*ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲੱਬਧੀ*
ਅਨਿਲ ਐਰੀ
*ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲੱਬਧੀ*
ਨਕੋਦਰ 25 ਫ਼ਰਵਰੀ
ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ‘ਮੈਕ ਮਿਲਨ ਬਡਿੰਗ ਸਾਇੰਟਿਸਟ ਕੰਪੀਟੀਸ਼ਨ’ ਵਿੱਚ ਭਾਗ ਲਿਆ। ਇਹ ਪ੍ਰਤੀਯੋਗਤਾ ਹਰ ਸਾਲ ‘ਮੈਕਮੇਲਨ ਐਜੂਕੇਸ਼ਨ ਸੰਸਥਾ’ ਦੁਆਰਾ ਕਰਵਾਈ ਜਾਂਦੀ ਹੈ। ਜਿਸ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀ ਭਾਗ ਲੈਂਦੇ ਹਨ। ਇਸ ਸਾਲ ਇਸ ਪ੍ਰਤੀਯੋਗਤਾ ਵਿੱਚ 1200 ਤੋਂ ਵੱਧ ਸਕੂਲਾਂ ਦੇ 2000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਵੱਖ- ਵੱਖ ਮਾਡਲ ਪੇਸ਼ ਕੀਤੇ ਜੋ ਕਿ ਮਨੁੱਖੀ ਜੀਵਨ ਦੀਆਂ ਵਿਭਿੰਨ ਸਮੱਸਿਆਵਾਂ ਦੇ ਹੱਲ ਦਾ ਸੁਝਾਅ ਦਿੰਦੇ ਹਨ। ਇਹ ਪ੍ਰਤੀਯੋਗਤਾ ਤਿੰਨ ਚਰਨਾਂ ਵਿੱਚ ਹੁੰਦੀ ਹੈ। ਪਹਿਲੇ ਚਰਨ ਵਿੱਚ ਪ੍ਰੀਲਿਮੀਨਰੀ ਸਕਰੀਨਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਵਿਦਿਆਰਥੀ ਤਿੰਨ ਮਿੰਟ ਦੀ ਵੀਡੀਓ ਵਿੱਚ ਆਪਣਾ ਅਨੋਖਾ ਸੁਭਾਅ ਪੇਸ਼ ਕਰਦੇ ਹਨ, ਜਿਸ ਦਾ ਆਈਆਈਟੀ ਰਿਸਰਚ ਸਕਾਲਰਸ ਦੁਆਰਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਦੇ ਬਾਅਦ ਜੋਨਲ ਰਾਊਂਡ ਅਤੇ ਗਰੈਂਡ ਫਿਨਾਲੇ ਕੀਤਾ ਜਾਂਦਾ ਹੈ। ਸਟੇਟ ਪਬਲਿਕ ਸਕੂਲ ਨਕੋਦਰ ਦੇ ਤਿੰਨ ਵਿਦਿਆਰਥੀਆਂ ਮ੍ਰੀਦੁਲ ਪੱਤੂ(ਜਮਾਤ ਛੇਵੀਂ), ਰਿਆਸ਼ ਜੈਨ (ਜਮਾਤ ਅੱਠਵੀਂ), ਉਤਕਰਸ਼ ਸ਼ਰਮਾ (ਜਮਾਤ ਅੱਠਵੀਂ) ਨੇ ਪਹਿਲੇ ਚਰਨ ਵਿੱਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਸਫ਼ਲਤਾ ਪ੍ਰਾਪਤ ਕੀਤੀ।
ਇਸ ਮੌਕੇ ‘ਤੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ. ਰਿਤੂ ਭਨੋਟ ਅਤੇ ਪ੍ਰਿੰਸੀਪਲ ਡਾ. ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਵਧਾਈ ਦਿੱਤੀ।
