Friday, June 20, 2025
LocalPunjab

ਸਵਰਗ ਆਸ਼ਰਮ ਸ਼ਾਹਕੋਟ ਵਿੱਚ ਰੱਖਿਆ ਸ਼ਨੀ ਦੇਵ ਮੰਦਰ ਦਾ ਨੀਹ ਪੱਥਰ।

ਸਵਰਗ ਆਸ਼ਰਮ ਸ਼ਾਹਕੋਟ ਵਿੱਚ ਰੱਖਿਆ ਸ਼ਨੀ ਦੇਵ ਮੰਦਰ ਦਾ ਨੀਹ ਪੱਥਰ।

ਸ਼ਾਹਕੋਟ 27 ਅਕਤੂਬਰ ( ਰਣਜੀਤ ਬਹਾਦੁਰ ):- ਸਵਰਗ ਆਸ਼ਰਮ ਮੋਗਾ ਰੋਡ ਸ਼ਾਹਕੋਟ ਦੇ ਪ੍ਰਧਾਨ ਅੰਮ੍ਰਿਤ ਲਾਲ ਕਾਕਾ  ਅਤੇ ਮੁੱਖ ਸੇਵਾਦਾਰ ਕਮਲਜੀਤ ਸਿੰਘ ਰੋਮੀ ਦੀ ਅਗਵਾਈ ਵਿੱਚ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗ ਆਸ਼ਰਮ  ਵਿਖੇ ਭਗਵਾਨ ਸ਼ਨੀ ਦੇਵ ਦੇ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਅੱਜ ਮੰਦਿਰ ਦਾ ਨੀਂਹ ਪੱਥਰ ਹਰਪਾਲ ਸਿੰਘ ਮੈਸਨ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਰੱਖਿਆ ਗਿਆ। ਪੰਡਿਤ ਓਮ ਦੱਤ ਸ਼ਰਮਾ ਜੀ ਵੱਲੋਂ ਵਿਧੀ ਪੂਰਵਕ ਪੂਜਾ ਅਰਚਨਾ ਕੀਤੀ ਗਈ ਅਤੇ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਅੰਮ੍ਰਿਤ ਲਾਲ ਕਾਕਾ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਇਹ ਵੀ ਦੱਸਿਆ ਕਿ ਸਵਰਗ ਆਸ਼ਰਮ ਦੇ ਮੁੱਖ ਗੇਟ ਦੇ ਉਪਰ ਬਹੁਤ ਜਲਦ ਸ਼ਿਵ ਭੋਲੇਨਾਥ ਦੀ ਮੂਰਤੀ ਵੀ ਲਗਾਈ ਜਾ ਰਹੀ ਹੈ ਅਤੇ ਹੋਰ ਵੀ ਕਈ ਤਰਾਂ ਦੇ ਵਿਕਾਸ ਕਾਰਜ ਕਰਵਾ ਰਹੇ ਹਾਂ । ਉਨਾਂ ਨੇ ਸ਼ਹਿਰ ਨਿਵਾਸੀ ਨੂੰ ਪੁਰਜੋਰ ਸ਼ਬਦਾਂ ਵਿੱਚ ਇਹ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਸੱਜਣ ਇਸ ਨੇਕ ਕਾਰਜ ਵਿੱਚ ਆਪਣਾ ਸਹਿਯੋਗ ਦੇਣਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹਰਪਾਲ ਮੈਸਨ,ਸੋਨੂੰ ਕੰਗ ਪੀ ਏ, ਪਰਵੀਨ ਗਰੋਵਰ ਪ੍ਰਧਾਨ ਅਰੋੜਾ ਮਹਾਂਸਭਾ, ਧਰਮਵੀਰ ਅਰੋੜਾ,ਰਾਜੂ ਐਮ ਸੀ, ਭੂਸ਼ਣ ਸਚਦੇਵਾ, ਰਘੂਨਾਥ ਸਹਾਏ, ਰਮਨ ਗੁਪਤਾ ਪ੍ਰਧਾਨ ਰੈਡ ਰਿਬਨ ਕਲੱਬ, ਸ਼ਿਵ ਨਰਾਇਣ ਗੁਪਤਾ ਚੇਅਰਮੈਨ ਡੇਰਾ ਮੁਰਲੀ ਦਾਸ,ਮਾਸਟਰ ਰਾਕੇਸ਼ ਖੈਹਰਾ, ਪੰਡਤ ਵਿਵੇਕ ਸ਼ਰਮਾ, ਰਾਕੇਸ਼ ਕੁਮਾਰ ਭੱਲਾ ਪ੍ਰਧਾਨ ਖੱਤਰੀ ਸਭਾ, ਸੁਰਿੰਦਰ ਬਾਵਾ, ਸ਼ਿੰਦਰ ਗੋਪਾਲ ਸਿੰਘ ਵਸੀਰ, ਕਮਲਜੀਤ ਸਿੰਘ ਰੋਮੀ, ਪ੍ਰਿਤਪਾਲ ਸਿੰਘ, ਆਦਿ ਹਾਜ਼ਰ ਸਨ।