Wednesday, November 4, 2026
JalandharPunjab

*ਨਕੋਦਰ ਵਿੱਚ ਗੂੰਜੀ ਸ਼ਿਵ-ਮਹਿਮਾ ਦੀ ਧੁਨ: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਯੋਜਿਤ ਕਥਾ ਨੇ ਭਗਤਾਂ ਵਿੱਚ ਭਗਤੀ, ਸਾਧਨਾ ਅਤੇ ਮਨੁੱਖੀ ਦੇਹ ਦੀ ਮਹੱਤਤਾ ਦਾ ਸੰਦੇਸ਼ ਭਰਿਆ।*

ਅਨਿਲ ਐਰੀ 

*ਨਕੋਦਰ ਵਿੱਚ ਗੂੰਜੀ ਸ਼ਿਵ-ਮਹਿਮਾ ਦੀ ਧੁਨ: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਆਯੋਜਿਤ ਕਥਾ ਨੇ ਭਗਤਾਂ ਵਿੱਚ ਭਗਤੀ, ਸਾਧਨਾ ਅਤੇ ਮਨੁੱਖੀ ਦੇਹ ਦੀ ਮਹੱਤਤਾ ਦਾ ਸੰਦੇਸ਼ ਭਰਿਆ।*

ਨਕੋਦਰ 27 ਨਵੰਬਰ 

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਧਰਮ ਅਰਥ ਮੰਦਰ ਸ਼ਿਵਾਲਾ ਕੁਟੀਆ ਲਾਲਾ ਸਦਾਨੰਦ ਜੀ ਭੱਲਾ, ਮੁਰਾਦਸ਼ਾਹ ਰੋਡ, ਨਕੋਦਰ ਵਿੱਚ ਭਗਵਾਨ ਸ਼ਿਵ ਕਥਾ (25 ਤੋਂ 29 ਨਵੰਬਰ 2025) ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਿਸ ਵਿੱਚ ਦੂਜੇ ਦਿਨ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੁਸ਼੍ਰੀ ਮਨਸਵਿਨੀ ਭਾਰਤੀ ਜੀ ਨੇ ਬਿਆਨ ਕਰਦੇ ਹੋਏ ਕਿਹਾ ਕਿ ਪ੍ਰਭੂ ਦੀ ਕਥਾ ਬਹੁਤ ਮਹਾਨ ਹੈ। ਉਹ ਗੰਗਾ ਵਾਂਗ ਹੈ ਜਿਸ ਵਿੱਚ ਡੁੱਬਕੀ ਲਾਉਣ ਨਾਲ ਹਰ ਜੀਵ ਪਾਵਨ ਹੋ ਜਾਂਦਾ ਹੈ। ਕਥਾ ਹੱਥ ਦੀ ਸੁੰਦਰ ਤਾਲੀ ਹੈ ਜਿਸ ਨਾਲ ਸੰਦੇਹ ਰੂਪੀ ਪੰਛੀ ਉੱਡ ਜਾਂਦਾ ਹੈ। ਹਨੁਮਾਨ ਜੀ ਵੀ ਇਸ ਕਥਾ ਦਾ ਸ਼੍ਰਵਣ ਕਰਨ ਲਈ ਸਾਕੇਤ ਧਾਮ ਦਾ ਤਿਆਗ ਕਰਦੇ ਹਨ। ਪ੍ਰਭੂ ਦੀ ਕਥਾ ਸੁਣਨ ਲਈ ਹੀ ਭਗਵਾਨ ਸ਼ਿਵ, ਮਾਤਾ ਸਤੀ ਸਮੇਤ, ਅਗਸਤਿਆ ਰਿਸ਼ੀ ਦੇ ਆਸ਼ਰਮ ਵਿੱਚ ਪਹੁੰਚਦੇ ਹਨ।ਅੱਗੇ ਸਾਧਵੀ ਜੀ ਨੇ ਦੱਸਿਆ ਕਿ ਜਦੋਂ ਪ੍ਰਭੂ ਰਾਮ ਨਰਲੀਲਾ ਕਰਦੇ ਹੋਏ ਜੰਗਲ ਵਿੱਚ ਮਾਤਾ ਸੀਤਾ ਦੀ ਖੋਜ ਕਰ ਰਹੇ ਸਨ, ਤਦ ਮਾਤਾ ਸਤੀ ਦੇ ਮਨ ਵਿੱਚ ਸੰਦੇਹ ਜਾਗਿਆ ਕਿ ਇਹ ਕਿਵੇਂ ਭਗਵਾਨ ਹੋ ਸਕਦੇ ਹਨ ਜਿਨ੍ਹਾਂ ਨੂੰ ਆਪਣੀ ਹੀ ਪਤਨੀ ਦੇ ਬਾਰੇ ਗਿਆਨ ਨਹੀਂ। ਪਰੰਤੂ ਪ੍ਰਭੂ ਰਾਮ ਨੇ ਮਾਤਾ ਸਤੀ ਦੀ ਸ਼ੰਕਾ ਨੂੰ ਦੂਰ ਕਰਨ ਲਈ ਆਪਣਾ ਪ੍ਰਭੁਤਵ ਪ੍ਰਗਟ ਕੀਤਾ। ਸਤੀ ਜਿਸ ਪਾਸੇ ਵੀ ਵੇਖਦੀ ਹੈ, ਉਨ੍ਹਾਂ ਨੂੰ ਰਾਮ, ਸੀਤਾ ਅਤੇ ਲਕਸ਼ਮਣ ਹੀ ਨਜ਼ਰ ਆਉਂਦੇ ਹਨ। ਪ੍ਰਭੂ ਆਪਣੀ ਇਸ ਲੀਲਾ ਰਾਹੀਂ ਮਨੁੱਖ ਜਾਤੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਈਸ਼ਵਰ ਸ੍ਰਿਸ਼ਟੀ ਦੇ ਕਣ–ਕਣ ਵਿੱਚ ਵਿਦਮਾਨ ਹੈ, ਕੇਵਲ ਉਸਨੂੰ ਦੇਖਣ ਲਈ ਦਿਵਯ ਅੱਖ ਦੀ ਲੋੜ ਹੁੰਦੀ ਹੈ ਜੋ ਇੱਕ ਪੂਰਨ ਬ੍ਰਹਮ-ਗਿਆਨੀ ਗੁਰੂ ਤੋਂ ਹੀ ਮਿਲਦੀ ਹੈ।ਸਾਧਵੀ ਜੀ ਨੇ ਦੱਸਿਆ ਕਿ ਸਤੀ ਆਪਣੇ ਪਿਤਾ ਦਕਸ਼ ਦੇ ਯੱਗ ਵਿੱਚ ਭਗਵਾਨ ਸ਼ਿਵ ਦਾ ਅਪਮਾਨ ਨਾ ਸਹਾਰ ਸਕੀ ਅਤੇ ਆਪਣਾ ਆਪ ਭਸਮ ਕਰ ਬੈਠੀ। ਸ਼ਿਵ ਜੀ ਕ੍ਰੋਧ ਵਿੱਚ ਆਪਣੀਆਂ ਜਟਾਵਾਂ ਤੋਂ ਵੀਰਭਦ੍ਰ ਨੂੰ ਉਤਪੰਨ ਕਰਕੇ ਦਕਸ਼ ਦਾ ਸੀਰ ਕੱਟ ਦੇਂਦੇ ਹਨ। ਪਰ ਦਕਸ਼ ਦੀ ਪਤਨੀ ਵੀਰਣੀ ਦੀ ਪ੍ਰਾਰਥਨਾ ‘ਤੇ ਸ਼ਿਵ ਉਸਦੇ ਧੜ ‘ਤੇ ਬੱਕਰੇ ਦਾ ਸਿਰ ਲਗਾ ਦਿੰਦੇ ਹਨ। ਇਸਦਾ ਅਰਥ ਇਹ ਹੈ ਕਿ ਜੇਕਰ ਮਨੁੱਖ ਦੇਹ ਵਿੱਚ ਰਹਿੰਦਿਆਂ ਅਸੀਂ ਰੱਬ ਦੀ ਮਹਿਮਾ ਦਾ ਗੁਨਗਾਨ ਨਹੀਂ ਕਰਦੇ, ਤਾਂ ਸਾਨੂੰ ਦੁਬਾਰਾ ਚੌਰਾਸੀ ਲੱਖ ਯੋਨੀਆਂ ਵਿੱਚ ਭਟਕਣਾ ਪੈ ਸਕਦਾ ਹੈ। ਮਨੁੱਖ ਜਨਮ ਸਭ ਤੋਂ ਉੱਚਾ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਜੀਵ ਅਣਗਿਣਤ ਯੋਨੀਆਂ ਵਿੱਚ ਭਟਕਣ ਤੋਂ ਬਾਅਦ ਹੀ ਇਹ ਅਮੋਲਕ ਦੇਹ ਪ੍ਰਾਪਤ ਕਰਦਾ ਹੈ।
ਇਹ ਦੇਹ ਕੇਵਲ ਭੋਗ ਲਈ ਨਹੀਂ, ਭਗਵਾਨ ਦੀ ਭਗਤੀ, ਸਾਧਨਾ ਅਤੇ ਆਤਮਿਕ ਉਤਥਾਨ ਦਾ ਵਿਲੱਖਣ ਮੌਕਾ ਹੈ।
ਜੀਵ ਜਦੋਂ ਪਰਮਾਤਮਾ ਤੋਂ ਵਿਮੁਖ ਰਹਿੰਦਾ ਹੈ, ਉਹ ਆਪਣੇ ਕਰਮਾਂ ਦੇ ਅਨੁਸਾਰ ਚੌਰਾਸੀ ਲੱਖ ਯੋਨੀਆਂ ਵਿੱਚ ਜਨਮ–ਮਰਨ ਦੇ ਚੱਕਰ ਨੂੰ ਭੋਗਦਾ ਰਹਿੰਦਾ ਹੈ। ਕਦੇ ਪਸ਼ੂ, ਕਦੇ ਪੰਛੀ, ਕਦੇ ਕੀਟ–ਪਤੰਗੇ ਦੇ ਰੂਪ ਵਿੱਚ ਭਟਕਦਾ ਹੈ, ਪਰ ਸ਼ਾਂਤੀ ਪ੍ਰਾਪਤ ਨਹੀਂ ਕਰ ਪਾਉਂਦਾ। ਮਨੁੱਖ ਦੇਹ ਹੀ ਐਸੀ ਹੈ ਜਿਸ ਵਿੱਚ ਵਿਵੇਕ, ਵਿਚਾਰ-ਸ਼ਕਤੀ ਅਤੇ ਧਰਮ-ਪਾਲਨ ਦੀ ਸਮਰਥਾ ਹੈ।
ਜੇਕਰ ਇਸ ਦੇਹ ਵਿੱਚ ਵੀ ਮਨੁੱਖ ਪਰਮਾਤਮਾ ਦਾ ਸਿਮਰਨ ਨਾ ਕਰੇ, ਤਾਂ ਉਹ ਫਿਰ ਉਸੇ ਵਿਸ਼ਾਲ ਚੱਕਰ ਵਿੱਚ ਲੌਟ ਸਕਦਾ ਹੈ, ਜਿੱਥੋਂ ਨਿਕਲਣ ਵਿੱਚ ਅਣਗਿਣਤ ਜਨਮ ਬੀਤ ਜਾਂਦੇ ਹਨ। ਚੌਰਾਸੀ ਲੱਖ ਯੋਨੀਆਂ ਇਹ ਸੱਚਾਈ ਦੱਸਦੀਆਂ ਹਨ ਕਿ ਪਰਮਾਤਮਾ ਦੀ ਭਗਤੀ ਹੀ ਜਨਮ–ਮਰਨ ਦੇ ਚੱਕਰ ਤੋਂ ਮੁਕਤੀ ਦਾ ਇੱਕਮਾਤਰ ਰਸਤਾ ਹੈ। ਜਦੋਂ ਮਨੁੱਖ ਸੰਗਤਿ, ਸਾਧਨਾ ਅਤੇ ਸਤਸੰਗ ਨਾਲ ਜੁੜਦਾ ਹੈ, ਉਸਦਾ ਚਿੱਤ ਨਿਰਮਲ ਹੋ ਜਾਂਦਾ ਹੈ ਅਤੇ ਮੋਕਸ਼ ਦਾ ਦਰਵਾਜ਼ਾ ਖੁਲਣ ਲੱਗਦਾ ਹੈ।
ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਵਾਲੇ ਮਹਿਮਾਨ ਸਨ:
ਸ਼੍ਰੀ ਕੇਸ਼ਵ ਕੰਪਾਨੀਆ ਜੀ, ਸ਼੍ਰੀਮਤੀ ਮੀਨੂ ਕੰਪਾਨੀਆ ਜੀ, ਸ਼੍ਰੀ ਜਗਦੀਪ ਕੰਪਾਨੀਆ ਜੀ, ਸ਼੍ਰੀਮਤੀ ਚੀਨਾ ਕੰਪਾਨੀਆ ਜੀ, ਸ਼੍ਰੀ ਰਜਿੰਦਰ ਬਠਲਾ ਜੀ।