Thursday, June 19, 2025
Punjab

ਅਖਾੜਾ ਸੰਗਲਵਾਲਾ ‘ਚ ਕੀਤਾ ਕੰਜਕ ਪੂਜਨ

ਅੰਮਿ੍ਤਸਰ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸ਼ਟਮੀ ਦੇ ਸ਼ੁੱਭ ਮੌਕੇ ਅਖਾੜਾ ਸੰਗਲਵਾਲਾ ਵਿਚ ਗੱਦੀਨਸ਼ੀਨ ਮਹੰਤ ਦਿਵਿਆਬੰਰ ਮੂਨੀ ਵੱਲੋਂ ਕੰਜਕ ਪੂਜਨ ਕੀਤਾ ਗਿਆ ਤੇ ਕੰਜਕਾਂ ਕੋਲੋਂ ਅਸ਼ੀਰਵਾਦ ਪ੍ਰਰਾਪਤ ਕੀਤਾ। ਮਹੰਤ ਦਿਵਿਆਬੰਰ ਮੂਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਦੇ ਵਿਚ ਕੰਜਕਾਂ ਦਾ ਬਹੁਤ ਮਹੱਤਵ ਹੈ ਤੇ ਕੰਜਕਾਂ ਦੇ ਅਸ਼ੀਰਵਾਦ ਦੇ ਨਾਲ ਮੰਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ 14-10-2021 ਨੂੰ ਲੌਂਗਾਵਾਲੀ ਮਾਤਾ ਮੰਦਰ ਵਿਚ ਸਵੇਰੇ ਮਾਂ ਦੁਰਗਾ ਸਤੂਤੀ ਦੇ ਪਾਠ ਦਾ ਭੋਗ ਪਾਉਣ ਤੋਂ ਬਾਅਦ ਕੰਜਕ ਪੂਜਨ ਕੀਤਾ ਜਾਵੇਗਾ। ਇਸ ਮੌਕੇ ਅਖਾੜੇ ਦੇ ਸਮੂਹ ਸੇਵਾਦਾਰ ਹਾਜ਼ਰ ਸਨ।