ਸ਼ਾਹਕੋਟ ਦੇ ਮੇਨ ਬਜਾਰ ਵਿੱਚ ਅੱਜ ਤੜਕਸਾਰ ਹੋਈਆਂ ਤਿੰਨ ਚੋਰੀਆਂ ਚੋਰ ਤਿੰਨੋ ਦੁਕਾਨਾਂ ਦੇ ਜਿੰਦਰੇ ਭੰਨਕੇ ਗੱਲੇ ਚ ਪਿਆ ਕੈਸ਼ ਅਤੇ ਵੀ ਟੀ ਆਰ ਵੀ ਉਤਾਰਕੇ ਨਾਲ ਲੈ ਗਏ। ਚੋਰੀ ਦੀ ਵਾਰਦਾਤ ਪੁਲਿਸ ਸਟੇਸ਼ਨ ਦੇ ਸਾਹਮਣੇ ਮੇਨ
ਸ਼ਾਹਕੋਟ ਦੇ ਮੇਨ ਬਜਾਰ ਵਿੱਚ ਅੱਜ ਤੜਕਸਾਰ ਹੋਈਆਂ ਤਿੰਨ ਚੋਰੀਆਂ
ਚੋਰ ਤਿੰਨੋ ਦੁਕਾਨਾਂ ਦੇ ਜਿੰਦਰੇ ਭੰਨਕੇ ਗੱਲੇ ਚ ਪਿਆ ਕੈਸ਼ ਅਤੇ ਵੀ ਟੀ ਆਰ ਵੀ ਉਤਾਰਕੇ ਨਾਲ ਲੈ ਗਏ।
ਚੋਰੀ ਦੀ ਵਾਰਦਾਤ ਪੁਲਿਸ ਸਟੇਸ਼ਨ ਦੇ ਸਾਹਮਣੇ ਮੇਨ ਬਜਾਰ ਵਿੱਚ ਮਹਿਜ 200 ਗਜ ਦੀ ਦੂਰੀ ਤੇ ਵਾਪਰੀ।
ਸ਼ਾਹਕੋਟ / ਮਲਸੀਆਂ 27 ਅਕਤੂਬਰ ( ਰਣਜੀਤ ਬਹਾਦੁਰ ):- ਸ਼ਾਹਕੋਟ ਦੇ ਮੇਨ ਬਜਾਰ ਵਿੱਚ ਅੱਜ ਤੜਕਸਾਰ ਤਿੰਨ ਦੁਕਾਨਾਂ ਵਿੱਚ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਟੈਂਡਰਡ ਕਲਾਥ ਹਾਊਸ ਸ਼ਾਹਕੋਟ ਦੇ ਮਾਲਕ ਸੁਹੇਲ ਕੁਰੈਸ਼ੀ, ਸੋਬਤੀ ਗਾਰਮੈਂਟਸ ਦੇ ਮਾਲਕ ਸੁਲਕਸ਼ਨ ਸੋਬਤੀ ਅਤੇ ਜਿਗਜੈਮ ਕਲਾਥ ਹਾਊਸ ਦੇ ਮਾਲਕ ਨੇ ਦੱਸਿਆ ਕਿ ਰੋਜਾਨਾਂ ਦੀ ਤਰਾਂ ਉਹ ਬੀਤੀ ਰਾਤ ਆਪਣੀਆਂ ਦੁਕਾਨਾਂ ਨੂੰ ਜਿੰਦਰੇ ਲਗਾਕੇ ਗਏ ਸਨ ਅਤੇ ਅੱਜ ਜਦੋ ਉਹ ਦੁਕਾਨਾਂ ਖੋਲਣ ਲਈ ਜਿੰਦਰੇ ਖੋਲਣ ਲੱਗੇ ਤਾਂ ਦੁਕਾਨਾਂ ਨੂੰ ਜਿੰਦਰੇ ਸੀ ਹੀ ਨਹੀ। ਉਨਾਂ ਨੇ ਜਦੋ ਦੁਕਾਨਾਂ ਦੇ ਸ਼ਟਰ ਖੋਲੇ ਤਾਂ ਪਤਾ ਲੱਗਾ ਕਿ ਉਨਾਂ ਦੀਆਂ ਦੁਕਾਨਾਂ ਵਿੱਚ ਚੋਰੀ ਹੋ ਗਈ ਹੈ। ਚੋਰ ਸਟੈਂਡਰਡ ਕਲਾਥ ਹਾਊਸ ਦੇ ਗੱਲੇ ਵਿੱਚੋ ਕਰੀਬ ਇੱਕ ਲੱਖ ਰੁਪਏ ਕੈਸ਼ ਅਤੇ ਵੀ ਟੀ ਆਰ ਚੋਰੀ ਕਰਕੇ ਲੈ ਗਏ। ਸੋਬਤੀ ਗਾਰਮੈਂਟਸ ਦੇ ਗੱਲੇ ਵਿੱਚੋ ਕਰੀਬ ਵੀਹ ਹਜਾਰ ਰੁਪਏ ਕੈਸ਼, ਇੱਕ ਸੀ ਸੀ ਟੀ ਕੈਮਰਾ ਅਤੇ ਵੀ ਟੀ ਆਰ ਚੋਰੀ ਕਰਕੇ ਲੈ ਗਏ ਅਤੇ ਇਸੇ ਤਰਾਂ ਜਿਗਜੈਗ ਕਲਾਥ ਹਾਊਸ ਵਿੱਚੋ ਕਰੀਬ ਚੌਦਾਂ ਹਜਾਰ ਕੈਸ਼ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ।
ਬਾਅਦ ਵਿੱਚ ਇੱਕ ਸੀ ਸੀ ਟੀ ਵੀ ਕੈਮਰੇ ਵਿੱਚ ਪਤਾ ਲੱਗਾ ਕਿ ਚੋਰ ਸਵੇਰੇ ਤੜਕੇ ਕਰੀਬ 5.30 ਆਏ ਅਤੇ ਇਹਨਾਂ ਦੁਕਾਨਾਂ ਨੂੰ ਨਿਸ਼ਾਨਾਂ ਬਣਾਕੇ ਚੱਲਦੇ ਬਣੇ।
ਸ਼ਾਹਕੋਟ ਸ਼ਹਿਰ ਦੇ ਦੁਕਾਨਦਾਰ ਜਦੋ ਇਕੱਠੇ ਹੋ ਕੇ ਪੁਲਿਸ ਨੂੰ ਇਸ ਬਾਰੇ ਸੂਚਨਾਂ ਦੇਣ ਗਏ ਤਾਂ ਐਸ ਐਚ ਓ ਸ਼ਾਹਕੋਟ ਨੇ ਕਿਹਾ ਕਿ ਮੇਰੇ ਕੋਲ ਕਰੀਬ 90 ਪਿੰਡ ਹਨ ਅਤੇ ਸਿਰਫ 22 ਕਰਮਚਾਰੀ, ਦੱਸੋ ਮੈ ਤੁਹਾਡੀ ਸਹਾਇਤਾ ਕਿਵੇ ਕਰ ਸਕਦਾ ਹਾਂ। ਤੁਸੀ ਵੀ ਚੋਰੀਆਂ ਰੋਕਣ ਲਈ ਸਾਡੀ ਸਹਾਇਤਾ ਕਰੋ। ਖੈਰ ਹੁਣ ਪੁਲਿਸ ਚੋਰੀ ਵਾਲੀ ਸਾਈਡ ਦੇ ਆਸ ਪਾਸ ਲੱਗੇ ਸੀ ਸੀ ਟੀ ਵੀ ਦੀਆਂ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਕੋਈ ਸੁਰਾਗ ਮਿਲ ਸਕੇ ਅਤੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਇਥੇ ਵਰਨਣਯੋਗ ਹੈ ਕਿ ਸ਼ਾਹਕੋਟ ਦੇ ਕਸਬਾ ਮਲਸੀਆਂ ਵਿੱਚ ਵੀ ਸਵੇਰੇ ਇਸੇ ਤਰਾਂ ਦੀ ਇੱਕ ਚੋਰੀ ਹੋਈ ਹੈ ਅਤੇ ਚੋਰਾਂ ਨੇ ਸਿਰਫ ਕੱਪੜੇ ਦੀਆਂ ਦੁਕਾਨਾਂ ਨੂੰ ਹੀ ਆਪਣਾਂ ਨਿਸ਼ਾਨਾਂ ਬਣਾਇਆ। ਲੱਗਦਾ ਹੈ ਕਿ ਇਹ ਇੱਕੋ ਹੀ ਗਰੋਹ ਦਾ ਕੰਮ ਹੈ। ਜਿਸਨੇ ਪਹਿਲਾਂ ਤੜਕਸਾਰ ਕਰੀਬ 4.30 ਵਜੇ ਪਹਿਲਾਂ ਮਲਸੀਆਂ ਅਤੇ ਫਿਰ ਸ਼ਾਹਕੋਟ ਚੋਰੀ ਨੂੰ ਅੰਜਾਮ ਦਿੱਤਾ।