**ਕਿੰਡਰਗਾਰਟਨ ਦੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਮਨਾਇਆ ਗਿਆ ਹੋਲੀ ਦਾ ਤਿਓਹਾਰ **
ਅਨਿਲ ਐਰੀ
**ਕਿੰਡਰਗਾਰਟਨ ਦੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਮਨਾਇਆ ਗਿਆ ਹੋਲੀ ਦਾ ਤਿਓਹਾਰ **
ਨਕੋਦਰ 4 ਮਾਰਚ
ਹੋਲੀ ਸਿਰਫ ਰੰਗਾਂ ਦਾ ਹੀ ਨਹੀਂ, ਬਲਕਿ ਵਿਭਿੰਨਤਾ ਵਿਚ ਏਕਤਾ ਦਾ ਰੰਗ ਮਨਾਉਣ ਦਾ ਤਿਉਹਾਰ ਹੈ।
ਇਕ ਜੀਵੰਤ ‘ਹੋਲੀ ਸਮਾਰੋਹ’ ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਦੇ ਨਾਲ ਆਯੋਜਿਤ ਕੀਤਾ ਗਿਆ ।ਕਿੰਡਰਗਾਰਟਨ ਦੇ ਬੱਚੇ ਸਫ਼ੈਦ ਰੰਗ ਦੇ ਪਹਿਰਾਵਿਆਂ ਵਿੱਚ ਸਕੂਲ ਆਏ ਤਾਂ ਜੋ ਉਹ ਹੋਲੀ ਦੇ ਰੰਗ ਬਿਰੰਗੇ ਸੋਹਣੇ ਰੰਗਾਂ ਨੂੰ ਆਪਣੇ ਨਾਲ ਲੈ ਕੇ ਜਾ ਸਕਣ।
ਹੋਲੀ ਦੇ ਤਿਉਹਾਰ ਨੇ ਸਾਡੇ ਸਕੂਲ ਨੂੰ ਚਮਕਦਾਰ ਰੰਗਾਂ, ਹਾਸੇ ਅਤੇ ਖੁਸ਼ੀ ਨਾਲ ਭਰ ਦਿੱਤਾ ।ਸੁੰਦਰ ਰੰਗੋਲੀ ਨੇ ਸਕੂਲ ਕੈਂਪਸ ਵਿੱਚ ਚਾਰ ਚੰਨ ਲਗਾ ਦਿੱਤੇ ।ਖੁਸ਼ੀ ਅਤੇ ਮਜ਼ੇ ਨਾਲ ਭਰੇ ਗੁਲਾਲ ਖੇਡਣ ਤੋਂ ਲੈ ਕੇ ਰੰਗ ਬਿਰੰਗੇ ਫੁੱਲਾਂ ਦੀ ਵੀ ਹੋਲੀ ਖੇਡੀ ਗਈ ।ਸਾਡੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਰੰਗਾਂ ਦਾ ਤਿਉਹਾਰ ਮਨਾਇਆ। ਵਿਦਿਆਰਥੀਆ ਨੂੰ ਸਮਝਾਇਆ ਗਿਆ ਕਿ ਇਹ ਸਿਰਫ ਰੰਗਾਂ ਬਾਰੇ ਨਹੀਂ ਬਲਕਿ ਪਿਆਰ ਫੈਲਾਉਣਾ ਅਤੇ ਖੁਸ਼ ਰਹਿਣ ਦਾ ਤਿਉਹਾਰ ਹੈ ਜੋ ਅਸੀਂ ਆਪਣੇ ਸਕੂਲ ਦੇ ਪਰਿਵਾਰ ਨਾਲ ਕਰ ਸਕਦੇ ਹਾਂ ।
ਸੰਗੀਤ, ਨੱਚਣ ਅਤੇ ਸਿਰਜਣਾਤਮਕ ਗਤੀਵਿਧੀਆਂ ਦੁਆਰਾ, ਸਾਡੇ ਵਿਦਿਆਰਥੀਆਂ ਨੇ ਇਸ ਤਿਉਹਾਰ ਦੀ ਅਸਲ ਭਾਵਨਾ ਸਿੱਖਦੇ ਹੋਏ ਆਪਣੀ ਜਿੰਦਗੀ ਨੂੰ ਦਿਆਲੂਤਾ, ਗਿਆਨ ਅਤੇ ਸਕਾਰਾਤਮਕਤਾ ਨਾਲ ਰੰਗਦੇ ਰਹਿਣ ਬਾਰੇ ਜਾਣਿਆਂ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ
ਰੰਗੀਨ ਅਤੇ ਖੁਸ਼ਹਾਲ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।
