Wednesday, November 4, 2026
EducationJalandharPunjab

*ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਗੌਰੀਸ਼ ਵਰਮਾ ਹੈਡ ਬੁਆਏ ਅਤੇ ਸਾਨਵੀ ਜੈਨ ਹੈੱਡ ਗਰਲ ਬਣੇ*

ਅਨਿਲ ਐਰੀ 

*ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਗੌਰੀਸ਼ ਵਰਮਾ ਹੈਡ ਬੁਆਏ ਅਤੇ ਸਾਨਵੀ ਜੈਨ ਹੈੱਡ ਗਰਲ ਬਣੇ*

ਨਕੋਦਰ 7 ਮਈ 
ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪਣ ਲਈ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਇਸ ਮੌਕੇ ਸਮਾਗਮ ਦਾ ਆਰੰਭ ਸਕੂਲ ਦੀ ਉਪ- ਪ੍ਰਧਾਨ ਡਾ. ਗਗਨਦੀਪ ਕੌਰ , ਸ੍ਰੀਮਤੀ ਪਵਲੀਨ ਕੌਰ ਅਤੇ ਪ੍ਰਿੰਸੀਪਲ ਡਾ. ਸੋਨੀਆ ਸਚਦੇਵਾ ਦੁਆਰਾ ਜਯੋਤੀ ਜਗਾ ਕੇ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ ਅਤੇ ਇਸ ਉਪਰੰਤ ਸਕੂਲ ਕੌਂਸਲ ਦੇ ਚੁਣੇ ਗਏ ਵਿਦਿਆਰਥੀਆਂ-ਹੈਡ ਬੁਆਏ ਗੌਰੀਸ਼ ਵਰਮਾ, ਹੈਡ ਗਰਲ ਸਾਨਵੀ ਜੈਨ, ਐਡਜੂਟੈਂਟ ਬੁਆਏ ਅਭਿਰਾਜ ਸਿੰਘ, ਐਡਜੂਟੈਂਟ ਗਰਲ ਅਰਪਣਾ, ਕਲਚਰਲ ਕੈਪਟਨ ਬੁਆਏ ਮੋਹਿਤ ਤਿਵਾਰੀ, ਕਲਚਰਲ ਕੈਪਟਨ ਗਰਲ ਸਾਖੀਪ੍ਰੀਤ ਕੌਰ, ਵਾਈਸ ਕਲਚਰਲ ਕੈਪਟਨ ਬੁਆਏ ਧਰੁਵ ਭਟਾਰਾ, ਵਾਈਸ ਕਲਚਰਲ ਕੈਪਟਨ ਗਰਲ ਕਸ਼ਿਸ਼, ਸਪੋਰਟਸ ਕੈਪਟਨ ਬੁਆਏ ਗੁਰਤਾਜ ਸਿੰਘ, ਸਪੋਰਟਸ ਕੈਪਟਨ ਗਰਲ ਰਮਨੀਤ, ਵਾਈਸ ਸਪੋਰਟਸ ਕੈਪਟਨ ਬੁਆਏ ਚਿਰਾਂਸ਼, ਵਾਈਸ ਸਪੋਰਟਸ ਕੈਪਟਨ ਗਰਲ ਸੁਖਦੀਪ ਕੌਰ ਅਤੇ ਚਾਰਾਂ ਸਦਨਾਂ ਦੇ ਕੈਪਟਨਸ ,ਵਾਈਸ ਕੈਪਟਨਸ , ਪ੍ਰੀਫੈਕਟਸ ਨੂੰ ਸਕੂਲ ਦੀ ਉਪ-ਪ੍ਰਧਾਨ ਡਾ. ਗਗਨਦੀਪ ਕੌਰ, ਸ੍ਰੀਮਤੀ ਪਵਲੀਨ ਕੌਰ ਅਤੇ ਪ੍ਰਿੰਸੀਪਲ ਡਾਕਟਰ ਸੋਨੀਆ ਸਚਦੇਵਾ ਦੁਆਰਾ ਚੁਣੀ ਗਈ ਕੌਂਸਲ ਨੂੰ ਸੈਸ਼ੇ ਅਤੇ ਬੈਜ਼ਜ ਪਹਿਨਾ ਕੇ ਇੱਕ ਪਹਿਚਾਣ ਅਤੇ ਸਨਮਾਨ ਦਿੱਤਾ ਗਿਆ। ਇਸ ਉਪਰੰਤ ਸਪੋਰਟਸ ਅਧਿਆਪਕ ਸ੍ਰੀਮਾਨ ਵਿਨੈ ਕੌਂਡਲ ਦੁਆਰਾ ਵਿਦਿਆਰਥੀ ਕੌਂਸਲ ਨੂੰ ਸਹੁੰ ਚੁਕਾਈ ਗਈ ਕਿ ਉਹ ਸਾਰੇ ਅਨੁਸ਼ਾਸਨ ਵਿੱਚ ਰਹਿਣਗੇ ਅਤੇ ਸਕੂਲ ਵਿੱਚ ਵੀ ਅਨੁਸ਼ਾਸਨ ਦਾ ਪੂਰਾ ਧਿਆਨ ਰੱਖਣਗੇ। ਪੜ੍ਹਾਈ ਦੇ ਨਾਲ਼- ਨਾਲ਼ ਹੋਰ ਸਾਰੀਆਂ ਗਤੀਵਿਧੀਆਂ ਵਿੱਚ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨਗੇ। ਉਹਨਾਂ ਨੂੰ ਇਹ ਵੀ ਸਹੁੰ ਚੁਕਾਈ ਗਈ ਕਿ ਉਹ ਨਸ਼ੇ ਤੋਂ ਦੂਰ ਰਹਿਣਗੇ, ਦੂਸਰਿਆਂ ਨੂੰ ਵੀ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਗੇ। ਅੰਤ ਵਿੱਚ ਡਾਕਟਰ ਗਗਨਦੀਪ ਕੌਰ ਅਤੇ ਸ੍ਰੀਮਤੀ ਪਵਲੀਨ ਕੌਰ ਦੁਆਰਾ ਚੁਣੀ ਗਈ ਵਿਦਿਆਰਥੀ ਕੌਂਸਲ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਨੂੰ ਆਪਣੇ ਕਰਤੱਵ ਪੂਰੀ ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਨਾਲ਼ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।।