮ ਤਕਸੀਮ ਕਰਕੇ ਉਹਨਾ ਦੀ ਹੋਂਸਲਾ ਅਫਜ਼ਾਈ ਕੀਤੀ ਗਈ ਮੰਚ ਸੰਚਾਨਲ ਦੀ ਭੂਮਿਕਾ ਸ. ਹਰਸਿਮਰਨ ਸਿੰਘ ਨੇ ਬਾਖੂਬੀ ਨਿਭਾਈ ਇਸ ਮੋਕੇ ਤੇ ਕਾਲਜ ਡਾ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ
