ਸ਼ਿਵ ਕਥਾ ਦੇ ਤੀਸਰੇ ਦਿਨ ਸਾਧਵੀ ਮਨਸਵਿਨੀ ਭਾਰਤੀ ਜੀ ਨੇ ਪਾਰਵਤੀ ਜਨਮ ਪ੍ਰਸੰਗ ਕੀਤਾ ਪ੍ਰਗਟ; ਨਾਰੀ–ਸਨਮਾਨ ਦਾ ਸੰਦੇਸ਼ ਗੂੰਜਿਆ।
ਅਨਿਲ ਐਰੀ
ਸ਼ਿਵ ਕਥਾ ਦੇ ਤੀਸਰੇ ਦਿਨ ਸਾਧਵੀ ਮਨਸਵਿਨੀ ਭਾਰਤੀ ਜੀ ਨੇ ਪਾਰਵਤੀ ਜਨਮ ਪ੍ਰਸੰਗ ਕੀਤਾ ਪ੍ਰਗਟ; ਨਾਰੀ–ਸਨਮਾਨ ਦਾ ਸੰਦੇਸ਼ ਗੂੰਜਿਆ।
![]()
![]()
ਨਕੋਦਰ 28 ਨਵੰਬਰ
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਆਯੋਜਿਤ ਪੰਜ ਦਿਵਸੀ ” ਭਗਵਾਨ ਸ਼ਿਵ ਕਥਾ ” ਦੇ ਤੀਸਰੇ ਦਿਨ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੁਸ਼੍ਰੀ ਮਨਸਵਿਨੀ ਭਾਰਤੀ ਜੀ ਨੇ ਪਾਰਵਤੀ ਜਨਮ ਪ੍ਰਸੰਗ ਸੰਗਤ ਦੇ ਸਾਹਮਣੇ ਰੱਖਿਆ। ਸਾਧਵੀ ਜੀ ਨੇ ਦੱਸਿਆ ਕਿ ਜਿਸ ਸਮੇਂ ਮਾਤਾ ਸਤੀ ਨੇ ਆਪਣੇ ਆਪ ਨੂੰ ਯੱਗ ਅਗਨੀ ਵਿੱਚ ਭਸਮ ਕਰ ਦਿੱਤਾ, ਉਸ ਤੋਂ ਪਹਿਲਾਂ ਉਹ ਭਗਵਾਨ ਸ਼ਿਵ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਹਨ ਕਿ ਅਗਲੇ ਜਨਮ ਵਿੱਚ ਵੀ ਉਹਨਾਂ ਨੂੰ ਹੀ ਪਤੀ ਰੂਪ ਵਿੱਚ ਪ੍ਰਾਪਤ ਕਰਨ ਅਤੇ ਅਗਲੇ ਜਨਮ ਵਿੱਚ ਮਾਤਾ ਸਤੀ ਹਿਮਾਲਿਆ ਰਾਜ ਤੇ ਮੈਨਾ ਦੇ ਘਰ ਧੀ ਰੂਪ ਵਿੱਚ ਜਨਮ ਲੈਂਦੀਆਂ ਹਨ। ਉਹਨਾਂ ਦੇ ਜਨਮ ਲੈਣ ‘ਤੇ ਸਾਰਾ ਹਿਮਾਲਿਆ ਖੁਸ਼ੀ ਦੇ ਸਾਗਰ ਵਿੱਚ ਡੁੱਬ ਗਿਆ। ਸਾਧਵੀ ਜੀ ਨੇ ਦੱਸਿਆ ਕਿ ਧੀ ਦੇ ਜਨਮ ‘ਤੇ ਉਹਨਾਂ ਦੇ ਮਾਤਾ–ਪਿਤਾ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ।
ਪਰ ਅੱਜ ਦੇ ਸਮੇਂ ਵਿੱਚ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੇ ਗਰਭ ਵਿੱਚ ਮਾਰ ਦਿੱਤਾ ਜਾਂਦਾ ਹੈ। ਉਹ ਕੁੜੀ ਜਿਸਨੂੰ ਭਾਰਤ ਭੂਮੀ ‘ਤੇ ਲਕਸ਼ਮੀ ਦਾ ਰੂਪ ਕਿਹਾ ਜਾਂਦਾ ਹੈ ਅਤੇ ਨਵਰਾਤਰਿਆਂ ਵਿੱਚ ਛੋਟੀ ਛੋਟੀ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ — ਉਸੇ ਧਰਤੀ ‘ਤੇ ਅੱਜ ਨਾਰੀ ਨੂੰ ਸਨਮਾਨ ਨਹੀਂ ਮਿਲ ਰਿਹਾ। ਸਾਧਵੀ ਜੀ ਨੇ ਕਿਹਾ ਕਿ ਜਿੱਥੇ ਨਾਰੀ ਨੂੰ ਸਨਮਾਨ ਨਹੀਂ ਮਿਲਦਾ, ਉਹ ਰਾਸ਼ਟਰ ਕਦੇ ਵੀ ਉਚਾਈਆਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਸਾਡੇ ਦੇਸ਼ ਦੇ ਵਰਤਮਾਨ ਪਤਨ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਸ਼ਕਤੀ ਦੀਆਂ ਇਨ੍ਹਾਂ ਪ੍ਰਤਿਮਾਵਾਂ ਪ੍ਰਤੀ ਆਦਰ ਦੀ ਭਾਵਨਾ ਨਹੀਂ ਰੱਖੀ। ਮਨੁਸਮ੍ਰਿਤੀ ਵਿੱਚ ਮਨੁ ਜੀ ਕਹਿੰਦੇ ਹਨ— “ਯੱਤ੍ਰ ਨਾਰਿਅਸਤੁ ਪੂਜਯੰਤੇ ਰਮੰਤੇ ਤੱਤ੍ਰ ਦੇਵਤਾ” ਅਰਥਾਤ ਜਿੱਥੇ ਨਾਰੀਆਂ ਦੀ ਪੂਜਾ ਹੁੰਦੀ ਹੈ, ਓਥੇ ਦੇਵਤੇ ਵਸਦੇ ਹਨ। ਇਸ ਲਈ ਸਾਨੂੰ ਇਹ ਧਾਰਣਾ ਛੱਡਣੀ ਚਾਹੀਦੀ ਹੈ ਕਿ ਪੁੱਤਰ ਹੀ ਕੁਲ ਦਾ ਉੱਧਾਰ ਕਰਨ ਵਾਲਾ ਹੈ; ਧੀ ਨੂੰ ਸਨਮਾਨ , ਪਿਆਰ ਅਤੇ ਸੰਸਕਾਰਾਂ ਨਾਲ ਪਾਲਣਾ ਚਾਹੀਦਾ ਹੈ, ਕਿਉਂਕਿ ਸੰਸਕਾਰੀ ਸੰਤਾਨ ਹੀ ਮਾਂ–ਪਿਉ ਦਾ ਨਾਮ ਰੌਸ਼ਨ ਕਰ ਸਕਦੀ ਹੈ।
ਸਾਧਵੀ ਭੈਣਾਂ ਦੁਆਰਾ ਗਾਇਆ ਗਿਆ ਭਜਨ “ਤੂ ਹੀ ਤੂ ਮਾਂ, ਤੂ ਹੀ ਤੂ, ਕਣ–ਕਣ ਵਿੱਚ ਹੈ ਤੂ ਹੀ ਤੂ” ਸੁਣ ਕੇ ਸਾਰੇ ਸ਼ਰਧਾਲੂ ਮੰਤਰਮੁਗਧ ਹੋ ਗਏ।
ਇਸ ਮੌਕੇ ‘ਤੇ ਮਾਨਯੋਗ _ਸ਼੍ਰੀ ਸੰਜੀਵ ਗੁਪਤਾ ਜੀ,ਸ਼੍ਰੀਮਤੀ ਰੀਤੂ ਗੁਪਤਾ ਜੀ,ਸ਼੍ਰੀ ਸੁਨੀਲ ਗੁਪਤਾ ਜੀ,ਸ਼੍ਰੀਮਤੀ ਪੂਜਾ ਗੁਪਤਾ ਜੀ, ਸ਼੍ਰੀ ਸਮਨਯੁ ਗੁਪਤਾ ਜੀ, ਸ਼੍ਰੀ ਮੰਜੀਤ ਦੇਦ ਜੀ, ਸ਼੍ਰੀ ਪਵਨ ਅਗਰਵਾਲ ਜੀ ਸਮੇਤ ਕਈ ਮੁੱਖ ਅਤੇ ਵਿਸ਼ੇਸ਼ ਅਤਿਥੀ ਹਾਜ਼ਰ ਸਨ। ਸਾਰੇ ਅਤਿਥੀਆਂ ਨੇ ਪ੍ਰੋਗ੍ਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਕੀਤੇ ਜਾ ਰਹੇ ਆਧਿਆਤਮਿਕ ਅਤੇ ਸਮਾਜਿਕ ਕਾਰਜ ਨਾਰੀ–ਸਨਮਾਨ ਅਤੇ ਸਮਾਜ–ਉਥਾਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਹਨ।

