Wednesday, November 4, 2026
EducationJalandharPunjab

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਅਨਿਲ ਐਰੀ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਨਕੋਦਰ 17 ਫਰਬਰੀ 
ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵੱਲੋਂ ਰੂਸਾ (ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ) ਦੇ ਅਧੀਨ ਕਰੀਅਰ ਲੌਂਚ ਪੈਡ: ਰਣਨੀਤਿਕ ਸਵੈ ਖੋਜ ਤੋਂ ਰੁਜ਼ਗਾਰ ਯੋਗਤਾ ਤੱਕ ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ ਮਾਨਯੋਗ ਉਪ-ਕੁਲਪਤੀ ਪ੍ਰੋ. (ਡਾ.)ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. (ਡਾ.) ਸਰੋਜ ਅਰੋੜਾ ਦੇ ਸਰਪ੍ਰਸਤੀ ਹੇਠ ਕਾਲਜ ਇੰਚਾਰਜ, ਵਰਕਸ਼ਾਪ ਕਨਵੀਨਰ ਅਤੇ ਕੋਓਰਡੀਨੇਟਰ ਸ੍ਰੀਮਤੀ ਪੂਜਾ ਸਖੇਜਾ ਜੀ ਦੀ ਯੋਗ ਅਗਵਾਈ ਹੇਠ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਯੂਨੀਵਰਸਿਟੀ ਦੇ Golden Jubilee Centre for Entrepreneurship   & Innovation ਦੇ ਕੋਓਰਡੀਨੇਟਰ ਡਾ. ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿਚ ਡਿਪਟੀ ਕੋਓਰਡੀਨੇਟਰ ਦੀ ਭੂਮਿਕਾ ਸ਼੍ਰੀ ਜੈਦੀਪ ਸਿੰਘ (ਸਹਾਇਕ ਪ੍ਰੋਫੇਸੋਰ ਅੰਗ੍ਰੇਜੀ) ਨੇ ਨਿਭਾਈ  ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਕਾਲਜ ਇੰਚਾਰਜ ਸ੍ਰੀਮਤੀ ਪੂਜਾ ਸੁਖੇਜਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ । ਆਪਣੇ ਸੰਬੋਧਨ ਦੌਰਾਨ ਉਹਨਾਂ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਸਹੀ ਯੋਜਨਾ ਬੰਦੀ ਕਰਨ, ਅੰਦਰੂਨੀ ਸਮਰੱਥਾ ਦੀ ਪਛਾਣ ਕਰਨਾ ਅਤੇ ਅਜੋਕੇ ਦੌਰ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਯੋਗਤਾ ਵਿਕਸਿਤ ਕਰਨ ਲਈ ਪ੍ਰੇਰਿਤ ਕਰਨਾ ਹੈ।
ਵਰਕਸ਼ਾਪ ਵਿੱਚ ਮੁੱਖ ਬੁਲਾਰਿਆਂ ਵਜੋਂ ਪ੍ਰਸਿੱਧ ਕਾਰਪੋਰੇਟ ਅਤੇ ਸਟਾਰਟਅਪ ਕਨਸਲਟੈਂਟ ਸੀ. ਐਸ. ਨਾਗੇਸ਼ ਕੁਮਾਰ ਅਤੇ ਕੋਰਪੋਰੇਟ ਟ੍ਰੇਨਰ ਸ੍ਰੀਮਤੀ ਅਨੀਤਾ ਸੈਣੀ ਨੇ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨਾਲ ਆਪਣੇ ਵਡਮੁੱਲੇ ਅਨੁਭਵ ਸਾਂਝੇ ਕਰਦਿਆਂ ਕਰੀਅਰ ਦੀ ਚੋਣ, ਇੰਟਰਵਿਊ ਦੀ ਤਿਆਰੀ, ਪ੍ਰਭਾਵਸ਼ਾਲੀ ਸੰਚਾਰ ਕਲਾ ਅਤੇ ਉੱਦਮਤਾ ਦੇ ਬਰੀਕ ਨੁਕਤਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਬਹੁਤ ਸਾਰੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿਰਫ ਡਿਗਰੀ ਹਾਸਿਲ ਕਰਨਾ ਕਾਫੀ ਨਹੀਂ ਬਲਕਿ ਪੇਸ਼ੇਵਰ ਹੁਨਰ ਸਿੱਖਣਾ ਅੱਜ ਦੇ ਸਮੇਂ ਦੀ ਲੋੜ ਹੈ।
ਵਰਕਸ਼ਾਪ ਦੇ ਅੰਤ ਵਿਚ ਸ਼੍ਰੀਮਤੀ ਪੂਜਾ ਸਖੇਜਾ ਵੱਲੋਂ ਆਏ ਹੋਏ ਮੁੱਖ ਬੁਲਾਰਿਆਂ ਦਾ ਸਨਮਾਨ ਚਿੰਨ ਭੇਟ ਕਰਕੇ ਧੰਨਵਾਦ ਕੀਤਾ ਗਿਆ। ਆਪਣੇ ਧੰਨਵਾਦੀ ਸੰਬੋਧਨ ਰਾਹੀਂ ਉਹਨਾਂ ਨੇ ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਨੇਪਰੇ ਚੜਨ ਲਈ ਮੁੱਖ ਬੁਲਾਰਿਆਂ, ਫੈਕਲਟੀ ਮੈਂਬਰਾਂ ਅਤੇ ਖਾਸ ਤੌਰ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੋ. ਪ੍ਰਦੀਪ ਕੌਰ, ਪ੍ਰੋ.ਅਨੂ, ਪ੍ਰੋ.ਭੁਪੇਸ਼, ਪ੍ਰੋ. ਮਨਜੋਤ ਕੌਰ, ਪ੍ਰੋ. ਡੋਲੀ, ਪ੍ਰੋ. ਜਸਪ੍ਰੀਤ ਸਿੰਘ ਦੇ ਨਾਲ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ।