Wednesday, November 4, 2026
JalandharPunjabSpiritualism

*ਮਾਤਾ ਦੀ ਕਿਰਪਾ ਨਾਲ ਗੂੰਜਿਆ ਸ਼ੰਕਰ ਪਿੰਡ: ਨਾਰੀ ਸਨਮਾਨ ਅਤੇ ਜਾਗਰੂਕਤਾ ਦਾ ਦਿਵਯ ਸੰਦੇਸ਼*

ਅਨਿਲ ਐਰੀ 

*ਮਾਤਾ ਦੀ ਕਿਰਪਾ ਨਾਲ ਗੂੰਜਿਆ ਸ਼ੰਕਰ ਪਿੰਡ: ਨਾਰੀ ਸਨਮਾਨ ਅਤੇ ਜਾਗਰੂਕਤਾ ਦਾ ਦਿਵਯ ਸੰਦੇਸ਼*

ਨਕੋਦਰ 19 ਅਪ੍ਰੈਲ 

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ਵਿੱਚ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਾਧਵੀ ਸ਼੍ਰੀਮਤੀ ਮਮਤਾ ਮਈ, ਸੰਦੀਪ ਭਾਰਤੀ ਅਤੇ ਸਦਿਆ ਭਾਰਤੀ ਨੇ ਦੇਵੀ ਭਗਵਤੀ ਦੇ ਚਰਨਾਂ ਵਿੱਚ ਮੰਗਲ ਵੰਦਨਾ ਗਾ ਕੇ ਕੀਤੀ। ਇਸ ਮੌਕੇ ‘ਤੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਜਗਦੀਸ਼ਾ ਭਾਰਤੀ ਨੇ ਮਾਤਾ ਦੇ ਚਰਨਾਂ ਵਿੱਚ ਭੇਂਟ ਗਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ।
ਸਾਧਵੀ ਜੀ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਅੰਦਰ ਮਾਂ ਭਗਵਤੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਇਹ ਸਿਰਫ਼ ਇੱਕ ਗੁਰੂ ਹੀ ਕਰ ਸਕਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਜੈਂਡਰ ਇਕੁਆਲਿਟੀ ਪ੍ਰੋਜੈਕਟ, “ਬੈਲੇਂਸ”, ਪਿਛਲੇ ਦੋ ਦਹਾਕਿਆਂ ਤੋਂ ਭਰੂਣ ਹੱਤਿਆ ਅਤੇ ਮਹਿਲਾ ਸਸ਼ਕਤੀਕਰਨ ‘ਤੇ ਕੰਮ ਕਰ ਰਿਹਾ ਹੈ।
ਸਾਧਵੀ ਜੀ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਨਵਰਾਤਰੀ ਵਿੱਚ ਦੇਵੀ ਕੰਜ਼ਕਾ ਦੇ ਰੂਪ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਸਮਾਜ ਭਰੂਣ ਹੱਤਿਆ ਅਤੇ ਔਰਤਾਂ ਵਿਰੁੱਧ ਹਿੰਸਾ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਲਿਪਤ ਹੈ। ਸਾਧਵੀ ਜੀ ਨੇ ਕਿਹਾ ਕਿ ਇਹ ਇੱਕ ਗੰਭੀਰ ਸਮਾਜਿਕ ਵਿਡੰਬਨਾ ਹੈ, ਅਤੇ ਇਸ ਨੂੰ ਬਦਲਣ ਲਈ ਸਮਾਜ ਦੇ ਹਰ ਵਰਗ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਨੇ ਭਰੂਣ ਹੱਤਿਆ ਦੇ ਪਾਪ ਨੂੰ ਖ਼ਤਮ ਕਰਨ ਅਤੇ ਔਰਤਾਂ ਦੇ ਸਨਮਾਨ ਅਤੇ ਅਧਿਕਾਰਾਂ ਨੂੰ ਪੱਕਾ ਕਰਨ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।

ਚੌਂਕੀ  ਵਿੱਚ  ਸ਼੍ਰੀ ਭਾਈ ਹਜਾਰੀ ਰਾਮ ਜੀ ਮੰਦਰ ਕਮੇਟੀ ਅਤੇ  ਪੰਜਾਬੀ ਗਾਇਕ  ਕੇ.ਐਸ. ਮੱਖਣ  ਭੀ ਸ਼ਾਮਿਲ ਹੋਏ