Wednesday, November 4, 2026
EducationJalandharPunjab

ਐੱਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ‘ਨੋ ਬੈਗ ਡੇ’ ਅਤੇ ‘ਕੌਸ਼ਲ-ਬੋਧ’ ਗਤੀਵਿਧੀਆਂ ਕਰਵਾਈਆਂ ਗਈਆਂ

ਅਨਿਲ ਐਰੀ 

ਐੱਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ‘ਨੋ ਬੈਗ ਡੇ’ ਅਤੇ ‘ਕੌਸ਼ਲ-ਬੋਧ’ ਗਤੀਵਿਧੀਆਂ ਕਰਵਾਈਆਂ ਗਈਆਂ

 
ਨਕੋਦਰ, 29 ਅਪ੍ਰੈਲ :
ਐੱਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਪ੍ਰਿੰਸੀਪਲ ਬਲਜਿੰਦਰ ਸਿੰਘ ਜੀ ਅਤੇ ਚੇਅਰਮੈਨ ਪ੍ਰਮੋਦ ਭਾਰਦਵਾਜ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ‘ਨੋ ਬੈਗ ਡੇਅ (ਜਮਾਤ ਤੀਜੀ ਤੋਂ ਪੰਜਵੀਂ) ਅਤੇ ‘ਕੌਸ਼ਲ-ਬੋਧ’ (ਜਮਾਤ ਛੇਵੀਂ ਤੋਂ ਅੱਠਵੀਂ) ਗਤੀਵਿਧੀਆਂ ਦਾ ਸਫਲ ਆਯੋਜਨ ਕੀਤਾ ਗਿਆ।‘ਕੌਸ਼ਲ-ਬੋਧ’ ਗਤੀਵਿਧੀ ਤਹਿਤ ਵਿਦਿਆਰਥੀਆਂ ਨੂੰ ਬਿਨਾਂ ਅੱਗ ਤੋਂ ਖਾਣਾ ਬਣਾਉਣ, ਪਰਿਵਾਰ ਅਤੇ ਸਿਹਤ ਸੰਭਾਲ, ਨੇਲ ਆਰਟ, ਮਹਿੰਦੀ ਕਲਾ ਅਤੇ ਚਮੜੀ ਦੀ ਦੇਖਭਾਲ ਸਬੰਧੀ ਵੱਖ-ਵੱਖ ਹੁਨਰਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਨਵੇਂ ਕੌਸ਼ਲ ਸਿੱਖੇ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਰਕਾਰੀ ਹਸਪਤਾਲ ਨਕੋਦਰ ਤੇ ਛਾਬੜਾ ਹਸਪਤਾਲ ਨਕੋਦਰ ਦਾ ਦੌਰਾ ਕੀਤਾ ਅਤੇ ਸਿਹਤ ਦੀ ਸਾਂਭ-ਸੰਭਾਲ ਅਤੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ‘ਮੁੱਢਲੀ ਸਹਾਇਤਾ’ ਬਾਕਸ ਦਾ ਨਿਰਮਾਣ ਕੀਤਾ।
ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਹੁਨਰ ਅਧਾਰਿਤ ਸਿੱਖਿਆ, ਰਚਨਾਤਮਕ ਸੋਚ ਅਤੇ ਆਤਮ-ਨਿਰਭਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ,ਜੋ ਕਿ ਸੀ.ਬੀ.ਐੱਸ.ਈ ਤੇ ਐੱਨ.ਈ.ਪੀ ਦ੍ਰਿਸ਼ਟੀ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ‘ਨੋ ਬੈਗ ਡੇ’ ਤਹਿਤ ਯੋਗਾ, ਜ਼ੁੰਬਾ ਡਾਂਸ,ਸ਼ਾਪਿੰਗ ਮਾਲ, ਡਰਾਇੰਗ ਅਤੇ ਕਲੇ ਮੋਲਡਿੰਗ ਵਰਗੀਆਂ ਮਨੋਰੰਜਕ ਅਤੇ ਰਚਨਾਤਮਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਦਾ ਭਰਪੂਰ ਆਨੰਦ ਮਾਣਿਆ। ਵਿਦਿਆਰਥੀਆਂ ਨੂੰ
ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਹੁਨਰ ਅਧਾਰਿਤ ਸਿੱਖਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜੀਵਨ ਵਿੱਚ ਆਤਮ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਪੈਦਾ ਕਰਦੀਆਂ ਹਨ।