ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬਿਲਗਾ ਵਿਖੇ 36 ਲੱਖ ਦੀ ਲਾਗਤ ਨਾਲ ਤਿਆਰ ਹੋਈ ਆਧੁਨਿਕ ਲਾਈਬ੍ਰੇਰੀ ਦਾ ਉਦਘਾਟਨ ਕੀਤਾ ਬਿਲਗੇ ਦੀਆਂ ਗਲੀਆਂ ਬਿਲਗੇ ਦੀਆਂ ਸੜਕਾਂ ਦੇ ਨਾਂ ਸਾਨੂੰ ਆਪਣੇ ਇਹਨਾਂ ਆਜ਼ਾਦੀ ਘੁਲਾਟੀਆਂ ਦੇ ਨਾਂ ਤੇ ਰੱਖਣੇ ਚਾਹੀਦੇ ਨੇ, ਅਗਲੇ ਦਿਨਾਂ ਚ ਇੱਥੇ ਦੇਸ਼ ਭਗਤਾਂ ਦੀ ਇੱਕ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ …. ਵਿਧਾਇਕ ਇੰਦਰਜੀਤ ਕੌਰ ਮਾਨ
ਅਨਿਲ ਐਰੀ
ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬਿਲਗਾ ਵਿਖੇ 36 ਲੱਖ ਦੀ ਲਾਗਤ ਨਾਲ ਤਿਆਰ ਹੋਈ ਆਧੁਨਿਕ ਲਾਈਬ੍ਰੇਰੀ ਦਾ ਉਦਘਾਟਨ ਕੀਤਾ
ਬਿਲਗੇ ਦੀਆਂ ਗਲੀਆਂ ਬਿਲਗੇ ਦੀਆਂ ਸੜਕਾਂ ਦੇ ਨਾਂ ਸਾਨੂੰ ਆਪਣੇ ਇਹਨਾਂ ਆਜ਼ਾਦੀ ਘੁਲਾਟੀਆਂ ਦੇ ਨਾਂ ਤੇ ਰੱਖਣੇ ਚਾਹੀਦੇ ਨੇ, ਅਗਲੇ ਦਿਨਾਂ ਚ ਇੱਥੇ ਦੇਸ਼ ਭਗਤਾਂ ਦੀ ਇੱਕ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ …. ਵਿਧਾਇਕ ਇੰਦਰਜੀਤ ਕੌਰ ਮਾਨ
ਨਕੋਦਰ 11 ਜੁਲਾਈ
ਬਿਲਗਾ ਦੇ ਹਿੱਸੇ ਬਹੁਤ ਸਾਰੇ ਦੇਸ਼ ਭਗਤ, ਬਹੁਤ ਸਾਰੇ ਜੁਝਾਰੂ ਲੋਕ ਇੱਥੇ ਹੋਏ ਹਨ। ਬਿਲਗੇ ਦੀਆਂ ਗਲੀਆਂ ਬਿਲਗੇ ਦੀਆਂ ਸੜਕਾਂ ਦੇ ਨਾਂ ਸਾਨੂੰ ਆਪਣੇ ਇਹਨਾਂ ਆਜ਼ਾਦੀ ਘੁਲਾਟੀਆਂ ਦੇ ਨਾਂ ਤੇ ਰੱਖਣੇ ਚਾਹੀਦੇ ਨੇ, ਅਗਲੇ ਦਿਨਾਂ ਚ ਇੱਥੇ ਦੇਸ਼ ਭਗਤਾਂ ਦੀ ਇੱਕ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ। ਜਿਸ ਉੱਤੇ ਸਾਰੇ ਆਜ਼ਾਦੀ ਘੁਲਾਟੀਆਂ ਦੇ ਨਾਂ ਉੱਕਰੇ ਜਾਣਗੇ। ਅੱਜ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ 36 ਲੱਖ ਦੀ ਲਾਗਤ ਨਾਲ ਤਿਆਰ ਹੋਈ ਆਧੁਨਿਕ ਲਾਈਬ੍ਰੇਰੀ ਦਾ ਉਦਘਾਟਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਨਕੋਦਰ ਨੂੰ ਦੋ ਆਧੁਨਿਕ ਲਾਈਬ੍ਰੇਰੀਆਂ ਦਿੱਤੀਆਂ ਜਿਨਾਂ ਚੋਂ ਇਹ ਇੱਕ ਲਾਇਬ੍ਰੇਰੀ ਬਿਲਗਾ ਵਿੱਚ ਬਣਾਈ ਗਈ ਹੈ। ਜਿਸ ਨੂੰ ਬਿਲਗਾ ਵਾਸੀਆਂ ਅਤੇ ਨੇੜਲੇ ਪਿੰਡਾਂ ਲਈ ਸਮਰਪਿਤ ਕਰ ਦਿੱਤਾ ਹੈ। ਇਸ ਲਾਈਬਰੇਰੀ ਤੋਂ ਉਚੇਰੀ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਲਾਭ ਲੈਣ। ਬੀਬੀ ਮਾਨ ਨੇ ਦੱਸਿਆ ਕਿ ਦੋ ਲੱਖ ਰੁਪਏ ਦੀਆਂ ਹੋਰ ਉਚੇਰੀ ਵਿਦਿਆ ਲਈ ਕਿਤਾਬਾਂ ਲਿਆ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਬੀਬੀ ਮਾਨ ਨੇ ਆਖਿਆ ਕਿ ਕਿਤਾਬਾਂ ਨਾਲ ਮੁਹੱਬਤ ਕਰਨ ਵਾਲੇ ਲੋਕ ਲਾਇਬ੍ਰੇਰੀ ਵਿਚ ਪੁੱਜਣ ਅਤੇ ਨਵੀ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਬੀਬੀ ਮਾਨ ਨੇ ਗੁਰਦੁਆਰਾ ਗੁਰੂ ਸ੍ਰੀ ਰਵਿਦਾਸ ਜੀ ਪੱਤੀ ਭੋਜਾ,ਅਤੇ ਬਿਲਗਾ ਤੋਂ ਉੱਪਲਾ ਭੂਪਾ ਸੜਕ ਤੇ ਸਥਿਤ ਸ਼ਮਸ਼ਾਨਘਾਟ ਉੱਪਰ ਵੱਡਾ ਸ਼ੈਡ ਬਣਾਇਆ ਗਿਆ ਦਾ ਉਦਘਾਟਨ ਬੀਬੀ ਇੰਦਰਜੀਤ ਕੌਰ ਮਾਨ ਨੇ ਕਰਦਿਆਂ ਇਕੱਤਰ ਲੋਕਾਂ ਨੂੰ ਆਖਿਆ ਕਿ ਬਿਲਗਾ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਤੱਤਪਰ ਹਾਂ। ਇਸ ਮੌਕੇ ਤੇ ਬੀਬੀ ਮਾਨ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਨਿਪਟਾਰੇ ਦਾ ਭਰੋਸਾ ਦਿੱਤਾ। ਸ੍ਰੀ ਗੁਰੂ ਰਵਿਦਾਸ ਜੀ ਪੱਤੀ ਭੋਜਾ ਪ੍ਰਬੰਧਕ ਕਮੇਟੀ ਵੱਲੋ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਇਸ ਮੌਕੇ ਤੇ ਸਨਮਾਨ ਕੀਤਾ ਗਿਆ। ਲਾਈਬ੍ਰੇਰੀ ਦੇ ਉਦਘਾਟਨ ਵੇਲੇ ਪ੍ਰਮੁੱਖ ਸ਼ਖਸ਼ੀਅਤਾਂ ਗੱਜਣ ਸਿੰਘ,ਜੋਗਿੰਦਰ ਸਿੰਘ, ਸਤਨਾਮ ਸਿੰਘ ਕਲੇਰ, ਗੁਰਨਾਮ ਸਿੰਘ ਜੱਖੂ ਪ੍ਰਧਾਨ ਨਗਰ ਪੰਚਾਇਤ ਬਿਲਗਾ, ਬਲਜੀਤ ਸਿੰਘ ਸਾਬਕਾ ਕਾਰਜਸਾਧਕ ਅਫਸਰ, ਕੌਂਸਲਰ ਬਲਰਾਜ ਕੌਰ, ਕੌਂਸਲਰ ਬਲਵੀਰ ਕੌਰ, ਕੌਂਸਲਰ ਕਿਰਨ ਬਾਲਾ, ਸਾਬਕਾ ਕੌਂਸਲਰ ਪੂਜਾ ਮਹੇ, ਭੁਪਿੰਦਰ ਕੁਮਾਰ ਕੈਥ, ਸੁਰਿੰਦਰ ਪਾਲ ਬਿਲਗਾ,ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਕੈਥ, ਮਾਸਟਰ ਪ੍ਰੇਮ ਲਾਲ ਔਜਲਾ, ਗੁਰਮੀਤ ਕੌਰ ਚੇਅਰਪਰਸਨ, ਪੰਡਿਤ ਅਨੂਪ ਕੁਮਾਰ, ਲਵਪ੍ਰੀਤ ਜਸ਼ਨਪ੍ਰੀਤ ਸਮਰਾ, ਪੂਰਨ ਸਿੰਘ, ਤਰਲੋਕ ਸਿੰਘ, ਜਸਵਿੰਦਰ ਸਿੰਘ, ਪਵਿੱਤਰ ਸਿੰਘ ਨੰਨਰਾ, ਸ਼ੌਂਕੀ ਪਾਸਟਰ, ਕਰਮਜੀਤ ਸਿੰਘ, ਕਮਲਜੀਤ ਸਿਆਣ,ਬਲਜੀਤ ਸਿੰਘ, ਹਰਵਿੰਦਰ ਸਿੰਘ ਸੋਢੀ, ਨਰੇਸ਼ ਕੁਮਾਰ ਮਹੇ, ਸਨੀਤਾ ਰਾਣੀ, ਪੰਡਿਤ ਬਿਪਨ ਕੁਮਾਰ,ਤੀਰਥ ਸਿੰਘ, ਰਾਣੀ ਪ੍ਰਧਾਨ ਪੱਤੀ ਬੱਗਾ, ਜਗਪਾਲ ਸਿੰਘ ਸੰਘੇੜਾ, ਡਾਕਟਰ ਰਾਹੁਲ ਕੁਮਾਰ, ਜਸਵੀਰ ਸਿੰਘ ਸੰਘੋਵਾਲ, ਨਿਰਮਲ ਸਿੰਘ ਮੁਆਈ , ਰਣਜੀਤ ਸਿੰਘ ਕੰਦੋਲਾ, ਰਣਜੋਧ ਸਿੰਘ ਔਜਲਾ ਜਸਵਿੰਦਰ ਸਿੰਘ ਔਜਲਾ, ਹਰਦੀਪ ਸਿੰਘ ਖੋਖੇਵਾਲ, ਸ੍ਰੀ ਮਨਧੀਰ ਸਿੰਘ ਕਾਰਜ ਸਾਧਕ ਅਫਸਰ ਬਿਲਗਾ, ਗੁਰੂਘਰ ਪੱਤੀ ਭੋਜਾ ਵਿਖੇ ਪ੍ਰਧਾਨ ਸਰੂਪ ਲਾਲ ਰੂਬੀ, ਅਮਰਪਾਲ ਬੱਧਣ, ਸੁਰਿੰਦਰ ਪਾਲ ਬਿਲਗਾ, ਅਨੇਕ ਰਾਜ ਸਾਬਕਾ ਮੈਂਬਰ ਪੰਚਾਇਤ, ਕੌਂਸਲਰ ਬਲਰਾਜ ਕੌਰ, ਮਾਸਟਰ ਜੋਗਿੰਦਰ ਸਿੰਘ, ਰਘਵੀਰ ਸਿੰਘ ਸੰਘੇੜਾ, ਹੰਸਰਾਜ, ਨਛੱਤਰਪਾਲ ਚੁੰਬਰ, ਕੇਵਲ ਚੰਬਰ,ਸ਼ਿੰਗਾਰਾ ਰਾਮ, ਕੌਂਸਲਰ ਕਿਰਨ ਬਾਲਾ,ਕੌਂਸਲਰ ਬਲਵੀਰ ਕੌਰ, ਸਾਬਕਾ ਕੌਂਸਲਰ ਪੂਜਾ ਮਹੇ, ਨਰੇਸ਼ ਮਹੇ ਅਤੇ ਸਮੂਹ ਸਟਾਫ ਨਗਰ ਪੰਚਾਇਤ ਬਿਲਗਾ ਹਾਜ਼ਰ ਸਨ।
