ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਹਕੋਟ ‘ਚ ਸੱਤ ਦਿਨਾ ਗੁਰਮਤਿ ਸਮਾਗਮ 17 ਤੋਂ 23 ਤੱਕ
ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਹਕੋਟ ‘ਚ ਸੱਤ ਦਿਨਾ ਗੁਰਮਤਿ ਸਮਾਗਮ 17 ਤੋਂ 23 ਤੱਕ
ਸ਼ਾਹਕੋਟ/ਮਲਸੀਆਂ,10 ਦਸੰਬਰ ( ਰਣਜੀਤ ਬਹਾਦੁਰ ):- ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ਾਹਕੋਟ ਵੱਲੋਂ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਚਾਰ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸੱਤ ਦਿਨਾਂ ਗੁਰਮਤਿ ਸਮਾਗਮ 17 ਦਸੰਬਰ ਤੋਂ 23 ਦਸੰਬਰ ਤੱਕ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ, ਪਰਮਜੀਤ ਸਿੰਘ ਖਾਲਸਾ ਅਤੇ ਗੁਰਮੁੱਖ ਸਿੰਘ ਬਾਟੂ ਨੇ ਦੱਸਿਆ ਕਿ 17 ਦਸੰਬਰ ਤੋਂ 23 ਦਸੰਬਰ ਤੱਕ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਸ਼ਾਮ 6 ਤੋਂ 8:30 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। 17 ਦਸੰਬਰ ਨੂੰ ਗੁਰੁਦਆਰਾ ਕਲਗੀਧਰ ਸਾਹਿਬ ਭੀੜਾ ਬਜ਼ਾਰ, 18 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਮੁਹੱਲਾ ਆਜ਼ਾਦ ਨਗਰ, 19 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁੱਹਲਾ ਕਰਤਾਰ ਨਗਰ, 20 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਮੁਹੱਲਾ ਢੇਰੀਆਂ, 21 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ, 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਰਤਾਰ ਨਗਰ ਅਤੇ 23 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਸਮਾਗਮ ਹੋਣਗੇ। ਸਮਾਗਮਾਂ ਦੌਰਾਨ ਭਾਈ ਕਮਲਜੀਤ ਸਿੰਘ ਟਕਸਾਲੀ, ਭਾਈ ਸੰਤੋਖ ਸਿੰਘ ਨਕੋਦਰ, ਭਾਈ ਅੰਮ੍ਰਿਤਪਾਲ ਸਿੰਘ ਲੋਹੀਆਂ, ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸੁਲਤਾਨਪੁਰ ਲੋਧੀ, ਭਾਈ ਸੁਰਿੰਦਰ ਸਿੰਘ ਆਰਸੀਐੱਫ, ਭਾਈ ਗੁਰਜੰਟ ਸਿੰਘ ਅੰਮ੍ਰਿਤਸਰ, ਭਾਈ ਮਨਪ੍ਰੀਤ ਸਿੰਘ ਫਗਵਾੜਾ, ਭਾਈ ਜਸਵਿੰਦਰ ਸਿੰਘ ਕੀਰਤਨ ਰਾਹੀਂ ਅਤੇ ਭਾਈ ਸਰਬਜੀਤ ਸਿੰਘ ਜਲੰਧਰ, ਭਾਈ ਗੁਰਦੀਪ ਸਿੰਘ ਕਪੂਰਥਲਾ, ਭਾਈ ਹਰਜੀਤ ਸਿੰਘ ਪ੍ਰਚਾਰਕ ਅਤੇ ਭਾਈ ਅੰਮ੍ਰਿਤਪਾਲ ਸਿੰਘ ਸ਼ਾਹਕੋਟ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ, ਇਕੱਤਰ ਸਿੰਘ, ਤੇਜਮੋਹਣ ਸਿੰਘ ਝੀਤਾ, ਭਾਈ ਹਰਵਿੰਦਰ ਸਿੰਘ, ਮਾਸਟਰ ਬਲਜੀਤ ਸਿੰਘ, ਕੁਲਵਿੰਦਰ ਸਿੰਘ, ਬੰਟੀ ਵਾਲੀਆ, ਸੋਹਣ ਸਿੰਘ ਖਾਲਸਾ, ਸੁਖਦੇਵ ਸਿੰਘ ਸੈਦਪੁਰ ਆਦਿ ਹਾਜ਼ਰ ਸਨ।