Wednesday, November 4, 2026
JalandharPunjab

ਦੀ ਮਿਉਂਸਪਲ ਮੁਲਾਜਮ/ਰਿਟਾਇਰਡ ਕਰਮਚਾਰੀ ਯੂਨੀਅਨ ਨਕੋਦਰ”ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ 

ਅਨਿਲ ਐਰੀ 

ਦੀ ਮਿਉਂਸਪਲ ਮੁਲਾਜਮ/ਰਿਟਾਇਰਡ ਕਰਮਚਾਰੀ ਯੂਨੀਅਨ ਨਕੋਦਰ”ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ 

ਨਕੋਦਰ 20 ਫਰਬਰੀ 

20 ਫਰਵਰੀ ਸ਼ੁੱਕਰਵਾਰ   ਸਵੇਰੇ 11 ਵਜੇ “ਦੀ ਮਿਉਂਸਪਲ ਮੁਲਾਜਮ/ਰਿਟਾਇਰਡ ਕਰਮਚਾਰੀ ਯੂਨੀਅਨ ਨਕੋਦਰ”ਦੀ ਮਹੀਨਾਵਾਰ ਮੀਟਿੰਗ ਦਫਤਰ ਨਗਰ ਕੌਂਸਲ ਨਕੋਦਰ ਦੇ ਟਾਉਨ ਹਾਲ ਵਿਖੇ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਪੰਜਾਬ ਸਰਕਾਰ ਵੱਲੋ ਪੈਨਸ਼ਨਰਾ/ਮੁਲਾਜਮਾ ਪ੍ਰਤੀ ਮਾਰੂ ਨੀਤੀਆ, ਛੇਵੇ ਪੇ ਕਮਿਸ਼ਨ ਦਾ ਬਕਾਇਆ ਲੰਬੀਆਂ ਕਿਸਤਾ ਵਿੱਚ ਦੇਣ, ਅਤੇ ਡੀ.ਏ ਨਾ ਦੇਣ ਅਤੇ ਡੀ.ਏ ਦੀਆਂ ਕਿਸਤਾ ਤੇ ਹੋਰ ਬਕਾਇਆ ਯਕਮੁਸ਼ਤ ਨਾ ਦੇਣ ਅਤੇ ਸਰਕਾਰ ਦੇ ਅੜੀਅਲ ਰਵਾਇਏ ਦੇ ਵਿਰੋਧ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਪੁਰਜੋਰ ਸਬਦਾ ਨਿਖੇਧੀ ਕੀਤੀ ਅਤੇ ਪੈਨਸ਼ਨਰਜ਼ਾ/ਮੁਲਾਜਮਾ ਦੀਆ ਸਾਰੀਆ ਮੰਗਾ ਜਲਦ ਮੰਨਣ ਦੀ ਪੁਰਜੋਰ ਅਪੀਲ ਕੀਤੀ ਗਈ ਅਤੇ ਆਉਣ ਵਾਲੇ ਸਮੇ ਵਿੱਚ ਸਰੀਆ ਮੁਲਾਜਮ/ਪੈਨਸ਼ਨਰਜ ਸਾਥੀਆ ਅਤੇ ਜਥੇਬੰਦੀਆ ਨੂੰ ਇਕ ਜੁਟ ਹੋ ਕਿ ਕੰਮ ਕਰਨ ਸਬੰਧੀ ਵੀ ਅਪੀਲ ਕੀਤੀ ਗਈ ਅਤੇ ਪੰਜਾਬ ਰਾਜ ਮੁਲਾਜਮ/ਪੈਨਸ਼ਨਰ ਮਹਾਸੰਘ ਨਾਲ ਤਾਲਮੇਲ ਕਰਕੇ ਪੰਜਾਬ ਸਰਕਾਰ ਵਿਰੁਧ ਸੰਘਰਸ਼ ਨੂੰ ਹੋਰ ਜੋਰ ਨਾਲ ਕਰਨ ਦਾ ਫੈਸਲਾ ਲਿਆ ਗਿਆ ਅਤੇ ਵਿਚਾਰ ਮਸ਼ਵਰੇ ਵੀ ਸਾਝੇ ਕੀਤੇ ਗਏ।
ਮੀਟਿੰਗ ਵਿੱਚ   ਰਜਿੰਦਰਪਾਲ ਕਾਲੀਆ,ਸੁਸ਼ੀਲ ਕੁਮਾਰ,,ਕੁਲਵੰਤ ਸਿੰਘ ਕੌੜਾ,,ਕ੍ਰਿਪਾਲ ਸਿੰਘ,,ਗੁਰਸੇਵਕ ਸਿੰਘ,ਦੇਸ ਰਾਜ,ਮਦਨ ਚੁੰਬਰ,ਗੁਰਮੀਤ ਸਿੰਘ,ਵਿਜੇ ਕੁਮਾਰ ਮਹਿਤਾ ਅਸਵਨੀ ਪੁਰੀ,ਸਰਵਣ ਸਿੰਘ, ਰਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਲਾਡੀ ਅਤੇ ਕਮਲ ਆਦਿ ਹਾਜ਼ਰ ਹੋਏ।