ਪ੍ਰੀਖਿਆਵਾਂ ਦੇ ਦਿਨਾਂ ’ਚ ਅਧਿਆਪਕਾਂ ਦੇ ਸੈਮੀਨਾਰ ਲਗਾ ਕੇ ਅਤੇ ਬੱਚਿਆਂ ਦੇ ਵਿਦਿਅਕ ਟੂਰ ਲਗਾ ਕੇ ਆਪ ਸਰਕਾਰ ਨੇ ਵਿਗਾਡ਼ਿਆ ਵਿਦਿਅਕ ਮਾਹੌਲ-ਡੀ.ਟੀ.ਐਫ
ਪ੍ਰੀਖਿਆਵਾਂ ਦੇ ਦਿਨਾਂ ’ਚ ਅਧਿਆਪਕਾਂ ਦੇ ਸੈਮੀਨਾਰ ਲਗਾ ਕੇ ਅਤੇ ਬੱਚਿਆਂ ਦੇ ਵਿਦਿਅਕ ਟੂਰ ਲਗਾ ਕੇ ਆਪ ਸਰਕਾਰ ਨੇ ਵਿਗਾਡ਼ਿਆ ਵਿਦਿਅਕ ਮਾਹੌਲ-ਡੀ.ਟੀ.ਐਫ
ਸ਼ਾਹਕੋਟ,20 ਜਨਵਰੀ ( ਰਣਜੀਤ ਬਹਾਦੁਰ ):-
ਪ੍ਰੀਖਿਆਵਾਂ ਦੇ ਦਿਨਾਂ ਵਿਚ ਅਧਿਆਪਕਾਂ ਦੇ ਸੈਮੀਨਾਰ ਲਗਾ ਕੇ,ਬੱਚਿਆਂ ਦੇ ਵਿਦਿਅਕ ਟੂਰ ਲਗਾ ਕੇ,ਅਧਿਆਪਕਾਂ ਨੂੰ ਗ੍ਰਾਟਾਂ ਅਤੇ ਅਨੇਕਾਂ ਹੋਰ ਗੈਰ ਵਿਦਿਅਕ ਕੰਮਾਂ ਵਿਚ ਉਲਝਾ ਕੇ ਆਪ ਦੀ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਤਹਿਸ-ਨਹਿਸ ਕਰ ਦਿਤਾ ਹੈ। ਉਕਤ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੀਤ ਸਿੰਘ ਕੋਟਲੀ ਨੇ ਅੱਜ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਡਰੀ ਸਕੂਲ ਮਲਸੀਆਂ ਵਿਖੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਉਨਾਂ ਕਿਹਾ ਕਿ ਇਸ ਸਮੇਂ ਦੋਂ ਸਕੂਲਾਂ ਵਿਚ ਪ੍ਰੀ-ਬੋਰਡ ਅਤੇ ਟਰਮ 2 ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਤਾਂ ਉਸ ਸਮੇਂ ਸਰਕਾਰ ਨੇ ਅਧਿਆਪਕਾਂ ਨੂੰ ਸੈਮੀਨਾਰਾਂ ਵਿਚ ਅਤੇ ਵਿਦਿਆਰਥੀਆਂ ਨੂੰ ਵਿਦਿਅਕ ਟੂਰਾਂ ਵੱਲ ਤੋਰ ਕੇ ਸਿੱਖਿਆ ਨੂੰ ਲੀਹੋ ਲਾਹੁਣ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਕੂਲਾਂ ਵਿਚ ਧਡ਼ਾਧਡ਼ ਗ੍ਰਾਟਾਂ ਭੇਜ ਕੇ ਉਨ੍ਹਾਂ ਨੂੰ ਜਲਦ ਖਰਚ ਕਰਨ ਦੇ ਹੁਕਮ ਵੀ ਚਾਡ਼ੇ ਜਾ ਰਹੇ ਹਨ। ਜੋ ਅਧਿਆਪਕ ਬੀ.ਐਲ.ਓ ਦੀ ਡਿਊਟੀ ਤੇ ਹਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਘਰੋ-ਘਰੀ ਤੋਰਿਆ ਜਾ ਰਿਹਾ ਹੈ। ਜਦੋਂ ਸਲਾਨਾ ਪ੍ਰੀਖਿਆ ਬਿਲਕੁਲ ਨਜ਼ਦੀਕ ਆ ਗਈ ਹੈ ਤਾਂ ਉਸ ਸਮੇਂ ਸਰਕਾਰ ਦੀਆਂ ਅਜਿਹੀਆਂ ਲੋਕ ਵਿਰੋਧੀ ਨੀਤੀਆਂ ਨੇ ਸਕੂਲੀ ਸਿੱਖਿਆ ਵਿਚ ਵਿਗਾਡ਼ ਪੈਦਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਕੂਲੀ ਸਿੱਖਿਆ ਨੂੰ ਤਬਾਹ ਕਰਕੇ ਆਪਣੇ ਬਦਲਾਅ ਦੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਅਧਿਆਪਕਾਂ ਨੂੰ ਸੱਦਾ ਦਿਤਾ ਕਿ ਉਹ ਆਪਣੇ ਹੱਕ ਹਾਸਿਲ ਕਰਨ,ਆਉਣ ਵਾਲੀ ਪੀਡ਼੍ਹੀ ਦੇ ਭਵਿੱਖ ਤੇ ਵਿਭਾਗ ਨੂੰ ਬਚਾਉਣ ਅਤੇ ਅਧਆਪਕਾਂ ਕੋਲੋ ਲਏ ਜਾ ਰਹੇ ਗੈਰ ਵਿਦਿਅਕ ਕੰਮਾਂ ਤੋਂ ਛੁਟਕਾਰਾਂ ਦਿਵਾਉਣ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਨੂੰ ਪਹਿਲ ਦੇਣ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਪ੍ਰੈਸ ਸਕੱਤਰ ਪ੍ਰੋ.ਮਨਜੀਤ ਸਿੰਘ ਮਲਸੀਆਂ ਨੇ ਕਿਸਾਨਾਂ ਤੇ ਅਧਿਆਪਕਾਂ ਦੀ ਆਪਸੀ ਸਾਂਝ ਦੀ ਮਹੱਤਤਾ ਬਾਰੇ ਦੱਸਦੇ ਕਿਹਾ ਕਿ ਮਜ਼ਦੂਰਾਂ,ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਸੰਯੁਕਤ ਰੂਪ ’ਚ ਕੀਤੇ ਜਾਣ ਵਾਲੇ ਸੰਘਰਸ਼ ਨਾਲ ਹੀ ਸਰਕਾਰਾਂ ਦੀਆਂ ਨਿਜੀਕਰਨ, ਉਦਾਰੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਨੂੰ ਪੁੱਠਾ ਗੇਡ਼ਾ ਦਿਤਾ ਜਾ ਸਕਦਾ ਹੈ। ਡੀ.ਟੀ.ਐਫ ਦੇ ਜ਼ਿਲ੍ਹਾ ਵਿੱਤ ਸਕੱਤਰ ਗੁਰਮੁਖ ਸਿੰਘ ਸਿੱਧੂ,ਬਲਾਕ ਸ਼ਾਹਕੋਟ ਦੋ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ,2392 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਵਿਸ਼ਵ ਭਾਨੂੰ ਸ਼ਰਮਾ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਥੇਬੰਦੀ ਦਾ ਕਲੰਡਰ ਵੀ ਜਾਰੀ ਕੀਤਾ ਗਿਆ।
ਕੈਪਸ਼ਨ-ਡੀ.ਟੀ.ਐਫ ਦੇ ਆਗੂ ਤੇ ਅਧਿਆਪਕ ਮੀਟਿੰਗ ਦੌਰਾਨ ਜਥੇਬੰਦੀ ਦਾ ਕਲੰਡਰ ਜਾਰੀ ਕਰਨ ਸਮੇ ।