ਪਲੇਠੀ ਮਾਸਟਰ ਕਰਨੈਲ ਸਿੰਘ ਬੱਲੀ ਯਾਦਗਾਰੀ ਵਜੀਫਾ ਰਾਸ਼ੀ ਕਾਂਗਣਾ ਸਕੂਲ ਦੀ ਵਿਦਿਆਰਣ ਖੁਸ਼ੀ ਨੇ ਕੀਤੀ ਪ੍ਰਾਪਤ। ਬੇਹਤਰ ਜ਼ਿੰਦਗੀ ਦਾ ਰਾਹ,ਬੇਹਤਰ ਕਿਤਾਬਾਂ ਵਿਚੋ ਹੋ ਕੇ ਲੰਘਦਾ-ਪ੍ਰਿ.ਮਨਜੀਤ ਸਿੰਘ ਮਲਸੀਆਂ
ਪਲੇਠੀ ਮਾਸਟਰ ਕਰਨੈਲ ਸਿੰਘ ਬੱਲੀ ਯਾਦਗਾਰੀ ਵਜੀਫਾ ਰਾਸ਼ੀ ਕਾਂਗਣਾ ਸਕੂਲ ਦੀ ਵਿਦਿਆਰਣ ਖੁਸ਼ੀ ਨੇ ਕੀਤੀ ਪ੍ਰਾਪਤ।
ਬੇਹਤਰ ਜ਼ਿੰਦਗੀ ਦਾ ਰਾਹ,ਬੇਹਤਰ ਕਿਤਾਬਾਂ ਵਿਚੋ ਹੋ ਕੇ ਲੰਘਦਾ-ਪ੍ਰਿ.ਮਨਜੀਤ ਸਿੰਘ ਮਲਸੀਆਂ
ਸ਼ਾਹਕੋਟ,29 ਅਗਸਤ ( ਰਣਜੀਤ ਬਹਾਦੁਰ):-
ਡਾ ਮੁਨਸ਼ੀ ਰਾਮ ਅਤੇ ਬਲਕਾਰ ਸਿੰਘ ਸੰਧੂ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਹੋਣਹਾਰ ਵਿਦਿਆਰਥੀਆਂ ਲਈ ਮਾਸਟਰ ਕਰਨੈਲ ਸਿੰਘ ਬੱਲੀ ਯਾਦਗਾਰੀ ਸਕਾਲਰਸਿੱਪ ਵਜੀਫਾ ਸ਼ਕੀਮ ਸ਼ੁਰੂ ਕੀਤੀ ਗਈ ਹੈ। ਇਸ ਸ਼ਕੀਮ ਦੀ ਪਲੇਠੀ 25,000/ ਰੁਪਏ ਦੀ ਰਾਸ਼ੀ ਸਰਕਾਰੀ ਹਾਈ ਸਕੂਲ ਕਾਂਗਣਾ ਦੀ ਦਸਵੀਂ ਜਮਾਤ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਖੁਸ਼ੀ ਨੂੰ ਸਕੂਲ ਵਿਚ ਕੀਤੇ ਇਕ ਸਮਾਗਮ ਦੌਰਾਨ ਦਿੱਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆ ਸੇਵਾ ਮੁਕਤ ਪ੍ਰਿੰਸੀਪਲ,ਅਧਿਆਪਕ,ਤਰਕਸ਼ੀਲ ਅਤੇ ਕਿਸਾਨ ਆਗੂ ਮਨਜੀਤ ਸਿੰਘ ਮਲਸੀਆਂ ਨੇ ਕਿਹਾ ਕਿ ਬੇਹਤਰ ਜ਼ਿੰਦਗੀ ,ਬੇਹਤਰ ਕਿਤਾਬਾਂ ਵਿਚੋ ਦੀ ਹੋ ਕੇ ਲੰਘਦੀ ਹੈ। ਪਾਲ ਬਾਗਪੁਰ ਨੇ ਵਜੀਫਾ ਰਾਸ਼ੀ ਦੇ ਸਪਾਂਸਰ ਗੁਰਮੀਤ ਸਿੰਘ ਕੈਨੇਡਾ ਅਤੇ ਆਪਣੇ ਵੱਡੇ ਭਰਾ ਬੱਲੀ ਦੀ ਸਾਂਝ ਬਾਰੇ ਬੋਲਦਿਆ ਕਿਹਾ ਕਿ ਕਿਸੇ ਦੋਸਤ ਵੱਲੋਂ ਆਪਣੇ ਦੋਸਤ ਦੀ ਯਾਦ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਦੀ ਸ਼ੁਰੂਆਤ ਕਰਕੇ ਦੋਸਤੀ ਦੀ ਇਕ ਅਨੋਖੀ ਮਿਸ਼ਾਲ ਪੈਦਾ ਕੀਤੀ ਹੈ। ਇਸ ਕਾਰਜ ਪ੍ਰਤੀ ਬੱਲੀ ਦਾ ਸਮੁੱਚਾ ਪਰਿਵਾਰ ਉਨ੍ਹਾਂ ਦਾ ਰਿਣੀ ਰਹੇਗਾ। ਐਜ਼ਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ ਨੇ ਕਿਹਾ ਕਿ ਅੱਤ ਦੀ ਗਰੀਬੀ ਵਿਚ ਪਡ਼੍ਹਨ ਵਾਲੇ ਵਜ਼ੀਫਾ ਸਪਾਂਸਰ ਨੇ ਅਜੇ ਤੱਕ ਵੀ ਉਨ੍ਹਾਂ ਲੋਕਾਂ ਨੂੰ ਨਹੀ ਭੁਲਾਇਆ ਜਿੰਨ੍ਹਾਂ ਨੇ ਉਸ ਸਮੇਂ ਇੰਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨੇ ਤਾਂ ਆਪਣੇ ਪਿੰਡ ਰਾਜੋਵਾਲ ਦੇ ਜੱਦੀ ਘਰ ਨੂੰ ਪਿੰਡ ਦੀ ਡਿਸਪੈਨਸਰੀ ਨੂੰ ਦਾਨ ਕਰ ਦਿਤਾ। ਜ਼ਮੀਨ ਵੇਚ ਕੇ ਸਾਰੀ ਰਾਸ਼ੀ ਐਜ਼ਕੇਸ਼ਨਲ ਸੁਸਾਇਟੀ ਦੇ ਖਾਤੇ ਵਿਚ ਜਮਾ ਕਰਵਾ ਦਿਤੀ ਹੈ,ਜਿਸ ਨਾਲ ਹਰ ਸਾਲ ਸੱਤ ਸਕੂਲਾਂ ਦੇ ਦਸਵੀ ਜਮਾਤ ’ਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫਾ ਦਿਤਾ ਜਾਇਆ ਕਰੇਗਾ। ਡਾ ਸੁਖਨਿੰਦਰਪਾਲ ਸਿੰਘ ਟੋਨੀ ਨੇ ਸੁਸਾਇਟੀ ਦੇ ਉਕਤ ਉਦਮ ਦੀ ਸਰਾਹਣਾ ਕਰਦਿਆ ਕਿਹਾ ਕਿ ਸੁਸਾਇਟੀ ਦੇ ਇਸ ਕਾਰਜ ਨਾਲ ਵਿਦਿਆਰਥੀਆਂ ਵਿਚ ਪਡ਼੍ਹਾਈ ਵਿਚ ਮੁਕਬਲਾ ਕਰਨ ਦੀ ਭਾਵਨਾ ਉਤਪੰਨ ਹੋਵੇਗੀ। ਸਮਾਗਮ ਦੌਰਾਨ ਮਰਹੂਮ ਕਰਨੈਲ ਸਿੰਘ ਬੱਲੀ ਦੀ ਪਤਨੀ ਜੀਤ ਕੌਰ,ਹਰਭਜਨ ਸਿੰਘ,ਗੁਰਪਾਲ ਸਿੰਘ ਸੰਗੋਵਾਲ,ਗੁਰਦੇਵ ਸਿੰਘ ਸੰਗੋਵਾਲ,ਸੁਖਵਿੰਦਰ ਬਾਗਪੁਰ ਅਤੇ ਅਮਨਦੀਪ ਨੇ ਸੰਯੁਕਤ ਰੂਪ ’ਚ ਦਸਵੀਂ ਜਮਾਤ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਖੁਸ਼ੀ ਨੂੰ 25000/ ਰੁਪਏ ਦਾ ਚੈਕ ਤਕਸੀਮ ਕੀਤਾ। ਸਕੂਲ ਦੇ ਅਧਿਆਪਕ ਬੇਅੰਤ ਸਿੰਘ ਭੱਦਮਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਚਰਨ ਕੌਰ,ਪਵਨਬੀਰ ਕੌਰ,ਕੁਲਦੀਪ ਸਿੰਘ,ਜਗਜੀਤ ਸਿੰਘ ਅਤੇ ਅਮਰਜੀਤ ਸਿੰਘ ਤੋਂ ਇਲਾਵਾ ਅਨੇਕਾਂ ਪਤਵੰਤੇ,ਸਟਾਫ,ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।