ਦੇਸ਼ ਵਿਚ ਗੰਨੇ ਦਾ ਸਭ ਤੋਂ ਵੱਧ ਭਾਅ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ, ਮਾਨ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਇਸ ਵਾਰ ਵਾਧਾ ਕੀਤਾ …. ਵਿਧਾਇਕ ਇੰਦਰਜੀਤ ਕੌਰ ਮਾਨ
ਅਨਿਲ ਐਰੀ
ਦੇਸ਼ ਵਿਚ ਗੰਨੇ ਦਾ ਸਭ ਤੋਂ ਵੱਧ ਭਾਅ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ, ਮਾਨ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਇਸ ਵਾਰ ਵਾਧਾ ਕੀਤਾ …. ਵਿਧਾਇਕ ਇੰਦਰਜੀਤ ਕੌਰ ਮਾਨ

ਨਕੋਦਰ 28 ਨਵੰਬਰ
ਦੇਸ਼ ਵਿਚ ਗੰਨੇ ਦਾ ਸਭ ਤੋਂ ਵੱਧ ਭਾਅ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ, ਮਾਨ ਸਰਕਾਰ ਨੇ 15 ਰੁਪਏ ਪ੍ਰਤੀ ਕੁਇੰਟਲ ਇਸ ਵਾਰ ਵਾਧਾ ਕੀਤਾ। ਹੁਣ ਕਿਸਾਨ ਨੂੰ 416 ਰੁਪਏ ਕੁਇੰਟਲ ਮਿਲੇਗਾ, ਇਹ ਆਖਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਨਕੋਦਰ ਸਹਿਕਾਰੀ ਖੰਡ ਮਿੱਲ ਨਾਲ ਜੁੜੇ ਸਾਰੇ ਕਾਸ਼ਤਕਾਰਾਂ ਨੂੰ ਪਿਛਲੇ ਬਕਾਏ ਦਿੱਤੇ ਜਾ ਚੁੱਕੇ ਹਨ ਕਿਸੇ ਦਾ ਵੀ ਮਿੱਲ ਵੱਲ ਗੰਨੇ ਦਾ ਕੋਈ ਬਕਾਇਆ ਨਹੀ ਖੜਾ। ਇਹ ਪਿਛਲੇ ਚਾਰ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਕਿ ਕਿਸਾਨ ਗੰਨੇ ਦੀ ਕਾਸ਼ਤ ਕਰਨੋ ਹਟ ਗਏ ਸਨ ਕਿਉਕਿ ਉਹਨਾਂ ਨੂੰ ਗੰਨੇ ਦੇ ਸਮੇਂ ਸਿਰ ਮਿੱਲਾਂ ਪੈਸੇ ਨਹੀ ਦਿੰਦੀਆਂ ਸਨ। “ਨਕੋਦਰ ਸਹਿਕਾਰੀ ਖੰਡ ਮਿੱਲ ਨੇ ਆਪਣਾ ਪਿੜਾਈ ਸੀਜਨ 2025-26 ਸ਼ੁਰੂ ਕਰਨ ਦੇ ਮੌਕੇ ਇਹ ਵਿਚਾਰ ਬੀਬੀ ਮਾਨ ਨੇ ਪ੍ਰਗਟ ਕਰਦਿਆ ਕਹੇ। ਉਹਨਾਂ ਨੇ ਮਿੱਲ ਅੰਦਰ ਸਥਿਤ ਗੁਰਦਵਾਰਾ ਸਾਹਿਬ ਵਿਖੇ ਵਾਹਿਗੁਰੂ ਜੀ ਦਾ ਓਟ-ਆਸਰਾ ਲੈਂਦਿਆਂ ਹੋਇਆਂ: ਮਿੱਲ ਮੈਨੇਜਮੈਂਟ ਅਤੇ ਗੰਨਾ ਕਾਸ਼ਤਕਾਰਾਂ ਨੂੰ ਪਿੜਾਈ ਸੀਜਨ 2025-26 ਦੇ ਸ਼ੁਭ-ਆਰੰਭਤਾ ਤੇ ਵਧਾਈ ਦਿੱਤੀ ਗਈ। ਇਸ ਮੌਕੇ ਤੇ ਗੰਨਾ ਲੈ ਕੇ ਆਏ ਪਹਿਲੇ ਪੰਜ(5) ਗੰਨਾ ਕਾਸ਼ਤਕਾਰਾਂ ਸਰਵ ਸ੍ਰੀ ਲਖਬੀਰ ਸਿੰਘ ਪੁੱਤਰ ਸ੍ਰੀ ਕ੍ਰਿਪਾਲ ਸਿੰਘ ਪਿੰਡ ਲਿੱਤਰਾਂ, ਸ੍ਰੀ ਗੁਰਵਿੰਦਰ ਸਿੰਘ ਪੁੱਤਰ ਸ੍ਰੀ ਬਲਦੇਵ ਸਿੰਘ, ਪਿੰਡ ਬੀਰ ਪਿੰਡ, ਸ੍ਰੀਮਤੀ ਗੁਰਪ੍ਰੀਤ ਕੌਰ ਪਤਨੀ ਸ੍ਰੀ ਪਰਮਜੀਤ ਸਿੰਘ ਪਿੰਡ ਲਿੱਤਰਾਂ, ਸ੍ਰੀ ਚਰਨ ਸਿੰਘ ਪੁੱਤਰ ਸੋਹਣ ਸਿੰਘ ਪਿੰਡ ਸਿੱਧਵਾਂ ਸਟੇਸ਼ਨ ਅਤੇ ਸ੍ਰੀ ਮੇਜਰ ਸਿੰਘ ਪੁੱਤਰ ਸ੍ਰੀ ਸਰਦਾਰਾ ਸਿੰਘ ਪਿੰਡ ਮੁਹੇਮ ਨੂੰ ਮਿੱਲ ਦੇ ਕੰਡੇ ਤੇ, ਉਨ੍ਹਾਂ ਦੇ ਗਲਾਂ ਵਿਚ ਹਾਰ ਅਤੇ ਲੋਈਆਂ ਪਾਕੇ ਬੀਬੀ ਮਾਨ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਲਕਾ ਸ਼ਾਹਕੋਟ ਇੰਚਾਰਜ ਆਮ ਆਦਮੀ ਪਾਰਟੀ, ਸ੍ਰ. ਪਰਮਿੰਦਰ ਸਿੰਘ(ਪਿੰਦਰ ਪੰਡੋਰੀ) ਜਨਰਲ ਮੈਨੇਜਰ ਸ੍ਰੀ ਸੁਖਵਿੰਦਰ ਸਿੰਘ ਤੂਰ, ਸ੍ਰੀ ਲਾਲ ਵਿਸ਼ਵਾਸ ਬੱਸ, ਐਸ.ਡੀ.ਐਮ. ਸਾਹਿਬ ਨਕੋਦਰ, ਸ੍ਰ. ਗੁਰਵਿੰਦਰਜੀਤ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਜਲੰਧਰ ਅਤੇ ਸ੍ਰੀ ਜਤਿੰਦਰ ਕੁਮਾਰ ਸਹਾਇਕ ਰਜਿਸਟਰਾਰ, ਡਾ. ਮਨਧੀਰ ਸਿੰਘ, ਪ੍ਰੋਜੈਕਟ ਅਫਸਰ(ਗੰਨਾ). ਪੰਜਾਬ, ਸਹਿਕਾਰਤਾ ਵਿਭਾਗ ਤੋਂ ਸ੍ਰੀ ਪ੍ਰੇਮ ਮਹਿਤਾ ਸੁਪਰਡੰਟ (ਡੀ.ਆਰ. ਦਫਤਰ ਜਲੰਧਰ) ਅਤੇ ਖੇਤੀਬਾੜੀ ਵਿਭਾਗ ਤੋਂ ਸ੍ਰੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸ੍ਰੀ ਅਵਤਾਰ ਸਿੰਘ, ਡਾਇਰੈਕਟਰ ਸੂਗਰਫੈਡ ਪੰਜਾਬ ਅਤੇ ਹਲਕੇ ਦੇ ਨਾਮਵਾਰ ਰਾਜਨੀਤਿਕ ਨੇਤਾ ਸ੍ਰ ਜਸਬੀਰ ਸਿੰਘ ਧੰਜਲ ਡਾਇਰੈਕਟਰ ਬੈਕਫਿੰਕੋ, ਸ੍ਰ. ਅਮਰੀਕ ਸਿੰਘ ਕਾਊਂਸਲਰ, ਮਿਊਂਸੀਪਲ ਕਾਊਂਸਲ ਨਕੋਦਰ, ਗੰਨਾ ਕਿਸਾਨ, ਮਿੱਲ ਦੇ ਅਧਿਕਾਰੀ ਸ੍ਰੀ ਸ੍ਰੀ ਹਰਮੀਤ ਸਿੰਘ ਮੁੱਖ ਇੰਜੀਨੀਅਰ, ਸ੍ਰੀ ਸਰਬਜੀਤ ਗੁਰੂ ਦੱਤ ਸ਼ਰਮਾ ਮੁੱਖ ਲੇਖਾ ਅਫਸਰ, ਸ੍ਰੀ ਮ੍ਰਿਤੁੰਜੇ ਸਿੰਘ ਚੀਫ ਕੈਮਿਸਟ, ਸਿੰਘ ਸਹਾਇਕ ਇੰਜੀਨੀਅਰ, ਸ੍ਰੀ ਏਕਮ ਸਿੰਘ ਸਿੱਧੂ ਗੰਨਾ ਵਿਕਾਸ ਇੰਸਪੈਕਟਰ, ਸ੍ਰ. ਭੁਪਿੰਦਰ ਸਿੰਘ ਸਰਵੇਅਰ, ਸ੍ਰੀ ਪਰਮਿੰਦਰ ਸਿੰਘ ਚਾਨੀ ਹੈਡ ਟਾਈਮ ਕੀਪਰ, ਦੇਸ ਰਾਜ ਦਫਤਰ ਨਿਗਰਾਨ, ਸਤਨਾਮ ਸਿੰਘ ਸਕਿਉਰਟੀ ਅਫਸਰ, ਮੰਗਲ ਸਿੰਘ ਵੜੈਚ ਸਟੈਨੋ ਤੋਂ ਇਲਾਵਾ ਹਲਕੇ ਦੇ ਕਿਸਾਨ ਅਤੇ ਮਿੱਲ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਰ ਸਨ।
