*ਰਾਜਪਾਲ ਦੁਆਰਾ ਸਟੇਟ ਪਬਲਿਕ ਸਕੂਲ ਸਮੂਹ ‘ਐਮੀਨੈਂਸ ਅਵਾਰਡ’ ਨਾਲ ਸਨਮਾਨਿਤ*
ਅਨਿਲ ਐਰੀ
*ਰਾਜਪਾਲ ਦੁਆਰਾ ਸਟੇਟ ਪਬਲਿਕ ਸਕੂਲ ਸਮੂਹ ‘ਐਮੀਨੈਂਸ ਅਵਾਰਡ’ ਨਾਲ ਸਨਮਾਨਿਤ*
ਨਕੋਦਰ 10 ਸਿਤੰਬਰ
ਸਿੱਖਿਆ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਦੇਣ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਟੇਟ ਪਬਲਿਕ ਸਕੂਲ ਸਮੂਹ ਨੂੰ ‘ਐਮੀਨੈਂਸ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਵਿੱਚ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਟੇਟ ਪਬਲਿਕ ਸਕੂਲ ਸਮੂਹ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਇਸ ਮੌਕੇ ‘ਤੇ ਸਰਦਾਰ ਅਨਮੋਲ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸੰਸਥਾ ਦੇ ਪ੍ਰਧਾਨ ਡਾਕਟਰ ਨਰੋਤਮ ਸਿੰਘ ਨੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਸੁਪਨਾ ਸਾਕਾਰ ਕਰਨ ਦੇ ਉਦੇਸ਼ ਨਾਲ ਸਾਲ 2000 ਵਿੱਚ ਨਕੋਦਰ ਵਿੱਚ ਪਹਿਲੇ ਸਟੇਟ ਪਬਲਿਕ ਸਕੂਲ ਦੀ ਸਥਾਪਨਾ ਕੀਤੀ ਸੀ। ਵਿਦਿਆਰਥੀਆਂ ਦੀਆਂ ਸਿੱਖਿਅਕ ਲੋੜਾਂ ਅਤੇ ਬਦਲਦੇ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਨੇ ਨਿਰੰਤਰ ਵਿਸਤਾਰ ਕੀਤਾ। ਇਸੇ ਲੜੀ ਵਿੱਚ ਸਾਲ 2003 ਵਿੱਚ ਸ਼ਾਹਕੋਟ ਅਤੇ ਸਾਲ 2007 ਵਿੱਚ ਜਲੰਧਰ ਵਿੱਚ ਸਕੂਲ ਦੀਆਂ ਬ੍ਰਾਂਚਾਂ ਸਥਾਪਿਤ ਕੀਤੀਆਂ ਗਈਆਂ।
ਉਹਨਾਂ ਨੇ ਕਿਹਾ ਕਿ ਸਟੇਟ ਪਬਲਿਕ ਸਕੂਲ ਸਮੂਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਅਕਾਦਮਿਕ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ ਬਲਕਿ ਉਹਨਾਂ ਵਿੱਚ ਰਚਨਾਤਮਕਤਾ, ਨੈਤਿਕ ਮੁੱਲ, ਆਤਮ -ਵਿਸ਼ਵਾਸ, ਅਨੁਸ਼ਾਸਨ ਅਤੇ ਜੀਵਨ ਕੌਸ਼ਲ ਦਾ ਵਿਕਾਸ ਕਰਨਾ ਵੀ ਹੈ। ਸੰਸਥਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਸਿੱਖਿਆ ਦੇ ਨਾਲ਼ -ਨਾਲ਼ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਤਕਨੀਕੀ ਸਿੱਖਿਆ ਅਤੇ ਹੋਰ ਗਤੀਵਿਧੀਆਂ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦੀ ਹੈ।
ਸਟੇਟ ਪਬਲਿਕ ਸਮੂਹ ਦੀ ਇਸ ਉਪਲਬਧੀ ‘ਤੇ ਸਕੂਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।
