ਸਰਕਾਰੀ ਆਈ.ਟੀ.ਆਈ. ਨਕੋਦਰ ਵਿਖੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਭਰਤੀ ਲਈ ਇੰਟਰਵਿਊ 22 ਮਈ ਨੂੰ
ਅਨਿਲ ਐਰੀ
ਸਰਕਾਰੀ ਆਈ.ਟੀ.ਆਈ. ਨਕੋਦਰ ਵਿਖੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਭਰਤੀ ਲਈ ਇੰਟਰਵਿਊ 22 ਮਈ ਨੂੰ
ਨਕੋਦਰ 6 ਮਈ : ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਨਕੋਦਰ ਵਿਖੇ ਵੱਖ-ਵੱਖ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਰੱਖੇ ਜਾਣੇ ਹਨ।
ਮੈਂਬਰ ਸਕੱਤਰ, ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸ਼ਕਤੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਨਕੋਦਰ ਵਿਖੇ ਸੈਸ਼ਨ 2026-27 ਦੌਰਾਨ ਇਲੈਕਟ੍ਰੀਸ਼ੀਅਨ, ਫਿਟਰ, ਵੈਲਡਰ, ਰੈਫਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਪਲੰਬਰ, ਮਕੈ. ਟਰੈਕਟਰ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਰੱਖੇ ਜਾਣੇ ਹਨ, ਜਿਨ੍ਹਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਉੱਕਾ-ਪੁੱਕਾ ਮਾਣ-ਭੇਟਾ/ਤਨਖਾਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ ਲੋੜੀਂਦੀ ਯੋਗਤਾ ਡਾਇਰੈਕਟਰ ਜਨਰਲ ਟ੍ਰੇਨਿੰਗ, ਭਾਰਤ ਸਰਕਾਰ ਦੀ ਵੈਬਸਾਈਟ https://dgt.gov.in/en/cts-details ਅਨੁਸਾਰ ਹੋਵੇਗੀ। ਉਨ੍ਹਾਂ ਦੱਸਿਆ ਇੰਟਰਵਿਊ ਸਰਕਾਰੀ ਆਈ.ਟੀ.ਆਈ., ਨਕੋਦਰ ਵਿਖੇ 22 ਮਈ 2026 ਨੂੰ ਸਵੇਰੇ 11 ਵਜੇ ਹੋਵੇਗੀ। ਚਾਹਵਾਨ ਉਮੀਦਵਾਰ, ਜੋ ਉਕਤ ਆਸਾਮੀ ਲਈ ਲੋੜੀਂਦੀਆਂ ਸ਼ਰਤਾਂ ਪੂਰੀਆ ਕਰਦੇ ਹੋਣ, ਆਪਣੀ ਯੋਗਤਾ ਅਤੇ ਤਜਰਬੇ ਨਾਲ ਸਬੰਧਤ ਅਸਲ ਦਸਤਾਵੇਜ਼ ਸਮੇਤ ਸਾਫ਼ ਅਤੇ ਪੜ੍ਹਨਯੋਗ ਕਾਪੀਆਂ (ਸਵੈ ਤਸਦੀਕ) ਨਾਲ ਲੈ ਕੇ ਆਉਣ।
