Friday, June 20, 2025
LocalPunjab

ਸ਼੍ਰੀ ਚੈਤੰਨਯਾ ਟੈਕਨੋ ਸਕੂਲ,ਮਲਸੀਆਂ ਦੀ ਵਿਦਿਆਰਥਣ ਅਸ਼ਮੀਨ ਕੌਰ ਦੀ ਸੀ.ਬੀ.ਐਸ.ਈ. ਨੈਸ਼ਨਲ ਗੇਮ ਦੇ ਲਈ ਹੋਈ ਚੋਣ।

ਸ਼੍ਰੀ ਚੈਤੰਨਯਾ ਟੈਕਨੋ ਸਕੂਲ,ਮਲਸੀਆਂ ਦੀ ਵਿਦਿਆਰਥਣ ਅਸ਼ਮੀਨ ਕੌਰ ਦੀ ਸੀ.ਬੀ.ਐਸ.ਈ. ਨੈਸ਼ਨਲ ਗੇਮ ਦੇ ਲਈ ਹੋਈ ਚੋਣ।

ਸ਼ਾਹਕੋਟ / ਮਲਸੀਆਂ 3 ਨਵੰਬਰ ( ਰਣਜੀਤ ਬਹਾਦੁਰ ):- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿੱਚ ਸੀ.ਬੀ.ਐਸ.ਈ. ਕਲੱਸਟਰ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਸ਼੍ਰੀ ਚੈਤੰਨਯਾ ਟੈਕਨੋ ਸਕੂਲ ਮਲਸੀਆਂ ਦੀ ਵਿਦਿਆਰਥਣ ਅਸ਼ਮੀਨ ਕੌਰ ਨੇ ਭਾਗ ਲੈਂਦੇ ਹੋਏ 100 ਮੀਟਰ ਰੇਸ ਵਿੱਚ ਅਤੇ ਲੰਮੀ ਸ਼ਲਾਂਗ ਵਿੱਚ ਸਵਰਨ ਪਦਕ ਜਿਤਿਆ। ਇਸੇ ਦੇ ਨਾਲ਼ ਰਾਏਪੁਰ ਛੱਤੀਸਗੜ੍ਹ ਵਿੱਚ ਹੋਣ ਵਾਲੇ ਸੀ.ਬੀ.ਐਸ.ਈ ਨੈਸ਼ਨਲ ਗੇਮ ਵਿੱਚ ਚੁਣੀ ਗਈ ਜੋ ਕੇ 5 ਤੋਂ 7 ਨਵੰਬਰ,2023 ਤੱਕ ਹੋਵੇਗੀ। ਵਿਦਿਆਰਥਣ ਅਸ਼ਮੀਨ ਕੌਰ ਨੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਐਚ.ਓ.ਡੀ ਸਪੋਰਟਸ ਡਿਪਾਰਟਮੇਂਟ ਕੋਚ ਰਵਿੰਦਰ ਸਿੰਘ, ਡੀ.ਪੀ.ਈ. ਆਸ਼ਾ ਰੰਧਾਵਾ ਅਤੇ ਡੀ.ਪੀ.ਈ. ਹਰਮਿੰਦਰ ਸਿੰਘ ਦੁਆਰਾ ਬਚਿਆ ਨੂੰ ਸਖਤ ਮਿਹਨਤ ਕਰਵਾਈ ਗਈ।ਇਸ ਮੌਕੇ ਤੇ ਰਾਮ ਮੂਰਤੀ ਜੀ,ਸਕੂਲ ਪ੍ਰਿੰਸੀਪਲ ਸੰਦੀਪ ਕੌਰ, ਵਾਈਸ ਪ੍ਰਿੰਸੀਪਲ ਨੇਹਾ ਸ਼ਰਮਾ, ਰੀਜਨਲ ਇੰਚਾਰਜ ਕ੍ਰਿਸ਼ਨਾ ਜੰਗਮ ਅਤੇ ਐਡਮਿਨ ਹੈੱਡ ਸ.ਤੇਜਪਾਲ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਐਚ.ਓ.ਡੀ ਸਪੋਰਟਸ ਡਿਪਾਰਟਮੇਂਟ ਕੋਚ ਰਵਿੰਦਰ ਸਿੰਘ, ਡੀ.ਪੀ.ਈ. ਆਸ਼ਾ ਰੰਧਾਵਾ ਅਤੇ ਡੀ.ਪੀ.ਈ. ਹਰਮਿੰਦਰ ਸਿੰਘ ਵੀ ਸ਼ਾਮਿਲ ਸਨ।