ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਜਨਮ ਦਿਨ ਦੀ ਖੁਸ਼ੀ ਨੂੰ ਸਾਝਾ ਕਰਨ ਲਈ ਜਿਲਾ ਜਲੰਧਰ ਦੇ ਆਪ ਵਰਕਰਾਂ ਅਤੇ ਅਹੁੱਦੇਦਾਰਾਂ ਨੇ ਲਗਾਇਆ ਇੱਕ ਵਿਸ਼ੇਸ ਖੂਨਦਾਨ ਕੈਂਪ ।
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਜਨਮ ਦਿਨ ਦੀ ਖੁਸ਼ੀ ਨੂੰ ਸਾਝਾ ਕਰਨ ਲਈ ਜਿਲਾ ਜਲੰਧਰ ਦੇ ਆਪ ਵਰਕਰਾਂ ਅਤੇ ਅਹੁੱਦੇਦਾਰਾਂ ਨੇ ਲਗਾਇਆ ਇੱਕ ਵਿਸ਼ੇਸ ਖੂਨਦਾਨ ਕੈਂਪ ।
ਸ਼ਾਹਕੋਟ / ਜਲੰਧਰ 17 ਅਕਤੂਬਰ ( ਰਣਜੀਤ ਬਹਾਦੁਰ ):- ਅੱਜ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਜਨਮ ਦਿਨ ਦੀ ਖੁਸ਼ੀ ਨੂੰ ਸਾਝਾ ਕਰਨ ਲਈ ਜਿਲਾ ਜਲੰਧਰ ਦੇ ਆਪ ਵਰਕਰਾਂ ਅਤੇ ਅਹੁੱਦੇਦਾਰਾਂ ਦੇ ਸਹਿਯੋਗ ਨਾਲ ਟੈਗੋਰ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਜਲੰਧਰ ਵੱਲੋ ਇੱਕ ਵਿਸ਼ੇਸ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸੈਕੜਿਆਂ ਦੀ ਤਾਦਾਦ ਵਿੱਚ ਵਰਕਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਹਲਕਾ ਸ਼ਾਹਕੋਟ ਦੀ ਦੇਖ ਰੇਖ ਹੇਠ ਵਰਕਰਾਂ ਦਾ ਇੱਕ ਵੱਡਾ ਕਾਫਲਾ ਖੂਨਦਾਨ ਕਰਨ ਲਈ ਪਹੁੰਚਿਆ।
ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਐਮ ਐਲ ਏ ਸੀਤਲ ਅੰਗੁਰਾਲ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਮੁੱਖ ਮੰਤਰੀ ਪੰਜਾਬ ਦੀ ਲੰਬੀ ਉਮਰ ਲਈ ਵੱਖ ਵੱਖ ਤਰਾਂ ਅਰਦਾਸਾਂ ਕਰ ਰਹੇ ਹਨ। ਉਨਾਂ ਕਿਹਾ ਕਿ ਮਾਨ ਸਾਹਬ ਨੇ ਪੰਜਾਬ ਨੂੰ ਫਿਰ ਤੋ ਜੋ ਸੋਨੇ ਦੀ ਚਿੜੀਆ ਬਨਾਉਣ ਦਾ ਸੁਪਨਾਂ ਵੇਖਿਆ ਸੀ ਅੱਜ ਸਾਕਾਰ ਹੁੰਦਾ ਨਜਰ ਆ ਰਿਹਾ ਹੈ। ਕਿਉਕਿ ਅੱਜ ਥੋੜੇ ਹੀ ਸਮੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਕੁਝ ਮਿਲ ਰਿਹਾ ਹੈ ਜੋ ਪਿਛਲੀਆਂ ਸਰਕਾਰਾਂ ਲੰਬਾ ਸਮਾਂ ਰਾਜ ਕਰਕੇ ਵੀ ਨਹੀ ਦੇ ਸਕੀਆਂ।
ਇਸ ਮੌਕੇ ਐਮ ਐਲ ਏ ਸੀਤਲ ਅੰਗੁਰਾਲ, ਰਾਜਵਿੰਦਰ ਕੌਰ ਥਿਆੜਾ ਸੂਬਾ ਸਕੱਤਰ,ਬਲਵੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ,ਸਵਿੰਦਰ ਸੋਨੂੰ ਬਲਾਕ ਪ੍ਰਧਾਨ ਸ਼ਾਹਕੋਟ,ਬੂਟਾ ਕਲਸੀ, ਰਮੇਸ਼ ਹੰਸ, ਪਰਮਵੀਰ ਪੰਮਾਂ, ਕੁਲਦੀਪ ਸਿੰਘ ਦੀਦ,ਨਵਨੀਤ ਸਹੋਤਾ,ਮਨੋਜ ਅਰੋੜਾ, ਮਨਦੀਪ ਝੀਤਾ, ਨਿਰਮਲ ਸਿੰਘ ਮੱਲ ਪੀ ਏ, ਰਣਜੀਤ ਸਿੰਘ ਰਾਣਾਂ ਪੀ ਏ,ਸਰਬਜੀਤ ਸਾਬੀ ਮੱਟੂ, ਅੰਕੁਸ਼ ਕੁਮਾਰ ਬਾਂਸਲ, ਗੈਰੀ ਢੰਡੋਵਾਲ ਤੋ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜਰ ਸਨ।