Friday, June 20, 2025
LocalPunjab

ਟਰੱਕ ਉਪਰੇਟਰਜ਼ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ ।

ਟਰੱਕ ਉਪਰੇਟਰਜ਼ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਦੀ ਸਰਬਸੰਮਤੀ ਨਾਲ ਹੋਈ ਚੋਣ ।

ਸ਼ਾਹਕੋਟ,17 ਦਸੰਬਰ ( ਰਣਜੀਤ ਬਹਾਦੁਰ ):-ਅੱਜ ਟਰੱਕ ਯੂਨੀਅਨ ਸ਼ਾਹਕੋਟ ਵਿਖੇ ਟਰੱਕ ਉਪਰੇਟਰਜ਼ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਦਾ ਸਾਲਾਨਾ ਆਮ ਇਜਲਾਸ ਹੋਇਆ। ਇਜਲਾਸ ਮੌਕੇ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕਰਨ ਉਪਰੰਤ ਟਰੱਕ ਉਪਰੇਟਰਜ਼ ਵੈਲਫੇਅਰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਦੌਰਾਨ ਦਲੀਪ ਸਿੰਘ ਅਤੇ ਅਜੇ ਕੁਮਾਰ ਨੂੰ ਸੈਕਟਰੀ, ਗੁਲਜ਼ਾਰ ਸਿੰਘ ਥਿੰਦ ਨੂੰ ਖ਼ਜ਼ਾਨਚੀ ਬਣਾਇਆ ਗਿਆ। ਇਜਲਾਸ ਮੌਕੇ ਮਨਜੀਤ ਸਿੰਘ ਸੱਤਾ, ਚੌਧਰੀ ਹਰਮੇਸ਼ ਲਾਲ, ਨਿਸ਼ਾਨ ਸਿੰਘ, ਤਰਸਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਮਿੰਦਰ ਪਾਲ, ਸਵਰਨ ਸਿੰਘ, ਤੀਰਥ ਸਿੰਘ ਅਤੇ ਜਸਪਾਲ ਸਿੰਘ ਨੂੰ ਮੈਂਬਰ ਬਣਾਇਆ ਗਿਆ। ਇਨ੍ਹਾਂ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਤਿੰਨ ਸਾਲ ਲਈ ਕੀਤੀ ਗਈ ਹੈ।