Wednesday, November 4, 2026
JalandharPunjab

ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਕੋਦਰ ਪ੍ਰਸ਼ਾਸਨ   ਚਲਾਏਗਾ ਬੁੱਧਵਾਰ ਤੋਂ ਸਪੈਸ਼ਲ ਮੁਹਿੰਮ ਸੜਕ ਤੇ ਰਖਿਆ -ਸਮਾਨ ਹੋਵੇਗਾ ਜਬਤ ਅਤੇ ਕੀਤਾ ਜਾਵੇਗਾ ਭਾਰੀ ਜੁਰਮਾਨਾ ,

ਅਨਿਲ ਐਰੀ

ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਕੋਦਰ ਪ੍ਰਸ਼ਾਸਨ   ਚਲਾਏਗਾ ਬੁੱਧਵਾਰ ਤੋਂ ਸਪੈਸ਼ਲ ਮੁਹਿੰਮ ਸੜਕ ਤੇ ਰਖਿਆ -ਸਮਾਨ ਹੋਵੇਗਾ ਜਬਤ ਅਤੇ ਕੀਤਾ ਜਾਵੇਗਾ ਭਾਰੀ ਜੁਰਮਾਨਾ ,

ਨਕੋਦਰ 28 ਅਪ੍ਰੈਲ
ਨਕੋਦਰ ਸ਼ਹਿਰ ਅੰਦਰ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਸਮੱਸਿਆ ਦਾ ਹੱਲ ਕੱਢਣ ਲਈ ਨਕੋਦਰ ਪ੍ਰਸ਼ਾਸਨ ਨੇ ਆਪਣਾ ਰੁਖ ਬਦਲ ਲਿਆ ਹੈ ਅਤੇ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਹਰੇਕ ਦੁਕਾਨ ਤੇ ਜਾ ਕੇ ਦੁਕਾਨਦਾਰਾਂ ਨੂੰ ਅਤੇ ਰੇਹੜੀ ਵਾਲਿਆਂ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ ਅਤੇ ਇਸ ਸਬੰਧੀ ਬਾਰ- ਬਾਰ ਨਗਰ ਕੋਂਸਲ, ਨਕੋਦਰ ਵੱਲੋਂ ਮੁਨਾਦੀ ਵੀ ਕਰਵਾਈ ਗਈ ਪਰ ਸ਼ਹਿਰ ਦੇ ਬਾਜ਼ਾਰਾਂ/ਸੜਕਾਂ ਵਿਖੇ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨਾਂ ਦੇ ਬਾਹਰ ਰਖਿਆ ਗਿਆ ਸਮਾਨ ਅਤੇ ਜੋ ਨਜਾਇਜ ਕਬਜਾ ਕੀਤਾ ਹੋਇਆ ਹੈ, ਉਸ ਨੂੰ ਹਟਾਇਆ ਨਹੀਂ ਜਾ ਰਿਹਾ ਹੈ । ਇਸ ਤੋਂ ਇਲਾਵਾ ਸ਼ਹਿਰ ਅੰਦਰ ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾ ਦੇ ਬਾਹਰ ਆਰਜੀ ਇਨਕਰੋਚਮੈਂਟ ਵੀ ਕੀਤੀ ਗਈ ਹੈ, ਜੇਕਰ ਸਬੰਧਤ ਦੁਕਾਨਦਾਰ ਉਹਨਾਂ ਆਰਜੀ ਇਨਕਰੋਚਮੈਂਟਾ ਨੂੰ ਤੁੰਰਤ ਪ੍ਰਭਾਵ ਨਾਲ ਆਪ ਖੁੱਦ ਨਹੀਂ ਹਟਾਉਣਗੇ ਤਾਂ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਉਂਦੇ ਹੋਏ ਇਹਨਾਂ ਆਰਜੀ ਇਨਕਰੋਚਮੈਂਟਾ ਨੂੰ ਖੁੱਦ ਹਟਵਾਇਆ ਜਾਵੇਗਾ ਅਤੇ ਬਾਹਰ ਰਖਿਆ ਸਮਾਨ ਜਬਤ ਕਰ ਲਿਆ ਜਾਵੇ ਅਤੇ ਜੁਰਮਾਨਾ ਵੀ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸ਼ਹਿਰ ਅੰਦਰ ਕਿਸੇ ਵੀ ਰੇਹੜੀ ਵਾਲੇ ਵੱਲੋਂ ਆਪਣੀ ਰੇਹੜੀ ਸੜਕ ਦੇ ਕਿਨਾਰੇ ਤੇ ਨਜਾਇਜ ਤਰੀਕੇ ਨਾਲ ਨਾ ਲਗਾਈ ਜਾਵੇ । ਇਸ ਸਬੰਧੀ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਅੰਦਰਲੇ ਇਲਾਕੇ ਜਿਵੇਂ ਕਿ ਡਾ. ਅੰਬੇਡਕਰ ਚੋਂਕ ਤੋਂ ਭਗਵਾਨ ਵਾਲਮੀਕੀ ਚੌਂਕ, ਡਾ. ਅੰਬੇਡਕਰ ਚੋਂਕ ਤੋਂ ਸਬਜੀ ਮੰਡੀ, ਐਮ.ਸੀ ਚੋਂਕ ਤੋਂ ਬੱਸ ਸਟੈਂਡ, ਬੱਸ ਸਟੈਂਡ ਤੋਂ ਸਿਵਲ ਹਸਪਤਾਲ ਰੋਡ ਤੇ ਕਿਸੇ ਵੀ ਰੇਹੜੀ ਵਾਲੇ ਨੂੰ ਸੜਕ ਦੇ ਕਿਨਾਰੇ ਰੇਹੜੀ ਲਗਾਉਣ ਦੀ ਇਜਾਜਤ ਨਹੀਂ ਹੋਵੇਗੀ ਅਤੇ ਜੇਕਰ ਕੋਈ ਰੇਹੜੀ ਵਾਲਾ ਸੜਕ ਦੇ ਕਿਨਾਰੇ ਨਜਾਇਜ ਤਰੀਕੇ ਨਾਲ ਰੇਹੜੀ ਲਗਾਉਂਦਾ ਹੈ ਤਾਂ ਉਸ ਦੀ ਰੇਹੜੀ ਜਬਤ ਕਰ ਲਈ ਜਾਵੇਗੀ ਅਤੇ ਜੁਰਮਾਨਾ ਵੀ ਕੀਤਾ ਜਾਵੇਗਾ । ਸ੍ਰੀ ਸਿਮਰਨਜੀਤ ਸਿੰਘ, ਪੀ.ਸੀ.ਐਸ, ਮਾਨਯੋਗ ਉਪ ਮੰਡਲ ਮੈਜਿਸਟਰੇਟ, ਨਕੋਦਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ  29 ਅਪ੍ਰੈਲ ਤੋਂ ਨਕੋਦਰ ਪ੍ਰਸ਼ਾਸਨ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿੱਚ ਸ਼ਹਿਰ ਅੰਦਰ ਮੋਜੂਦ ਸੜਕਾਂ ਤੇ ਹੋਏ ਨਜਾਇਜ ਕਬਜਿਆਂ ਨੂੰ ਹਟਾਇਆ ਜਾਵੇਗਾ ਅਤੇ ਸਮਾਨ ਜਬਤ ਕਰਕੇ ਭਾਰੀ ਜੁਰਮਾਨਾ ਕੀਤਾ ਜਾਵੇਗਾ । ਇਸ ਲਈ ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਦੁਕਾਨਦਾਰ ਆਪਣਾ ਸਮਾਨ ਦੁਕਾਨਾ ਦੇ ਬਾਹਰ ਕਢ ਕੇ ਨਾ ਲਗਾਉਣ ਅਤੇ ਰੇਹੜੀ ਵਾਲੇ ਸੜਕਾਂ ਦੇ ਕਿਨਾਰੇ ਨਜਾਇਜ ਤਰੀਕੇ ਨਾਲ ਆਪਣੀ ਰੇਹੜੀ ਨਾ ਲਗਾਉਣ ਅਤੇ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣਾ ਸਹਿਯੋਗ ਕਰਨ।