Thursday, June 19, 2025
LocalPunjab

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਸ਼ਰਧਾਲੂਆਂ ਨਾਲ ਭਰੀ ਬੱਸ ਸ਼ਾਹਕੋਟ ਤੋ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਤਲਵੰਡੀ ਸਾਬੋ ਲਈ ਰਵਾਨਾਂ ਬੱਸ ਨੂੰ ਆਪ ਦੇ ਸੀਨੀਅਰ ਆਗੂ ਪ੍ਰਵੀਨ ਗਰੋਵਰ ਨੇ ਹਰੀ ਝੰਡੀ ਵਿਖਾਕੇ ਕੀਤਾ ਰਵਾਨਾਂ।

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਸ਼ਰਧਾਲੂਆਂ ਨਾਲ ਭਰੀ ਬੱਸ ਸ਼ਾਹਕੋਟ ਤੋ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਤਲਵੰਡੀ ਸਾਬੋ ਲਈ ਰਵਾਨਾਂ

ਬੱਸ ਨੂੰ ਆਪ ਦੇ ਸੀਨੀਅਰ ਆਗੂ ਪ੍ਰਵੀਨ ਗਰੋਵਰ ਨੇ ਹਰੀ ਝੰਡੀ ਵਿਖਾਕੇ ਕੀਤਾ ਰਵਾਨਾਂ।

 

ਸ਼ਾਹਕੋਟ 25 ਦਸੰਬਰ ( ਰਣਜੀਤ ਬਹਾਦੁਰ ) :- ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀ ਸਹੂਲਤ ਲਈ ਆਰੰਭ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਅੱਜ ਹਲਕਾ ਸ਼ਾਹਕੋਟ ਤੋ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਐਸ ਡੀ ਐਮ ਸ਼ਾਹਕੋਟ ਸ਼੍ਰੀ ਰਿਸ਼ਭ ਬਾਂਸਲ ਦੀ ਅਗਵਾਈ ਹੇਠ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਤਲਵੰਡੀ ਸਾਬੋ ਲਈ ਰਵਾਨਾਂ ਕੀਤੀ ਗਈ। ਬੱਸ ਨੂੰ ਰਾਣਾ ਹਰਦੀਪ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਸਭ ਤੋਂ ਨਜ਼ਦੀਕੀ  ਸਾਥੀ ਪ੍ਰਵੀਨ ਗਰੋਵਰ ਨੇ ਹਰੀ ਝੰਡੀ ਵਿਖਾ ਕੇ ਰਵਾਨਾਂ ਕੀਤਾ।ਇਸ ਮੌਕੇ ਸ਼ਰਧਾਲੂਆਂ ਨੂੰ ਉਨਾਂ ਦੀਆ ਜਰੂਰਤਾਂ ਦਾ ਸਾਰਾ ਸਮਾਨ ਵੀ ਕਿੱਟਾਂ ਦੇ ਰੂਪ ਵਿੱਚ ਦਿੱਤਾ ਗਿਆ ਤਾਂ ਜੋ  ਕਿਸੇ ਨੂੰ ਖਾਣ ਪੀਣ ਜਾਂ ਰਹਿਣ ਦੀ ਕੋਈ ਮੁਸ਼ਕਿਲ ਪੇਸ਼ ਨਾਂ ਆਵੇ। ਕਰੀਬ 43 ਯਾਤਰੂਆਂ ਨਾਲ ਭਰੀ ਰਵਾਨਾਂ ਹੋਈ। ਬੱਸ ਵਿੱਚ ਯਾਤਰੂਆਂ ਦੀ ਦੇਖਰੇਖ ਪੱਤਰਕਾਰ ਸੁਰਿੰਦਰ ਸਿੰਘ ਪਦਮ ਦੇ ਹਵਾਲੇ ਕੀਤੀ ਗਈ। ਇਸ ਬੱਸ ਨੂੰ ਰਵਾਨਾਂ ਕਰਨ ਮੌਕੇ ਰਾਹੁਲ ਪੰਡਿਤ ਪ੍ਰਧਾਨ ਦੁਸ਼ਹਿਰਾ ਕਮੇਟੀ, ਕਪਿਲ ਵਡੈਹਰਾ,ਦਰਸ਼ਨ ਲਾਲ ਅਰੋੜਾ,ਮਨੋਜ ਅਰੋੜਾ ਸ਼ਹਿਰੀ ਪ੍ਰਧਾਨ , ਰੂਪ ਲਾਲ ਸ਼ਰਮਾ ਆਪ ਅਤੇ ਆਗੂ ਹਿਊਮਨ ਰਾਈਟ ਪ੍ਰੈਸ ਕਲੱਬ ਪੰਜਾਬ, ਰਮਨ ਗੁਪਤਾ ਪ੍ਰਧਾਨ ਰੈਡ ਰਿਬਨ ਕਲੱਬ, ਸਟੈਨੋ ਅੰਕਿਤ ਗੁਪਤਾ, ਇੰਸਪੈਕਟਰ ਕਰਨੈਲ ਸਿੰਘ, ਡਾਕਟਰ ਨਰੇਸ਼ ਸੱਗੂ, ਮਾਸਟਰ ਰਕੇਸ਼ ਕੁਮਾਰ ਖਹਿਰਾ, ਰਾਜਾ ਅਰੋੜਾ, ਪ੍ਰਿਤਪਾਲ ਸਿੰਘ ਪਸਰੀਚਾ, ਆਰਟਿਸਟ ਸੋਨੀ ਮਹਿਰਾ, ਹਰਨੇਕ ਸਿੰਘ,ਪੱਤਰਕਾਰ ਪ੍ਰਿਤਪਾਲ ਸਿੰਘ,  ਕਮਲਜੀਤ ਸਿੰਘ ਪਨੇਸਰ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਜੱਸਾ, ਆਦਿ ਹਾਜਰ ਸਨ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾਂ ਹੋਣ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸ਼ੁਰੂ ਕੀਤੀ ਇਹ ਸਕੀਮ ਆਮ ਲੋਕਾਂ ਲਈ ਬਹੁਤ ਲਾਹੇਵੰਦ ਹੈ ਅਤੇ ਲੋਕਾਂ ਨੂੰ ਇਸਦਾ ਵੱਧ ਤੋ ਵੱਧ ਲਾਭ ਲੈਣਾਂ ਚਾਹੀਦਾ ਹੈ ਕਿਉਕਿ ਜੋ ਗਰੀਬ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀ ਕਰ ਸਕਦੇ ਉਹ ਇਸ ਤਰਾਂ ਦਰਸ਼ਨਾਂ ਤੋ ਵਾਂਝੇ ਨਹੀ ਰਹਿਣਗੇ।