Wednesday, November 4, 2026
JalandharPunjab

ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਵੱਲੋ ਬੱਚਿਆਂ ਦੀ ਲੋੜ ਨੂੰ ਮੁੱਖ ਰਖਦੇ ਹੋਏ ਫ਼ਰਸ਼ ਤੇ ਮੈਟ ਲਗਵਾਈ

ਅਨਿਲ ਐਰੀ 

ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਵੱਲੋ ਬੱਚਿਆਂ ਦੀ ਲੋੜ ਨੂੰ ਮੁੱਖ ਰਖਦੇ ਹੋਏ ਫ਼ਰਸ਼ ਤੇ ਮੈਟ ਲਗਵਾਈ

ਨਕੋਦਰ 8 ਮਾਰਚ 2026
ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵੱਲੋਂ ਏ ਐਸ ਸੀ ਸੈਕੰ ਸਕੂਲ਼ ਦੇ ਛੋਟੇ ਬੱਚਿਆਂ ਦੀ ਲੋੜ ਨੂੰ ਮੁੱਖ ਰਖਦੇ ਹੋਏ, ਉਨ੍ਹਾਂ ਦੇ ਬੈਠਣ ਲਈ ਫ਼ਰਸ਼ ਤੇ ਮੈਟ ਲਗਵਾਈ ਗਈ।ਅੱਜ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਮੈਟ ਲਗਵਾਉਣ ਉਪਰੰਤ ਕਮਰਾ ਬੱਚਿਆਂ ਨੂੰ ਸੌਂਪ ਦਿੱਤਾ ਗਿਆ।ਪ੍ਰੀਸ਼ਦ ਪ੍ਰਧਾਨ ਭੂਪਿੰਦਰ ਅਜੀਤ ਸਿੰਘ ਅਤੇ ਸਮੂੰਹ ਮੈਂਬਰਾਂ ਨੇ ਪ੍ਰਿੰਸੀਪਲ ਅਤੇ ਸਟਾਫ ਨੂੰ ਭਰੋਸਾ ਦਿੱਤਾ ਕਿ ਅੱਗੋਂ ਵੀ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਦਿਆਂ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਭੂਪਿੰਦਰ ਅਜੀਤ ਸਿੰਘ,ਪ੍ਰੇਮ ਸਾਗਰ ਸ਼ਰਮਾ,ਆਕਾਸ਼ ਚੰਦਰ ਭੱਲਾ,ਸਰਬਜੀਤ ਸਿੰਘ ਧੀਮਾਨ,ਐਮ ਪੀ ਸਿੰਘ,ਪਰਮਿੰਦਰ ਕੁਮਾਰ , ਪ੍ਰਿੰ ਜਸਮਿੰਦਰ ਸਿੰਘ,ਸੁਮਨ ਸ਼ਰਮਾ,ਵਿਜੇ ਲਕਸ਼ਮੀ,ਬਿਮਲ ਕਿਸ਼ੋਰ,ਲਛਮਣ ਸਿੰਘ,ਅਤੇ ਬੱਚੇ ਹਾਜ਼ਰ ਸਨ।