ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਨੇ ਨਕੋਦਰ ਦਾਣਾ ਮੰਡੀ ਵਿੱਚ ਝੋਨੇ ਦੀ ਬੋਲੀ ਸ਼ੁਰੂ ਕਰਵਾਈ ।
ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਨੇ ਨਕੋਦਰ ਦਾਣਾ ਮੰਡੀ ਵਿੱਚ ਝੋਨੇ ਦੀ ਬੋਲੀ ਸ਼ੁਰੂ ਕਰਵਾਈ ।
ਨਕੋਦਰ 5 ਅਕਤੂਬਰ (ਅਨਿਲ ਐਰੀ/ਟੋਨੀ) :–
ਨਕੋਦਰ ਦਾਣਾ ਮੰਡੀ ਵਿੱਚ ਝੋਨੇ ਦੀ ਬੋਲੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਸ਼ੁਰੂ ਕਰਵਾਈ ਬੋਲੀ ਸ਼ੁਰੂ ਕਰਨ ਮੌਕੇ ਉਨ੍ਹਾਂ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਵਲੋ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ ਕਿਸਾਨਾਂ ਅਤੇ ਆੜਤੀਆਂ ,ਪੱਲੇਦਾਰਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਫਸਲ ਖਰੀਦ ਤੋਂ ਬਾਅਦ ਨਾਲ ਨਾਲ ਹੀ ਲਿਫਟਿੰਗ ਹੋਵੇਗੀ ਅਤੇ ਅਗਲੇ ਦਿਨ ਹੀ ਖਰੀਦੀ ਗਈ ਫਸਲ ਦੀ ਕੀਮਤ ਕਿਸਾਨਾਂ ਦੇ ਖਾਤੇ ਵਿੱਚ ਆਵੇਗੀ ਉਹਨਾਂ ਨੇ ਕਿਹਾ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਿੱਧਾ ਤੋਰ ਤੇ ਮੈਨੂੰ ਆ ਕੇ ਮਿਲ ਸਕਦਾ ਹੈ ਉਸ ਦੀ ਮੁਸ਼ਕਿਲ ਦਾ ਹੱਲ ਤੁਰੰਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਕਿਸਾਨਾਂ ਅਤੇ ਆੜਤੀਆਂ ਤੇ ਪੱਲੇਦਾਰਾਂ ਨਾਲ ਖੜੀ ਹੈ। ਇਸ ਮੌਕੇ ਤੇ ਉਹਨਾਂ ਦੀ ਨਕੋਦਰ ਟੀਮ ਜਿਹਨਾ ਵਿੱਚ ਜਸਵੀਰ ਸਿੰਘ ਧੰਜਲ ,ਨਰੇਸ਼ ਸ਼ਰਮਾ ,ਬਲਦੇਵ ਸਹੋਤਾ ,ਸੁਖਵਿੰਦਰ ਗਡਵਾਲ ,ਸ਼ਾਂਤੀ ਸਰੂਪ ਜਿਲਾ ਸਕੱਤਰ ਐਸਸੀ ਐਸਟੀ ਵਿੰਗ ,ਹਿਮਾਂਸ਼ੂ ਜੈਨ ,ਭੁਪਿੰਦਰ ਬਿਲਗਾ ,ਕੇਵਲ ਮਹੇ ,ਗੁਰਿੰਦਰ ਸਿੰਘ ਗਾਂਧਰਾਂ ,ਮਣੀ ਮਹਿੰਦਰੂ ,ਵਿੱਕੀ ਭਗਤ , ਆਤਮਾ ਸਿੰਘ ਨੂਰਪੁਰ ,ਅਮਰੀਕ ਸਿੰਘ ਥਿੰਡ ਨਗਰ ਕੌਂਸਲਰ ,ਆਦਿ ਹਾਜ਼ਰ ਸਨ।