Wednesday, November 4, 2026
LocalPunjab

ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਸੰਗੋਵਾਲ ,ਬੁਰਜ ਹਸਨ, ਸੰਧਾਰਾ ਆਦਿ ਪਿੰਡਾਂ ਦਾ ਲਿਆ ਜਾਇਜ਼ਾ

ਅਨਿਲ ਐਰੀ 

ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਿੰਡ ਸੰਗੋਵਾਲ ,ਬੁਰਜ ਹਸਨ, ਸੰਧਾਰਾ ਆਦਿ ਪਿੰਡਾਂ ਦਾ ਲਿਆ ਜਾਇਜ਼ਾ


ਨੂਰਮਹਿਲ, 31 ਅਗਸਤ 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਲੋਕਾਂ ਲਈ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਰਾਸ਼ਨ, ਪਸ਼ੂਆਂ ਦੀ ਫੀਡ, ਚਾਰਾ, ਦਵਾਈਆਂ ਆਦਿ ਲਗਾਤਾਰ ਪ੍ਰਭਾਵਿਤ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਮੁਹਈਆ ਕਰਵਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਨਕੋਦਰ ਦੇ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਨੇ ਪਿੰਡ ਸੰਗੋਵਾਲ, ਬੁਰਜ ਹਸਨ ,ਸੰਧਾਰਾ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਜਿਹ੍ੜੇ ਵੀ ਲੋਕ ਨੀਵੇਂ ਪਾਸੇ ਰਹਿ ਰਹੇ ਹਨ ਉਨ੍ਹਾਂ ਨੂੰ ਉੱਚੀ ਜਗਾ ਵਸਾਇਆ ਜਾਵੇਗਾ । ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਜਿਹੜੇ ਬੰਨ ਨਿਵੇਂ ਸਨ ਉਨ੍ਹਾਂ ਨੂੰ ਵਿਧਾਇਕ ਵਲੋਂ ਉੱਚਾ ਕਰਵਾਇਆ ਗਿਆ ਸੀ ਤਾਂਹੀ ਲੋਕ ਅੱਜ ਸੁਰੱਖਿਅਤ ਹਨ। ਇਸ ਮੌਕੇ ਤੇ ਜਸਵੀਰ ਸਿੰਘ ਧੰਜਲ ਹਲਕਾ ਸੰਗਠਨ ਇੰਚਾਰਜ ਅਤੇ ਡਾਇਰੈਕਟਰ ਪੰੰਜਾਬ ਰਾਜ,
ਜਸਵੀਰ ਸਿੰਘ ਸੰਗੋਵਾਲ ਬਲਾਕ ਪ੍ਰਧਾਨ,ਭੁਪਿੰਦਰ ਸਿੰਘ ਬਲਾਕ ਪ੍ਰਧਾਨ ,ਕਰਨਬੀਰ ਸ਼ਰਮਾ ਬਲਾਕ ਪ੍ਰਧਾਨ ,ਗੁਰਮੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਬਿਲਗਾ,ਗੁਰਨਾਮ ਸਿੰਘ ਜੱਖੂ ਪ੍ਰਧਾਨ ਨਗਰ ਪੰਚਾਇਤ ਬਿਲਗਾ
,ਰੇਸ਼ਮਾ ਸਰਪੰਚ ਬੁਰਜ ਹਸਨ,ਹਰਵੀਰ ਸਿੰਘ ਸੰਗੋਵਾਲ
, ਰਜਿੰਦਰ ਸਿੰਘ ਸੰਗੋਵਾਲ
ਸੰਦੀਪ ਸਿੰਘ ਐਮ.ਸੀ. ਬਿਲਗਾ
,ਸਾਹਿਲ ਬਿਲਗਾ,ਸੁਖਵਿੰਦਰ ਸਿੰਘ ਸੰਗੋਵਾਲ ,ਜਗਦੇਵ ਸਿੰਘ ਸੰਗੋਵਾਲ
ਬਲਵੀਰ ਸਿੰਘ ਪੁਆਦੜਾ ,ਜਗਤਾਰ ਸਿੰਘ ਪੁਆਦੜਾ ,ਰੁਪਿੰਦਰ ਸਿੰਘ ਪੁਆਦੜਾ ,ਕੇਵਲ ਸਿੰਘ ਪੁਆਦੜਾ ਬਲਕਾਰ ਸਿੰਘ ਸੰਗੋਵਾਲ ,ਸਾਧੂ ਸਿੰਘ ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।