ਡੀ.ਏ.ਵੀ. ਕਾਲਜ ਨਕੋਦਰ ਦੇ ਵਿਦਿਆਰਥੀਆਂ ਵੱਲੋਂ ਬੀ.ਆਈ.ਐਸ. ਦੇ ਸਹਿਯੋਗ ਨਾਲ ਵੇਰਕਾ ਮਿਲਕ ਪਲਾਂਟ ਜਲੰਧਰ ਦਾ ਵਿਦਿਅਕ ਦੌਰਾ * ਵਿਦਿਆਰਥੀਆਂ ਨੂੰ ਮਿਲੀ ਡੇਅਰੀ ਉਦਯੋਗ ਦੀ ਵਿਹਾਰਕ ਜਾਣਕਾਰੀ * ਕਾਲਜ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਇੰਡਸਟਰੀ ਦੀ ਅਸਲ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ- ਪ੍ਰਿੰ. ਸਲਿਲ ਕੁਮਾਰ
ਅਨਿਲ ਐਰੀ
ਡੀ.ਏ.ਵੀ. ਕਾਲਜ ਨਕੋਦਰ ਦੇ ਵਿਦਿਆਰਥੀਆਂ ਵੱਲੋਂ ਬੀ.ਆਈ.ਐਸ. ਦੇ ਸਹਿਯੋਗ ਨਾਲ ਵੇਰਕਾ ਮਿਲਕ ਪਲਾਂਟ ਜਲੰਧਰ ਦਾ ਵਿਦਿਅਕ ਦੌਰਾ
* ਵਿਦਿਆਰਥੀਆਂ ਨੂੰ ਮਿਲੀ ਡੇਅਰੀ ਉਦਯੋਗ ਦੀ ਵਿਹਾਰਕ ਜਾਣਕਾਰੀ
* ਕਾਲਜ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਇੰਡਸਟਰੀ ਦੀ ਅਸਲ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ- ਪ੍ਰਿੰ. ਸਲਿਲ ਕੁਮਾਰ
ਨਕੋਦਰ 28 ਸਿਤੰਬਰ – ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵੱਲੋਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਉਦਯੋਗਿਕ ਖੇਤਰ ਨਾਲ ਜੋੜਨ ਦੇ ਮਕਸਦ ਨਾਲ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.) ਜੰਮੂ ਤੇ ਕਸ਼ਮੀਰ ਬ੍ਰਾਂਚ ਦੇ ਮੁੱਖੀ ਤੇ ਡਾਇਰੈਕਟਰ ਸ੍ਰੀ ਜੀਵਨਆਨੰਦਮ ਡੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੇਰਕਾ ਮਿਲਕ ਪਲਾਂਟ, ਜਲੰਧਰ ਦਾ ਇੱਕ ਵਿਸ਼ੇਸ਼ ਵਿਦਿਅਕ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਯੋਗ ਅਗਵਾਈ ਹੇਠ ਅਤੇ ਬੀ.ਆਈ.ਐਸ. ਦੇ ਮੈਂਟਰ ਪ੍ਰੋ. (ਡਾ.) ਦੁਰਗੇਸ਼ ਨੰਦਨੀ ਤੇ ਪ੍ਰੋ. (ਡਾ.) ਨੇਹਾ ਵਰਮਾ ਦੀ ਦੇਖ-ਰੇਖ ਵਿੱਚ ਕਾਲਜ ਅਤੇ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਲਈ ਇਸ ਗਤੀਵਿਧੀ ਦਾ ਸਫ਼ਲ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਇੰਡਸਟਰੀ ਦੀ ਅਸਲ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ। ਵੇਰਕਾ ਪਲਾਂਟ ਦੇ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਦੁੱਧ ਦੀ ਪ੍ਰੋਸੈਸਿੰਗ, ਉਸਦੀ ਗੁਣਵੱਤਾ ਦੀ ਜਾਂਚ, ਆਧੁਨਿਕ ਪੈਕਿੰਗ ਸਿਸਟਮ ਅਤੇ ਪੂਰੀ ਸਪਲਾਈ ਚੇਨ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ ਹੈ। ਇਹ ਤਜ਼ਰਬਾ ਉਨ੍ਹਾਂ ਦੇ ਭਵਿੱਖ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਪਾਠਕ੍ਰਮ ਨੂੰ ਵਿਹਾਰਕ ਜੀਵਨ ਨਾਲ ਜੋੜਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਐਕਸਪੋਜ਼ਰ ਵਿਜ਼ਿਟ ਨੂੰ ਸਫਲ ਬਣਾਉਣ ਵਿੱਚ ਬੀ.ਆਈ.ਐਸ. ਦੇ ਸਟੈਂਡਰਡ ਪ੍ਰਮੋਸ਼ਨ ਅਫ਼ਸਰ ਸ੍ਰੀ ਆਸ਼ੀਸ਼ ਦਿਵੇਦੀ ਅਤੇ ਸਟੇਟ ਰਿਸੋਰਸ ਪਰਸਨ ਸ੍ਰੀ ਸੰਜੀਵਨ ਸਿੰਘ ਡਢਵਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਮਾਧਵੀ ਸ਼ਰਮਾ, ਪ੍ਰੋ. (ਡਾ.) ਤੇਜਿੰਦਰ ਵਿਰਲੀ, ਮੈਡਮ ਰੇਖਾ ਰਾਣੀ ਆਦਿ ਹਾਜ਼ਰ ਸਨ।
