Thursday, November 5, 2026
CrimeJalandharPunjab

ਮੋਟਰਸਾਈਕਲ ਚੋਰ ਗ੍ਰਿਫ਼ਤਾਰ , ਦੋ ਮੋਟਰਸਾਈਕਲ ਬਰਾਮਦ 

ਅਨਿਲ ਐਰੀ 

ਮੋਟਰਸਾਈਕਲ ਚੋਰ ਗ੍ਰਿਫ਼ਤਾਰ , ਦੋ ਮੋਟਰਸਾਈਕਲ ਬਰਾਮਦ 

 ਨੂਰਮਹਿਲ / ਨਕੋਦਰ 6 ਫਰਵਰੀ

ਨੂਰਮਹਿਲ ਦੀ ਪੁਲਿਸ ਵਲੋਂ ਮੋਟਰਸਾਈਕਲ ਚੋਰ ਨੂੰ ਕਾਬੂ ਕਰਕੇ ਉਸ ਪਾਸੇ ਚੋਰੀ ਕੀਤੇ ਦੋ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਡੀ ਐਸ ਪੀ ਨਕੋਦਰ ਉਂਕਾਰ ਸਿੰਘ ਬਰਾੜ ਅਤੇ ਥਾਣਾ ਨੂਰਮਹਿਲ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ 3 ਫਰਬਰੀ  ਨੂੰ ਐੱਚ ਸੀ ਇੰਦਰਮੋਹਨ ਸ਼ਰਮਾ  ਹਾਜ਼ਰ ਥਾਣਾ ਸੀ ਕਿ ਲਖਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਮਾਡਲ ਟਾਊਨ ਨੂਰਮਹਿਲ ਨੇ ਹਾਜ਼ਰ ਆ ਕੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 2 ਫਰਬਰੀ  ਨੂੰ ਉਹ ਸ੍ਰੀ ਗੁਰੂ ਰਵਿਦਾਸ ਚੌਂਕ ਨੂਰਮਹਿਲ ਵਿਖੇ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਸਬੰਧੀ ਆਪਣੇ ਮੋਟਰਸਾਈਕਲ ਮਾਰਕਾ ਪਲਾਟੀਨਾ ਰੰਗ ਕਾਲਾ ਨੰਬਰੀ ਪੀ ਬੀ 08-ਡੀ ਏ -6656 ਪਰ ਪ੍ਰੋਗਰਾਮ ਦੇਖਣ ਗਿਆ ਸੀ। ਜੋ ਉਸਨੇ ਵਕਤ ਕਰੀਬ 4:30  ਸ਼ਾਮ ਆਪਣਾ ਮੋਟਰਸਾਈਕਲ ਚੌਂਕ ਵਿੱਚ ਇੱਕ ਸਾਈਡ ਤੇ ਖੜਾ ਕੀਤਾ ਸੀ ਤੇ ਜਦੋਂ ਪ੍ਰੋਗਰਾਮ ਦੇਖਣ ਤੋਂ ਬਾਅਦ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਉਸ ਜਗ੍ਹਾ ਪਰ ਨਹੀਂ ਸੀ ਜੋ ਮੋਟਰਸਾਈਕਲ ਕਿਸੇ ਨਾਮਲੂਮ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਸੀ। ਜਿਸ ਸਬੰਧੀ ਮੁਕੱਦਮਾ ਅ/ਧ 303(2) ਬੀ ਐਨ ਐਸ ਥਾਣਾ ਨੂਰਮਹਿਲ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਗਈ। ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿੱਚ ਦੋਸ਼ੀ ਜਸਵਿੰਦਰ ਨੇਕੀ ਉਰਫ ਜੱਸ ਪੁੱਤਰ ਬਲਕਾਰ ਰਾਮ ਵਾਸੀ ਰਾਮਪੁਰ ਥਾਣਾ ਨੂਰਮਹਿਲ ਜਿਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸਦੇ ਕਬਜਾ ਵਿੱਚੋਂ ਚੋਰੀ ਸ਼ੁਦਾ ਮੋਟਰਸਾਇਕਲ ਮਾਰਕਾ ਪਲਾਟੀਨਾ ਰੰਗ ਕਾਲਾ ਨੰਬਰੀ ਪੀ ਬੀ 08-ਡੀ ਏ -6656 ਬ੍ਰਾਮਦ ਕੀਤਾ ਗਿਆ ਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਅਤੇ ਦੋਰਾਨੇ ਪੁਲਿਸ ਰਿਮਾਡ ਦੋਸ਼ੀ ਪਾਸੋ ਇੱਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਡਰ ਨੰਬਰੀ ਪੀ ਬੀ -08-ਸੀ ਵੀ -9304 ਬਰਾਮਦ ਕੀਤਾ ਗਿਆ।