*ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਅੰਤਰ ਸਦਨ ਵਾਦ -ਵਿਵਾਦ ਮੁਕਾਬਲੇ ਦਾ ਆਯੋਜਨ*
ਅਨਿਲ ਐਰੀ
*ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਅੰਤਰ ਸਦਨ ਵਾਦ -ਵਿਵਾਦ ਮੁਕਾਬਲੇ ਦਾ ਆਯੋਜਨ*
ਨਕੋਦਰ 8 ਮਈ
ਸਟੇਟ ਪਬਲਿਕ ਸਕੂਲ ਨਕੋਦਰ ਵਿੱਚ ਅੰਤਰ ਸਦਨ ਵਾਦ -ਵਿਵਾਦ ਮੁਕਾਬਲੇ
ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਮਾਤ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਵਿਸ਼ਾ ਸੀ -‘ਏਆਈ ਕੈਨ ਰਿਪਲੇਸ ਹਿਊਮਨ ਕ੍ਰਿਏਟੀਵਿਟੀ’ ।ਇਸ ਵਿਸ਼ੇ ‘ਤੇ ਹਰੇਕ ਸਦਨ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਪੱਖ ਅਤੇ ਵਿਰੋਧ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਆਪਣੀ ਕਲਾ ਦਾ ਸ੍ਰੇਸ਼ਟ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ‘ਹੋਮੀ ਭਾਭਾ ਸਦਨ’ ਦੀ ਇਨਾਇਆ ਠਾਕੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸੀ ਵੀ ਰਮਨ ਸਦਨ ਦੀ ਭੂਮੀ ਭਟਾਰਾ ਨੇ ਦੂਸਰਾ ਸਥਾਨ ਅਤੇ ਤਨਿਸ਼ਕ ਮਿਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ‘ਤੇ ਹੋਮੀ ਭਾਭਾ ਸਦਨ ਪਹਿਲੇ , ਸੀਵੀ ਰਮਨ ਸਦਨ ਦੂਸਰੇ ਅਤੇ ਅਮ੍ਰਤਿਆ ਸੇਨ ਸਦਨ ਤੀਸਰੇ ਸਥਾਨ ‘ਤੇ ਰਿਹਾ।
ਇਸ ਮੌਕੇ ‘ਤੇ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ,ਉਪ -ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ ,ਡਾਇਰੈਕਟਰ ਡਾ. ਰਿਤੂ ਭਨੋਟ ਅਤੇ ਪ੍ਰਿੰਸੀਪਲ ਡਾ. ਸੋਨੀਆ ਸਚਦੇਵਾ ਨੇ ਜੇਤੂਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।