Thursday, November 5, 2026
LocalPunjabSports

ਸ਼੍ਰੀ ਚੈਤੰਨਯਾ ਟੈਕਨੋ ਸਕੂਲ,ਮਲਸੀਆਂ ਦੀ ਅਸ਼ਮੀਨ ਕੌਰ ਨੇ ਜਿਲਾ ਪੱਧਰ ਤੇ 2 ਸਿਲਵਰ ਮੈਡਲ ਜਿੱਤ ਕੇ ਸਟੇਟ ਪੱਧਰ ਤੇ ਬਣਾਈ ਜਗ੍ਹਾ।

ਸ਼੍ਰੀ ਚੈਤੰਨਯਾ ਟੈਕਨੋ ਸਕੂਲ,ਮਲਸੀਆਂ ਦੀ ਅਸ਼ਮੀਨ ਕੌਰ ਨੇ ਜਿਲਾ ਪੱਧਰ ਤੇ 2 ਸਿਲਵਰ ਮੈਡਲ ਜਿੱਤ ਕੇ ਸਟੇਟ ਪੱਧਰ ਤੇ ਬਣਾਈ ਜਗ੍ਹਾ।

ਸ਼ਾਹਕੋਟ / ਮਲਸੀਆਂ 26 ਅਕਤੂਬਰ ( ਰਣਜੀਤ ਬਹਾਦੁਰ ):- ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿੱਚ ਕਰਵਾਈ ਗਈ ਜ਼ਿਲ੍ਹਾ ਪੱਧਰ ਤੇ ਐਥਲੈਟਿਕ ਮੀਟ ਵਿੱਚ ਸ਼੍ਰੀ ਚੈਤੰਨਯਾ ਟੈਕਨੋ ਸਕੂਲ ਦੇ ਬਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਸਵੀਂ ਜਮਾਤ ਦੀ ਅਸ਼ਮੀਨ ਕੌਰ ਨੇ 2 ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅਸ਼ਮੀਨ ਕੌਰ ਨੇ ਲਾਂਗ ਜੰਪ ਅਤੇ 200 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ।ਇਸੇ ਦੇ ਨਾਲ਼ ਸਟੇਟ ਪੱਧਰ ਲਈ ਚੁਣੀ ਗਈ। ਐੱਚ.ਓ.ਡੀ ਸਪੋਰਟਸ  ਡਿਪਾਰਮੈਟ ਕੋਚ ਰਵਿੰਦਰ ਸਿੰਘ, ਡੀ.ਪੀ.ਈ ਆਸ਼ਾ ਰੰਧਾਵਾ, ਅਤੇ ਡੀ.ਪੀ.ਈ ਹਰਮਿੰਦਰ ਸਿੰਘ ਦੁਵਾਰਾ ਬਚਿਆ ਨੂੰ ਕੜੀ ਮਿਹਨਤ ਕਰਵਾਈ ਗਈ।ਇਸ ਮੌਕੇ ਤੇ ਰਾਮ ਮੂਰਤੀ ,ਸਕੂਲ ਪ੍ਰਿੰਸੀਪਲ ਸੰਦੀਪ ਕੌਰ, ਵਾਈਸ ਪ੍ਰਿੰਸੀਪਲ ਨੇਹਾ ਸ਼ਰਮਾ, ਰੀਜਨਲ ਇੰਚਾਰਜ ਕ੍ਰਿਸ਼ਨਾ ਜੰਗਮ ਅਤੇ ਐਡਮਿਨ ਹੈੱਡ ਸ.ਤੇਜਪਾਲ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕੋਚ ਰਵਿੰਦਰ ਸਿੰਘ,ਡੀ.ਪੀ.ਈ ਆਸ਼ਾ ਰੰਧਾਵਾ, ਅਤੇ ਡੀ.ਪੀ.ਈ ਹਰਮਿੰਦਰ ਸਿੰਘ ਵੀ ਸ਼ਾਮਲ ਸਨ।