ਮੁਹੱਲਾ ਰਹਿਮਾਨ ਪੂਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
ਅਨਿਲ ਐਰੀ
ਮੁਹੱਲਾ ਰਹਿਮਾਨ ਪੂਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ
![]()
ਨਕੋਦਰ 1 ਫ਼ਰਵਰੀ
ਮੁਹੱਲਾ ਰਹਿਮਾਨ ਪੂਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇ ਪ੍ਰਕਾਸ਼ ਦਿਹਾੜੇ ਮਨਾਉਣ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਕੀਰਤਨ ਉਪਰੰਤ ਸੰਗਤਾਂ ਨੂੰ ਗੁਰੂ ਘਰ ਦੇ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਪ੍ਰਕਸ਼ਾ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਿਆਂ ਪਰਕਾਸ਼ ਦਿਹਾੜੇ ਮਨਾਉਣ,ਪ੍ਰਭਾਤ ਫੇਰੀਆਂ ਅਤੇ ਸ਼ੋਭਾ ਯਾਤਰਾ ਵਿੱਚ ਸਹਿਯੋਗ ਅਤੇ ਸ਼ਮੂਲੀਅਤ ਕਰਨ ਵਾਸਤੇ ਧੰਨਵਾਦ ਕੀਤਾ ਇਸ ਮੌਕੇ ਨਵੇਂ ਲੰਗਰ/ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਅੱਜ ਤੋਂ ਹੀ ਤਿਆਰੀ ਸ਼ੁਰੂ ਕਰਨ ਦਾ ਸੰਕਲਪ ਲਿਆ
ਇਸ ਮੌਕੇ ਸ਼੍ਰੀ ਪਰਸ਼ਨ ਰਾਮ,ਰਾਜਵੰਤ ਕੁਮਾਰ,ਰਜਿੰਦਰ ਨਾਥ,ਸੁਖਵਿੰਦਰ ਗਡਵਾਲ, ਗੁਰਨਾਮ ਸਿੰਘ,ਜਤਿੰਦਰ ਕੁਮਾਰ,ਰਮਨ ਪਾਲ, ਮੰਗਤ ਰਾਮ,ਅਸ਼ੋਕ ਕੁਮਾਰ,ਰੋਹਿਤ ਗਿੰਡਾ ,ਰਣਜੀਤ ਸਿੰਘ,ਸੋਨੂੰ, ਬੰਟੀ,ਮੋਹਿਤ ਜੱਖੁ,ਸਤੀਸ਼,ਰਵੀ ਕੁਮਾਰ,ਗਗਨ,ਮਨਵੀਰ,ਯਸ਼,ਚੰਦਰ ਪਾਲ,ਪਰਮਜੀਤ ਸਿੰਘ ਸੋਨੂੰ,ਹਰਮੇਸ਼ ਕੁਮਾਰ,ਪਰਦੀਪ,ਸੁਰਤਿ, ਪ੍ਰਮਿੰਦਰ ਅਤੇ ਮੁਹੱਲਾ ਨਿਵਾਸੀ ਸੰਗਤ ਹਾਜ਼ਰ ਸੀ

