ਭਾਰਤ ਵਿਕਾਸ ਪ੍ਰੀਸ਼ਦ ਨੇ ਵੱਧ ਰਹੀ ਸਰਦੀ ਨੂੰ ਵੇਖਦੇ ਹੋਏ ਲੋੜਵੰਦਾਂ ਨੂੰ ਕੰਬਲ ਵੰਡੇ
ਅਨਿਲ ਐਰੀ
ਭਾਰਤ ਵਿਕਾਸ ਪ੍ਰੀਸ਼ਦ ਨੇ ਵੱਧ ਰਹੀ ਸਰਦੀ ਨੂੰ ਵੇਖਦੇ ਹੋਏ ਲੋੜਵੰਦਾਂ ਨੂੰ ਕੰਬਲ ਵੰਡੇ
ਨਕੋਦਰ 3 ਜਨਵਰੀ
ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਨੇ ਵਧ ਰਹੀ ਸਰਦੀ ਨੂੰ ਵੇਖਦੇ ਹੋਏ ਲੋੜਵੰਦਾਂ ਨੂੰ ਕੰਬਲ ਵੰਡੇ। ਪ੍ਰੀਸ਼ਦ ਪ੍ਰਧਾਨ ਭੂਪਿੰਦਰ ਅਜੀਤ ਸਿੰਘ ਦੀ ਅਗਵਾਈ ਹੇਠ 50 ਤੋਂ ਵਧੇਰੇ ਲੋੜਵੰਦਾਂ ਨੂੰ ਕੰਬਲ ਵੰਡੇ ਗਏ।ਆਕਾਸ਼ ਚੰਦਰ ਭੱਲਾ,ਵਿਜੇ ਗੁਪਤਾ,ਪਰਮਿੰਦਰ ਭਾਰਦਵਾਜ ਅਤੇ ਸੋਮ ਨਾਥ ਸ਼ਰਮਾ ਤੇ ਹੋਰ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਪ੍ਰੋਜੈਕਟ ਸੰਪੰਨ ਹੋਇਆ।ਪ੍ਰੀਸ਼ਦ ਵੱਲੋ ਆਉਂਦੇ ਦਿਨਾਂ ਵਿਚ ਹੋਰ ਸਮਾਜ ਸੇਵਾ ਦੇ ਕੰਮ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹੇ ਜਾਣਗੇ।ਇਸ ਮੌਕੇ ਭੂਪਿੰਦਰ ਅਜੀਤ ਸਿੰਘ ਪ੍ਰਧਾਨ,ਆਕਾਸ਼ ਭੱਲਾ ਸਰਪ੍ਰਸਤ,ਪ੍ਰੇਮ ਸਾਗਰ ਸ਼ਰਮਾ,ਮੁੱਖ ਸਲਾਹਕਾਰ,ਅਜੇ ਵਰਮਾ ਜਿਲਾ ਕੋਆਰਡੀਨੇਟਰ,ਸਰਬਜੀਤ ਸਿੰਘ ਧੀਮਾਨ,ਐਮ ਪੀ ਸਿੰਘ ਕੈਸ਼ੀਅਰ, ਵਿਜੇ ਗੁਪਤਾ,ਪਰਮਿੰਦਰ ਭਾਰਦਵਾਜ,ਸੋਮ ਨਾਥ ਸ਼ਰਮਾ,ਤੇ ਹੋਰ ਮੈਂਬਰ ਹਾਜਰ ਸਨ।
