ਡੀ.ਏ.ਵੀ. ਕਾਲਜ ਦੇ ਵਿਹੜੇ ਵਿਸਾਖੀ ਮੇਲੇ ਮੌਕੇ ਰਹੀਆਂ ਭਰਪੂਰ ਰੌਣਕਾਂ * ਲਾਇਨ ਅਕਾਸ਼ ਭੱਲਾ (ਸਮਾਜ ਸੇਵਕ) ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ * ਸੱਭਿਆਚਾਰਕ ਤੇ ਕਲਾ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਦਾ ਸਨਮਾਨ
ਅਨਿਲ ਐਰੀ
ਡੀ.ਏ.ਵੀ. ਕਾਲਜ ਦੇ ਵਿਹੜੇ ਵਿਸਾਖੀ ਮੇਲੇ ਮੌਕੇ ਰਹੀਆਂ ਭਰਪੂਰ ਰੌਣਕਾਂ
* ਲਾਇਨ ਅਕਾਸ਼ ਭੱਲਾ (ਸਮਾਜ ਸੇਵਕ) ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
* ਸੱਭਿਆਚਾਰਕ ਤੇ ਕਲਾ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਦਾ ਸਨਮਾਨ




ਨਕੋਦਰ 12 ਅਪ੍ਰੈਲ – ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ (ਡਾ.) ਸਲਿਲ ਕੁਮਾਰ ਦੀ ਅਗਵਾਈ ਹੇਠ ਈ.ਐਮ.ਏ. ਵਿਭਾਗ, ਹੋਮ ਸਾਇੰਸ ਵਿਭਾਗ ਅਤੇ ਵਿਦਿਆਰਥੀ ਭਲਾਈ ਵਿਭਾਗ ਦੇ ਸਾਂਝੇ ਯਤਨਾ ਸਦਕਾ ਵਿਸਾਖੀ ਮੇਲਾ ਕਰਵਾਇਆ ਗਿਆ। ਮੇਲੇ ਦੌਰਾਨ ਕਾਲਜ ਦੇ ਵਿਹੜੇ ਵਿਚ ਕਾਲਜ ਦੇ ਆਪਣੇ ਵਿਦਿਆਰਥੀਆਂ ਦੇ ਨਾਲ-ਨਾਲ ਦੂਸਰੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਖੂਬ ਚਹਿਲ-ਪਹਿਲ ਰਹੀ। ਕਾਲਜ ਵਿਚ ਝੂਲੇ ਅਤੇ ਵੱਖ-ਵੱਖ ਪਕਵਾਨਾਂ ਦੇ ਸਟਾਲ ਵੀ ਖਿੱਚ ਦਾ ਕੇਂਦਰ ਰਹੇ। ਵਿਸਾਖੀ ਮੇਲੇ ਮੌਕੇ ਲਾਇਨ ਅਕਾਸ਼ ਭੱਲਾ (ਸਮਾਜ ਸੇਵਕ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਸਾਖੀ ਮੇਲਾ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਉਨ੍ਹਾਂ ਦੇ ਅਮੀਰ ਪੰਜਾਬੀ ਸੱਭਿਆਚਾਰਕ ਵਿਰਸੇ ਪ੍ਰਤੀ ਜਾਣੂ ਕਰਵਾਉਣਾ ਹੈ। ਮੁੱਖ ਮਹਿਮਾਨ ਅਕਾਸ਼ ਭੱਲਾ ਨੇ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਤਿਉਹਾਰ ਦਾ ਸੰਬੰਧ ਸਾਡੀ ਲੋਕ ਪਰੰਪਰਾ, ਸੱਭਿਆਚਾਰ ਤੇ ਧਾਰਮਿਕ ਵਿਰਾਸਤ ਨਾਲ ਹੈ। ਡੀ.ਏ.ਵੀ. ਕਾਲਜ ਨਕੋਦਰ ਵੱਲੋਂ ਵਿਸਾਖੀ ਮੇਲਾ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਭੰਗੜਾ, ਗਿੱਧਾ, ਨਾਚ, ਗਾਇਕੀ, ਪੰਜਾਬੀ ਪਹਿਰਾਵਾ ਮੁਕਾਬਲਿਆਂ ਤੋਂ ਇਲਾਵਾ ਰੰਗੋਲੀ, ਪੋਸਟਰ ਮੇਕਿੰਗ ਤੇ ਮਹਿੰਦੀ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਆਪਣੇ ਹੁਨਰ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਮੁਕਾਬਲਿਆਂ ’ਚ ਰਿਟਾ. ਸੁਪਰਡੈਂਟ ਕ੍ਰਿਸ਼ਨਾ ਕੁਮਾਰੀ, ਰਿਟਾ. ਪ੍ਰਿੰਸੀਪਲ ਹਰਜੀਤ ਸਿੰਘ, ਰਾਜਵਿੰਦਰ ਕੌਰ ਡੀ.ਏ.ਵੀ. ਸਕੂਲ ਬਿਲਗਾ, ਰੀਟਾ ਵਰਮਾ ਐਮ.ਡੀ. ਦਇਆਨੰਦ ਸਕੂਲ ਨਕੋਦਰ, ਟਵਿੰਕਲ ਲੀਰ ਸੀਨੀਅਰ ਐਗਜਿਕਿਊਟਿਵ ਆਦਿ ਨੇ ਜੱਜ ਦੀ ਭੂਮਿਕਾ ਨਿਭਾਈ, ਜਿੰਨ੍ਹਾਂ ਦੇ ਫੈਸਲੇ ਅਨੁਸਾਰ ਪੋਸਟਰ ਮੇਕਿੰਗ ਮੁਕਾਬਲੇ ਵਿਚ ਸੁਖਪ੍ਰੀਤ ਕੌਰ ਡੀ.ਏ.ਵੀ. ਸਕੂਲ ਬਿਲਗਾ, ਹਰਸ਼ ਜੀ.ਐਨ.ਐਮ. ਪਬਲਿਕ ਸਕੂਲ ਨਕੋਦਰ, ਨੰਦਨੀ ਪੀ.ਐਮ. ਸ੍ਰੀ ਸਕੂਲ ਨਕੋਦਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ, ਜਦਕਿ ਅਰਮਾਨ ਐਮ.ਡੀ. ਦਇਆਨੰਦ ਸਕੂਲ ਨਕੋਦਰ ਤੇ ਮਨਦੀਪ ਕੌਰ ਸਰਕਾਰੀ ਕੰਨਿਆ ਸੀ.ਸੈ. ਸਕੂਲ ਸ਼ੰਕਰ ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ। ਮਹਿੰਦੀ ਮੁਕਾਬਲੇ ਵਿਚ ਪਹਿਲਾ ਸਥਾਨ ਸੰਗੀਤਾ ਤੇ ਅਰਪਿਤਾ ਐਮ.ਡੀ. ਦਇਆਨੰਦ ਸਕੂਲ ਨਕੋਦਰ, ਦੂਸਰਾ ਸਥਾਨ ਕਾਜਲ ਤੇ ਇਸ਼ਾ ਕੇ.ਆਰ.ਐਮ. ਡੀ.ਏ.ਵੀ. ਕਾਲਜ ਨਕੋਦਰ, ਤੀਸਰਾ ਸਥਾਨ ਅਮਨਪ੍ਰੀਤ ਨੇ ਹਾਸਲ ਕੀਤਾ, ਜਦਕਿ ਕੰਸੋਲੇਸ਼ਨ ਇਨਾਮ ਕੰਨਿਕਾ ਪੀ.ਜੀ.ਐਮ. ਸਕੂਲ ਨੇ ਹਾਸਲ ਕੀਤਾ। ਗਾਇਕੀ ਵਿਚ ਪਹਿਲਾ ਸਥਾਨ ਏਂਜਲ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨਕੋਦਰ, ਦੂਸਰਾ ਸਥਾਨ ਹਰਪ੍ਰੀਤ ਕੌਰ ਸੇਵਕ ਪਬਲਿਕ ਸਕੂਲ ਨਕੋਦਰ ਅਤੇ ਤੀਸਰਾ ਸਥਾਨ ਅਰਸ਼ਪ੍ਰੀਤ ਕੌਰ ਡੀ.ਏ.ਵੀ. ਸਕੂਲ ਬਿਲਗਾ ਨੇ ਹਾਸਲ ਕੀਤਾ। ਗਰੁੱਪ ਗਾਇਕੀ ਵਿਚ ਪਹਿਲਾ ਸਥਾਨ ਕੈਂਬ੍ਰਿਜ ਸਕੂਲ ਨਕੋਦਰ, ਦੂਸਰਾ ਸਥਾਨ ਡੀ.ਏ.ਵੀ. ਸਕੂਲ ਬਿਲਗਾ ਅਤੇ ਤੀਸਰਾ ਸਥਾਨ ਕੇ.ਆਰ.ਐਮ. ਡੀ.ਏ.ਵੀ. ਕਾਲਜ ਨਕੋਦਰ ਨੇ ਹਾਸਲ ਕੀਤਾ। ਸੋਲੋ ਡਾਂਸ ਮੁਕਾਬਲੇ ਵਿਚ ਪਹਿਲਾ ਸਥਾਨ ਇਸ਼ਮੀਤ ਸੇਂਟ ਜੂਡਜ਼ ਕਾਨਵੈਂਟ ਸਕੂਲ ਨਕੋਦਰ, ਦੂਸਰਾ ਸਥਾਨ ਵਿਸ਼ਵਾਜੀਤ ਆਨੰਦ ਕੈਂਬ੍ਰਿਜ ਸਕੂਲ ਨਕੋਦਰ ਅਤੇ ਤੀਸਰਾ ਸਥਾਨ ਜੋਇਆ ਸੇਂਟ ਜੂਡਜ਼ ਕਾਨਵੈਂਟ ਸਕੂਲ ਨਕੋਦਰ ਨੇ ਹਾਸਲ ਕੀਤਾ, ਜਦਕਿ ਆਨੰਦ ਕੁਮਾਰ ਸਰਕਾਰੀ ਹਾਈ ਸਕੂਲ ਸ਼ੰਕਰ ਤੇ ਹਰਸੀਰਤ ਕੌਰ ਏਪੈਕਸ ਇੰਟਰਨੈਸ਼ਨਲ ਸਕੂਲ ਨਕਦੋਰ ਨੂੰ ਕੰਸੋਲੇਸ਼ਨ ਇਨਾਮ ਮਿਸੇ। ਗਰੁੱਪ ਡਾਂਸ ਵਿਚ ਪਹਿਲਾ ਸਥਾਨ ਡੀ.ਏ.ਵੀ. ਸਕੂਲ ਬਿਲਗਾ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਸ਼ੰਕਰ ਅਤੇ ਤੀਸਰਾ ਸਥਾਨ ਕੇ.ਆਰ.ਐਮ. ਡੀ.ਏ.ਵੀ. ਕਾਲਜ ਨਕੋਦਰ ਨੇ ਹਾਸਲ ਕੀਤਾ। ਪੰਜਾਬੀ ਪਹਿਰਾਵਾ ਮੁਕਾਬਲੇ ਵਿਚ ਪਹਿਲਾ ਸਥਾਨ ਨਵਕੀਰਤ ਦੋਸਾਂਝ ਡੀ.ਏ.ਵੀ. ਸਕੂਲ ਬਿਲਗਾ, ਦੂਸਰਾ ਸਥਾਨ ਸੋਹਾਨੀ ਘਈ ਕੈਬ੍ਰਿੰਜ ਸਕੂਲ ਨਕੋਦਰ ਅਤੇ ਤੀਸਰਾ ਸਥਾਨ ਸਿਮਰਨਜੀਤ ਕੌਰ ਸੇਵਕ ਪਬਲਿਕ ਸਕੂਲ ਨਕੋਦਰ ਨੇ ਹਾਸਲ ਕੀਤਾ। ਇਸ ਮੌਕੇ ਡਾ. ਨੇਹਾ ਵਰਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਡੀਨ ਈ.ਐਮ.ਏ. ਡਾ. ਦੁਰਗੇਸ਼ ਨੰਦਨੀ ਨੇ ਅਖੀਰ ਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਲ.ਐਮ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ, ਪ੍ਰਮੋਦ ਭਾਰਦਵਾਜ, ਵਿਪਨ ਗੁਪਤਾ, ਮੋਹਿਤ ਚੋਪੜਾ, ਅਸ਼ਵਨੀ ਕੋਹਲੀ, ਐਮ.ਸੀ. ਪਵਨ ਗਿੱਲ, ਪ੍ਰਿੰਸੀਪਲ ਜਸਮਿੰਦਰ ਸਿੰਘ, ਭੁਪਿੰਦਰਅਜੀਤ ਸਿੰਘ ਆਦਿ ਹਾਜ਼ਰ ਸਨ।
