Wednesday, November 4, 2026
JalandharPunjab

ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਵੱਲੋਂ ਸਕੂਲ ਦੇ ਬੱਚਿਆਂ ਦੇ ਬੈਠਣ ਲਈ ਦਰੀਆਂ ਭੇਂਟ

ਅਨਿਲ ਐਰੀ 

ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਵੱਲੋਂ ਸਕੂਲ ਦੇ ਬੱਚਿਆਂ ਦੇ ਬੈਠਣ ਲਈ ਦਰੀਆਂ ਭੇਂਟ

ਨਕੋਦਰ 12 ਫਰਬਰੀ 
ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵੱਲੋਂ ਪ੍ਰੀਸ਼ਦ ਪ੍ਰਧਾਨ

ਭੂਪਿੰਦਰ ਅਜੀਤ ਸਿੰਘ ਦੀ ਅਗਵਾਈ ਹੇਠ ਏ ਐੱਸ ਸੀ ਸੈਕੰ ਸਕੂਲ ਨਕੋਦਰ ਦੇ ਛੋਟੇ ਬੱਚਿਆਂ ਦੇ ਬੈਠਣ ਲਈ ਦਰੀਆਂ ਭੇਟ ਕੀਤੀਆਂ ਗਈਆਂ।ਪ੍ਰੀਸ਼ਦ ਵੱਲੋ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੋਂ ਤੋਰਦੇ ਹੋਏ, ਲੋੜਵੰਦਾਂ ਦੀ ਸਹਾਇਤਾ ਲਈ ਸਮੇਂ ਸਮੇਂ ਅਜਿਹੇ ਪ੍ਰੋਜੈਕਟ ਕੀਤੇ ਜਾਂਦੇ ਹਨ।ਇਸ ਮੌਕੇ ਸਕੂਲ ਦੀਆਂ ਹੋਰ ਲੋੜਾਂ ਨੂੰ ਵੀ ਆਉਂਦੇ ਦਿਨਾਂ ਵਿੱਚ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।ਸਕੂਲ ਪ੍ਰਿੰਸੀਪਲ ਜਸਮਿੰਦਰ ਸਿੰਘ ਵੱਲੋਂ ਇਸ ਸੇਵਾ ਲਈ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪ੍ਰੀਸ਼ਦ ਵੱਲੋ ਭੂਪਿੰਦਰ ਅਜੀਤ ਸਿੰਘ ਤੋਂ ਇਲਾਵਾ ਪ੍ਰੇਮ ਸਾਗਰ ਸ਼ਰਮਾ,ਆਕਾਸ਼ ਚੰਦਰ ਭੱਲਾ,ਸਰਬਜੀਤ ਧੀਮਾਨ,ਪਰਮਿੰਦਰ ਕੁਮਾਰ, ਪ੍ਰਿੰ ਜਸਮਿੰਦਰ ਸਿੰਘ,ਮੈਡਮ ਸੁਮਨ ,ਮੈਡਮ ਵਿਜੇ ਲਕਸ਼ਮੀ,ਸਕੂਲ ਸਟਾਫ਼ ਅਤੇ ਬੱਚੇ ਹਾਜ਼ਰ ਸਨ।