ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਦੁਨੀਆਂ ਭਰ ਵਿੱਚ ਇਸ ਗੱਲ ਦੀ ਚਰਚਾ ਹੈ ਪਰ ਕੇਂਦਰ ਸਰਕਾਰ ਕੁੰਭ ਕਰਨ ਦੀ ਨੀਦੇ ਸੁੱਤੀ ਪਈ ਹੈ , ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੁਝ ਨਹੀਂ ਕੀਤਾ ਗਿਆ … ਵਿਧਾਇਕ ਇੰਦਰਜੀਤ ਕੌਰ ਮਾਨ
ਅਨਿਲ ਐਰੀ
ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਦੁਨੀਆਂ ਭਰ ਵਿੱਚ ਇਸ ਗੱਲ ਦੀ ਚਰਚਾ ਹੈ ਪਰ ਕੇਂਦਰ ਸਰਕਾਰ ਕੁੰਭ ਕਰਨ ਦੀ ਨੀਦੇ ਸੁੱਤੀ ਪਈ ਹੈ , ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੁਝ ਨਹੀਂ ਕੀਤਾ ਗਿਆ … ਵਿਧਾਇਕ ਇੰਦਰਜੀਤ ਕੌਰ ਮਾਨ
ਨਕੋਦਰ 8 ਸਿਤੰਬਰ
ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਦੁਨੀਆਂ ਭਰ ਵਿੱਚ ਇਸ ਗੱਲ ਦੀ ਚਰਚਾ ਹੈ ਪਰ ਕੇਂਦਰ ਸਰਕਾਰ ਕੁੰਭ ਕਰਨ ਦੀ ਨੀਦੇ ਸੁੱਤੀ ਪਈ ਹੈ ਹੁਣ ਤੱਕ ਪ੍ਰਧਾਨ ਮੰਤਰੀ ਜੀ ਨੂੰ 20 ਹਜਰ ਕਰੋੜ ਦਾ ਹੜ੍ਹ ਪੀੜਤਾਂ ਲਈ ਰਾਹਤ ਫੰਡ ਐਲਾਨ ਕਰਨਾ ਚਾਹੀਦਾ ਸੀ, ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੁਝ ਨਹੀਂ ਕੀਤਾ ਗਿਆ ਵਿਚਾਰ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕਰਦਿਆਂ ਕਹੇ ਕਿ ਕੇਂਦਰ ਕੋਲੋਂ ਅਸੀਂ 60 ਹਜਾਰ ਕਰੋੜ ਜੀਐਸਟੀ ਦਾ ਲੈਣਾ ਅਸੀਂ ਆਪਣਾ ਹੱਕ ਮੰਗਦੇ ਆਂ ਕੋਈ ਭੀਖ ਨਹੀਂ ਮੰਗਦੇ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦਾ ਦੌਰਾ ਕਰਨ ਆਉਣਾ ਤਾਂ ਉਹਨਾਂ ਨੂੰ ਪਹਿਲਾਂ ਹੜ ਪੀੜਤਾਂ ਵਾਸਤੇ ਵੱਡਾ ਪੈਕਜ ਐਲਾਨਣਾ ਚਾਹੀਦਾ ਹੈ। ਬੀਬੀ ਮਾਨ ਨੇ ਕਿਹਾ ਕਿ ਅੱਜ ਸੀ ਐਮ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਕਿ “ਜਿਸ ਦਾ ਖੇਤ ਉਸਦੀ ਰੇਤ’ ਜਾਣੀ ਕਿ ਆਪਣੇ ਖੇਤ ਵਿੱਚੋਂ ਰੇਤ ਮਿੱਟੀ ਚੁਕਾਉਣ ਦੀ ਕਿਸਾਨ ਨੂੰ ਹੁਣ ਇਜਾਜ਼ਤ ਹੋਵੇਗੀ ਉਹ ਆਪਣੇ ਮੁਤਾਬਕ ਆਪਣੀ ਮਿੱਟੀ ਵੇਚ ਵੀ ਸਕਦਾ, ਫਸਲਾਂ ਦੀ ਬਰਬਾਦੀ ਬਹੁਤ ਹੋਈ ਹੈ। ਹੜ੍ਹਾਂ ਦੌਰਾਨ ਪੰਜਾਬ ਸਰਕਾਰ ਹੁਣ ਪ੍ਰਤੀ ਏਕੜ 20 ਹਜਰ ਮੁਆਵਜ਼ਾ ਕਿਸਾਨਾਂ ਨੂੰ ਦੇਵੇਗੀ ਜਿਸ ਤੇ ਚੈੱਕ ਤੁਹਾਡੇ ਹੱਥਾਂ ਵਿੱਚ ਹੋਣਗੇ। ਹੜਾਂ ਵਿੱਚ ਜੋ ਜਾਨੀ ਨੁਕਸਾਨ ਹੋਇਆ ਉਸਦੇ ਪਰਿਵਾਰ ਨੂੰ ਮ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਹੜ੍ਹ ਦੌਰਾਨ ਢਹਿ ਚੁੱਕੇ ਮਕਾਨਾਂ ਦਾ ਸਰਵੇ ਚੱਲ ਰਿਹਾ ਹੈ। ਕਿਸਾਨਾਂ ਨੂੰ ਇੱਕ ਹੋਰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਬੈਂਕਾਂ ਤੋਂ ਜੋ ਲਿਮਟਾਂ ਚੁੱਕੀਆਂ ਹਨ ਉਹ ਹੁਣ ਛੇ ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ ਇਸੇ ਤਰ੍ਹਾਂ ਵਿਆਜ ਵੀ ਨਹੀਂ ਲੱਗੇਗਾ ਖਾਸ ਕਰਕੇ ਸਰਕਾਰੀ ਬੈਂਕਾਂ ਚੋਂ ਕੋਈ ਪ੍ਰੇਸ਼ਾਨ ਵੀ ਨਹੀ ਕਰੇਗਾ।
ਹੜ੍ਹ ਦੌਰਾਨ ਪਸ਼ੂਆਂ ਤੇ ਮੱਛੀਆਂ ਦਾ ਜੋ ਨੁਕਸਾਨ ਹੋਇਆ ਸਰਕਾਰ ਸਹਾਇਤਾ ਕਰੇਗੀ। ਕੋਈ ਵੀ ਬਿਮਾਰੀ ਫੈਲਣ ਦਾ ਡਰ ਹੈ ਇਸ ਨੂੰ ਲੈ ਕੇ ਸਰਕਾਰ ਵੱਲੋਂ ਟੀਕਾਕਰਨ ਕਰਾਇਆ ਜਾਵੇਗਾ। ਹੜਾਂ ਕਾਰਨ ਕੋਈ ਵੀ ਇਨਸਾਨਾਂ ਵਿੱਚ ਬਿਮਾਰੀ ਨੂੰ ਦੇਖਦਿਆਂ ਹਰ ਪਿੰਡ ਵਿੱਚ ਕਲੀਨਕ ਖੁੱਲੇਗਾ ਜਿਸ ਵਿੱਚ ਡਾਕਟਰ ਹੋਵੇਗਾ ਸਰਕਾਰ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਨਹੀਂ ਆਉਣਗੇ। ਬੀਬੀ ਮਾਨ ਨੇ ਕਿਹਾ ਕਿ ਅੱਜ ਪਿੰਡ ਉੱਗੀ ਵਿੱਚ 200 ਪੈਕਟ ਰਾਸ਼ਨ ਨਰੇਗਾ ਵਰਕਰ ਅਤੇ ਲੋੜਵੰਦਾਂ ਨੂੰ ਵੰਡੇ ਗਏ। ਸੰਗੋਵਾਲ ਦਰਿਆ ਬੰਨ੍ਹ ਦਾ ਅੱਜ ਬੀਬੀ ਮਾਨ ਨੇ ਦੌਰਾ ਕੀਤਾ ਜਿੱਥੇ ਚੱਲ ਰਹੇ ਕੰਮ ਤੇ ਤਸੱਲੀ ਪ੍ਰਗਟ ਕੀਤੀ। ਬੀਬੀ ਮਾਨ ਨੇ ਇਹ ਵੀ ਕਿਹਾ ਲਗਾਤਾਰ ਪਿੰਡਾਂ ਵਿੱਚ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਪਹੁੰਚ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ।
