ਕੇਂਦਰ ਸਰਕਾਰ ਜੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀ ਲਗਾਉਣਗੇ: ਸੰਤ ਸੀਚੇਵਾਲ
ਕੇਂਦਰ ਸਰਕਾਰ ਜੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀ ਲਗਾਉਣਗੇ: ਸੰਤ ਸੀਚੇਵਾਲ
ਸ਼ਾਹਕੋਟ / ਮਲਸੀਆਂ 4 ਦਸੰਬਰ ( ਰਣਜੀਤ ਬਹਾਦੁਰ ):-ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਨਵੀਂ ਸੰਸਦ ਵਿੱਚ ਬੋਲਦਿਆਂ ਵਾਤਾਵਰਣ ਤੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਸਦਨ ਵਿੱਚ ਰੱਖਦਿਆਂ ਹਵਾ ਪ੍ਰਦੂਸ਼ਣ ਨਾਲ ਹੋ ਰਹੀਆਂ ਮੌਤਾਂ ਤੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਪੇਸ਼ ਕੀਤੀl ਉਨਾਂ ਦੱਸਿਆ ਕਿ ਆਂਕੜੇ ਦੱਸਦੇ ਹਨ ਕਿ ਹਵਾ ਦੇ ਪ੍ਰਦੂਸ਼ਣ ਨਾਲ ਹਰ ਸਾਲ 21 ਲੱਖ 8 ਹਜਾਰ ਮੌਤਾਂ ਹੁੰਦੀਆਂ ਹਨ। ਉਨਾਂ ਦੱਸਿਆ ਕਿ ਅਗਰ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਸਿਰਫ ਇੱਕ ਦਿਨ ਹੀ ਹਵਾ ਨਾਗਰਿਕਾਂ ਨੂੰ ਸ਼ੁੱਧ ਮਿਲ ਸਕੀ ਹੈ। ਬੰਬਈ ਵਿੱਚ ਪੰਜ ਦਿਨ ਅਤੇ ਚੇਨਈ ਵਿੱਚ ਪੰਦਰਾਂ ਦਿਨ ਹੀ ਸ਼ੁੱਧ ਹਵਾ ਮਿਲ ਸਕੀ ਹੈ। ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ,ਬਾਰੇ ਦਸਦਿਆਂ ਹੋਇਆ ਉਨਾਂ ਕਿਹਾ ਕਿ ਪਰਾਲੀ ਦਾ ਧੂੰਆਂ ਤਾਂ ਸਿਰਫ ਝੋਨੇ ਮੌਕੇ ਹੀ ਕੁੱਝ ਦਿਨ ਹੁੰਦਾ ਹੈ, ਪਰ ਰਿਪੋਰਟਾਂ ਦੇ ਅਨੁਸਾਰ ਦੇਸ਼ ਦੇ ਬਹੁਤੇ ਸੂਬੇ ਹਮੇਸ਼ਾਂ ਹੀ ਸਭ ਤੋਂ ਵੱਧ ਪ੍ਰਦੂਸ਼ਿਤ ਲਿਸਟਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨਾਂ ਇੱਕ ਗੱਲ ਬੜੇ ਜੋਰ ਦੇ ਨਾਲ ਕਹੀ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਜਾਂ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੀ ਬਾਂਹ ਫੜੇ ਤਾਂ ਇੱਕ ਵੀ ਕਿਸਾਨ ਪਾਰਲੀ ਨੂੰ ਅੱਗ ਨਹੀਂ ਲਾਵੇਗਾ।