ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਨੌਜਵਾਨ ਸਭਾ ਨੇ ਲਗਾਇਆ ਕੋਲਡ ਡਰਿੰਕ ਦਾ ਲੰਗਰ।
ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਨੌਜਵਾਨ ਸਭਾ ਨੇ ਲਗਾਇਆ ਕੋਲਡ ਡਰਿੰਕ ਦਾ ਲੰਗਰ।
ਹਲਕਾ ਇੰਚਾਰਜ ਕਾਕੜਕਲਾਂ ਨੇ ਕੀਤੀ ਵਿਸ਼ੇਸ ਸ਼ਿਰਕਤ।
ਸ਼ਾਹਕੋਟ 29 ਅਕਤੂਬਰ ( ਰਣਜੀਤ ਬਹਾਦੁਰ ):- ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੋਕੇ ਤੇ ਮੁਹੱਲਾ ਢੇਰੀਆਂ ਵਾਰਡ ਨੰਃ 10 ਮੋਗਾ ਰੋਡ ਸ਼ਾਹਕੋਟ ਵਿਖੇ ਨੌਜਵਾਨ ਸਭਾ ਪ੍ਰਬੰਧਕ ਕਮੇਟੀ ਅਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਠੰਡਾ ਪਾਣੀ ਅਤੇ ਵੱਖ-ਵੱਖ ਕਿਸਮ ਦੀਆਂ ਕੋਲਡ ਡਰਿੰਕ ਦਾ ਲੰਗਰ ਲਗਵਾਇਆ ਗਿਆ । ਇਸ ਮੋਕੇ ਸ੍ਰਃ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਆਮ ਆਦਮੀ ਪਾਰਟੀ ਜੀ ਨੇ ਜਲ ਸੇਵਾ ਦਾ ਆਰੰਭ ਕਰਵਾਇਆ । ਇਸ ਮੋਕੇ ਡਾਃ ਰਮੇਸ਼ ਹੰਸ ਸੀਨੀਅਰ ਆਪ ਆਗੂ, ਡਾਃ ਵਿਲਿਅਮ ਜ਼ੋਨ ਸੀਨੀਃ ਆਪ ਆਗੂ,ਕਾਲੀ ਪ੍ਰਧਾਨ ਆਪ ਆਗੂ, ਰਾਜ ਕੁਮਾਰ ਬਾਂਸਲ ਆਪ ਆਗੂ,ਪਰਮਵੀਰ ਸਿੰਘ ਪੰਮਾ ਆਪ ਆਗੂ, ਰਜਿੰਦਰ ਕੁਮਾਰ ਸ਼ੇਰਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਅਤੇ ਇਸ ਮੋਕੇ ਮੰਗਾ ਨਾਹਰ ਯੂਥ ਆਗੂ ਢੇਰੀਆਂ , ਪਰਵੀਨ ਮੱਕੜ, ਰਾਜੂ ਕਰਿਆਨਾ ਸਟੋਰ,ਬੱਗੋ ਘਾਰੂ,ਗੋਪੀ,ਮੰਗੀ, ਬਾਵਾ, ਸ਼ੈਲੀ ਕਨੇਡਾ , ਦੀਪਾ,ਗੂੰਬਰ,ਕਰਨ, ਪ੍ਰੀਤ, ਸ਼ੋਕਤ, ਸ਼ੰਨੀ, ਪੰਮਾ,ਲਾਡਾ,ਰਵੀ,ਹੈਪੀ, ਅਜੈ,ਰਾਮ,ਕੈਸ਼ਾ,ਬਾਬਾ ਠਾਕੁਰ, ਰਾਜੂ ਸਾਬਕਾ ਐਮ.ਸੀ,ਬਿੱਲਾ ਪਹਿਲਵਾਨ, ਅਨਵਰ ਘਈ,ਸਰਬਜੀਤ ਸੱਬਾ ਆਦਿ ਵੱਲੋਂ ਵੱਧ ਚੱੜ ਕੇ ਸੇਵਾ ਕੀਤੀ ਗਈ ।