ਅਜੇ ਵਰਮਾ ਬਣੇ ਪੰਜਾਬ ਟਰੇਡ ਕਮਿਸ਼ਨ ਹਲਕਾ ਨਕੋਦਰ ਦੇ ਚੇਅਰਮੈਨ
ਅਨਿਲ ਐਰੀ
ਅਜੇ ਵਰਮਾ ਬਣੇ ਪੰਜਾਬ ਟਰੇਡ ਕਮਿਸ਼ਨ ਹਲਕਾ ਨਕੋਦਰ ਦੇ ਚੇਅਰਮੈਨ
ਅਜੇ ਵਰਮਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਹਲਕਾ ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ ਦਾ ਕੀਤਾ ਧੰਨਵਾਦ
ਨਕੋਦਰ 10 ਜਨਵਰੀ
ਆਮ ਆਦਮੀ ਪਾਰਟੀ ਵੱਲੋਂ ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਹਨ ਅਤੇ ਲੋਕਾਂ ਵਿੱਚ ਵਿਚਰਦੇ ਹਨ ਪਾਰਟੀ ਓਹਨਾ ਦਾ ਪੂਰਾ ਮਾਨ ਸਤਿਕਾਰ ਕਰਦੀ ਹੈ ਇਸੇ ਦੇ ਤਹਿਤ ਹੀ ਨਕੋਦਰ ਤੋਂ ਸਰਗਰਮ ਅਤੇ ਲੋਕਾਂ ਚ ਵਿਚਰਦੇ ਆਗੂ ਅਜੇ ਬਰਮਾ ਜੀ ਨੂੰ ਪੰਜਾਬ ਟਰੇਡ ਕਮਿਸ਼ਨ ਹਲਕਾ ਨਕੋਦਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਤੇ ਅਜੇ ਵਰਮਾ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਲਈ ਜੋ ਸਹੂਲਤਾਂ ਤੇ ਪ੍ਰੋਜੈਕਟ ਲਗਾਏ ਜਾ ਰਹੇ ਹਨ। ਉਹਨਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਮੈਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਸਰਦਾਰ ਭਗਵੰਨ ਸਿੰਘ ਮਾਨ ਜੀ ਅਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਇਹ ਜਿੰਮੇਵਾਰੀ ਆਪਣੀ ਤਨ ਮਨ ਧਨ ਦੇ ਨਾਲ ਨਿਭਾਵਾਂਗਾ ਅਤੇ ਜੋ ਵਪਾਰੀਆਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਓਹਨਾ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਲਈ ਯਤਨਸ਼ੀਲ ਰਹਾਂਗਾ
