Friday, June 20, 2025
Punjab

ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੇ ਵਿਰੋਧ ਵਜੋਂ ਪੰਜਾਬ ਦੇ ਟੋਲ ਪਲਾਜ਼ਿਆ ਤੇ ਤੀਜੇ ਦਿਨ ਵੀ ਰਹੇ ਪ੍ਰਦਰਸ਼ਨ ਜਾਰੀ,

ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੇ ਵਿਰੋਧ ਵਜੋਂ ਪੰਜਾਬ ਦੇ ਟੋਲ ਪਲਾਜ਼ਿਆ ਤੇ ਤੀਜੇ  ਦਿਨ ਵੀ ਰਹੇ ਪ੍ਰਦਰਸ਼ਨ ਜਾਰੀ,

ਸ਼ਾਹਕੋਟ 23 ਅਗਸਤ ( ਰਣਜੀਤ ਬਹਾਦੁਰ ):-ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਹੜ੍ਹਾਂ ਦੇ ਮੁਆਵਜੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ ਦੇ ਮੋਰਚੇ ਨੂੰ ਰੋਕਣ ਲਈ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਸੈਕੜੇ ਕਿਸਾਨ ਮਜਦੂਰ ਆਗੂ ਗ੍ਰਿਫਤਾਰ ਕੀਤੇ ਗਏ ਸਨ ਜਿਸਦੇ ਵਿਰੋਧ ਵਜੋਂ ਪੰਜਾਬ ਭਰ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ 21 ਅਗਸਤ ਨੂੰ ਆਮ ਆਵਾਜਾਈ ਲਈ ਫਰੀ ਕਰਦੇ ਹੋਏ ਲੱਗੇ ਪੰਜਾਬ ਦੇ ਟੋਲ ਪਲਾਜ਼ਿਆ ਦੇ ਧਰਨੇ  ਤੀਜੇ ਦਿਨ ਵੀ ਜਾਰੀ ਰਹੇ | ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨੀ ਸੰਘਰਸ਼ ਵਿਚ ਇੱਕ ਹੋਰ ਕੁਰਬਾਨੀ ਲਈ ਹੈ ਅਤੇ ਅਸੀਂ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਦੀ ਕੁਰਬਾਨੀ ਨੂੰ ਅਜ਼ਾਈਂ ਨਹੀਂ ਜਾਣ ਦੇਵਾਗੇ | ਓਹਨਾ ਮੰਗ ਕੀਤੀ ਕਿ ਸ਼ਹੀਦ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ, ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ, ਹਰ ਤਰਾਂ ਦੇ ਸਰਕਾਰੀ ਕਰਜ਼ੇ ਖਤਮ ਕੀਤੇ ਜਾਣ ਅਤੇ ਪ੍ਰਸ਼ਾਸਨ ਦੇ  ਲਾਠੀਚਾਰਜ ਦੌਰਾਨ ਗੰਭੀਰ ਜਖਮੀ ਕਿਸਾਨਾਂ ਨੂੰ 2 ਲੱਖ ਅਤੇ ਘੱਟ ਜਖਮੀ ਲੋਕਾਂ ਨੂੰ 1 ਲੱਖ ਦੇ ਮੁਆਵਜਾ ਦਿੱਤਾ ਜਾਵੇ | ਓਹਨਾ ਕਿਹਾ ਕਿ ਸਭ ਜਥੇਬੰਦੀਆਂ ਦੇ ਫੜੇ ਗਏ ਆਗੂ ਅਤੇ ਜਿੰਨਾ ਤੇ ਧਾਰਾ 307 ਅਧੀਨ ਨਾਜਾਇਜ਼ ਪਰਚੇ ਪਾਏ ਗਏ ਹਨ ਓਹਨਾ ਨੂੰ ਤੁਰੰਤ ਬਿਨਾ ਜਮਾਨਤ ਰਿਹਾਅ ਕੀਤਾ ਜਾਵੇ | ਓਹਨਾ ਕਿਹਾ ਕਿ ਉਤਰ ਭਾਰਤ ਦੇ ਹੜ੍ਹ ਪੀੜਤ ਸਟੇਟਾਂ ਲਈ 50 ਹਜ਼ਾਰ ਕਰੋੜ ਦੀ ਰਾਹਤ ਰਾਸ਼ੀ, ਐੱਮ. ਐੱਸ. ਪੀ. ਗਰੰਟੀ ਕਨੂੰਨ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਦਾ ਰੁਜਗਾਰ ਅਤੇ ਦਿੱਲੀ ਮੋਰਚੇ ਦੌਰਾਨ ਪਾਏ ਪੁਲਿਸ ਕੇਸ ਰੱਦ ਕੀਤੇ ਜਾਣ | ਓਹਨਾ ਕਿਹਾ ਕਿ ਅਗਰ ਸਭ ਫੜੇ ਗਏ ਆਗੂ ਨਹੀਂ ਛੱਡੇ ਜਾਂਦੇ ਤਾਂ ਐਕਸ਼ਨਾਂ ਨੂੰ ਹੋ ਤਿਖਾ ਕੀਤਾ ਜਾਵੇਗਾ |