Thursday, November 5, 2026
JalandharPunjab

ਪਿੰਡਾਂ ਵਿੱਚ ਖੇਡ ਕਲਚਰ ਪੈਦਾ ਕਰਨ ਲਈ, ਤੰਦਰੁਸਤ ਪੰਜਾਬ, ਰੰਗਲਾ ਪੰਜਾਬ ਬਣਨ ਦੀ ਪਹਿਲ ਕਦਮੀ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ …. ਵਿਧਾਇਕ ਇੰਦਰਜੀਤ ਕੌਰ ਮਾਨ 

ਅਨਿਲ ਐਰੀ 

ਪਿੰਡਾਂ ਵਿੱਚ ਖੇਡ ਕਲਚਰ ਪੈਦਾ ਕਰਨ ਲਈ, ਤੰਦਰੁਸਤ ਪੰਜਾਬ, ਰੰਗਲਾ ਪੰਜਾਬ ਬਣਨ ਦੀ ਪਹਿਲ ਕਦਮੀ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ …. ਵਿਧਾਇਕ ਇੰਦਰਜੀਤ ਕੌਰ ਮਾਨ 

ਨਕੋਦਰ 22 ਨਵੰਬਰ 

ਪੇਂਡੂ ਖੇਤਰ ਦੇ ਖੇਡ ਮੈਦਾਨਾਂ ਦੀ ਅਧੁਨਿਕ ਨੁਹਾਰ ਬਦਲਣ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਲਕਾ ਨਕੋਦਰ ਵਿੱਚ 30 ਖੇਡ ਮੈਦਾਨ ਬਣਾਏ ਜਾਣੇ ਹਨ ਜਿਹਨਾਂ ਲਈ 9 ਕਰੋੜ ਦੀ ਗਰਾਂਟ ਖਰਚੀ ਜਾਣੀ ਹੈ ਜਿਹਨਾਂ ਵਿੱਚੋ 12 ਖੇਡ ਮੈਦਾਨਾਂ ਦੇ ਨੀਂਹ ਪੱਥਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਰੱਖੇ , 4 ਕਰੋੜ 1.41 ਲੱਖ ਰੁਪਏ ਦੀ ਗਰਾਂਟ ਨਾਲ ਪਿੰਡਾਂ ਵਿੱਚ ਖੇਡ ਕਲਚਰ ਪੈਦਾ ਕਰਨ ਲਈ, ਤੰਦਰੁਸਤ ਪੰਜਾਬ, ਰੰਗਲਾ ਪੰਜਾਬ ਬਣਨ ਦੀ ਪਹਿਲ ਕਦਮੀ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਹੁਣ ਪਿੰਡਾਂ ਵਿੱਚ ਹੋਣਹਾਰ ਖਿਡਾਰੀ ਪੈਦਾ ਹੋਣਗੇ ਨਾ ਕਿ ਅਕਾਲੀ ਜਾਂ ਕਾਂਗਰਸੀਆਂ ਸਮੇਂ ਵਾਂਗ ਗੈਂਗਸਟਰ। ਉਹਨਾਂ ਕਿਹਾ ਇਸ ਗਰਾਂਟ ਨਾਲ ਖੇਡ ਮੈਦਾਨਾਂ ਵਿੱਚ ਸਪਿੰਗਲਰ ਸਿਸਟਮ, ਲਾਈਟ, ਬਾਉਂਡਰੀਵਾਲ, ਬੈਂਚ, ਗਰੀਨ ਘਾਹ ਟੋਇਲਟ ਬਲਾਕ, ਸਟੋਰ ਰੂਮ, ਫੁੱਟਬਾਲ ਗਰਾਊਂਡ ,ਬਾਸਕਟ ਬਾਲ ਗਰਾਉਂਡ, ਬਾਲੀਵਾਲ ਗਰਾਉਂਡ, ਰੈਸਲਿੰਗ ਗਰਾਊਂਡ, ਖੇਡ ਮੈਦਾਨਾਂ ਆਲੇ ਦੁਆਲਾ ਰਸਤਾ ਅਤੇ ਇਹਨਾਂ ਰਸਤਿਆ ਤੇ ਲਾਇਟ ਲੱਗਣ ਗਈਆਂ। ਉਹਨਾ ਕਿਹਾ ਕਿ ਜਿਹਨਾਂ ਪਿੰਡਾਂ ਵਿਚ ਇਹ ਖੇਡ ਮੈਦਾਨ ਬਣਨ ਲਈ ਨੀਂਹ ਪੱਥਰ ਰੱਖੇ ਗਏ ਹਨ ਉਹਨਾਂ ਵਿੱਚ ਸ਼ਾਮਲ ਪਿੰਡਾਂ ਨੂੰ ਗਰਾਂਟ ਦੇ ਵੇਰਵੇ ਜਿਵੇ
ਕੰਗਸਾਬੂ 35. 86 ਲੱਖ ਰੁਪਏ, ਮੁੱਧਾ 34. 33 ਲੱਖ ਰੁਪਏ, ਬੋਪਾਰਾਏ ਕਲਾਂ 27. 30 ਲੱਖ ਰੁਪਏ, ਗੋਹੀਰ 41. 28 ਲੱਖ ਰੁਪਏ, ਮਾਲੜੀ 41.76 ਲੱਖ ਰੁਪਏ, ਹੇਰਾਂ 23. 95 ਲੱਖ ਰੁਪਏ, ਤਲਵੰਡੀ ਭਰੋ, 37. 27 ਲੱਖ ਰੁਪਏ, ਰਸੂਲਪੁਰ ਕਲਾਂ 33.07 ਲੱਖ ਰੁਪਏ, ਉੱਗੀ 32. 27 ਲੱਖ ਰੁਪਏ, ਕੰਗਰਾਂਣਾ 22. 06 ਲੱਖ ਰੁਪਏ, ਨੂਰਪੁਰ 43.06 ਲੱਖ ਰੁਪਏ, ਗਾਂਧਰਾਂ 29.20 ਲੱਖ ਰੁਪਏ। ਬੀਬੀ ਮਾਨ ਨੇ ਆਖਿਆ ਬਾਕੀ ਰਹਿੰਦੇ ਖੇਡ ਮੈਦਾਨਾਂ ਦਾ ਵੀ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ।ਇਸ ਮੌਕੇ ਤੇ ਬੀਬੀ ਮਾਨ ਨਾਲ ਜਸਵੀਰ ਸਿੰਘ ਧੰਜਲ ਕੁਆਡੀਨੇਟਰ ਹਲਕਾ ਨਕੋਦਰ,ਰਜ਼ਨੀਸ਼ ਬੱਬਰ ਯੂਥ ਕੋਆਰਡੀਨੇਟਰ,ਪ੍ਰੇਮ ਕੁਮਾਰ ਰਾਜੂ ਉੱਪਲ ਐਸ ਸੀ ਵਿੰਗ ਕੋਆਰਡੀਨੇਟਰ, ਬਲਦੇਵ ਰਾਜ ਸਹੋਤਾ ਬਲਾਕ ਪ੍ਰੈਜੀਡੈਂਟ, ਕੁਲਦੀਪ ਕੰਗਣਾ ਬਲਾਕ ਪ੍ਰਧਾਨ, ਸੋਹਨ ਲਾਲ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ, ਕਰਨੈਲ ਰਾਮ ਬਾਲੂ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ, ਦਰਸ਼ਨ ਸਿੰਘ ਟਾਹਲੀ ਵਾਇਸ ਚੇਅਰਮੈਨ ਜਿਲਾ ਪਰਿਸ਼ਦ, ਮਨਜੀਤ ਸਿੰਘ ਬੈਂਡਲ ਬਲਾਕ ਪ੍ਰਧਾਨ, ਧਰਮਪਾਲ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ ਕੰਗ ਸਾਹਬੂ, ਹਰਦੀਪ ਸਿੰਘ ਸਰਪੰਚ ਮੁੱਧਾ, ਅਮਨ ਸ਼ੰਕਰ, ਜਸਪਾਲ ਸਿੰਘ ਸਰਪੰਚ ਕੋਟਲਾ ਜੰਗਾਂ, ਰਾਣਾ ਮੁੱਧਾ, ਪੰਮਾ ਕੰਗ ਸਾਬੂ, ਕੇਵਲ ਸਿੰਘ ਪੰਚ ਬੋਪਾਰਾਏ, ਅਮਰਜੀਤ ਸਿੰਘ, ਸੁਰਜੀਤ ਸਿੰਘ, ਕਾਕਾ ਬਿਲਗਾ, ਲਵੀ ਬਿਲਗਾ, ਸੁਖਵਿੰਦਰ ਗਡਵਾਲ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਡਾਕਟਰ ਜੀਵਨ, ਸੰਨੀ ਸਾਬਕਾ ਸਰਪੰਚ ਸਿੱਧੂਪੁਰ, ਸੁਖਦੀਪ ਸਿੰਘ ਸਰਪੰਚ ਮਾਲੜੀ, ਤਰਲੋਚਨ ਆਲੋਵਾਲ, ਹੈਪੀ ਸਰਪੰਚ ਆਲੋਵਾਲ, ਮਨੋਹਰ ਲਾਲ ਬੈਂਸ, ਹਰਨੇਕ ਹੇਰਾਂ, ਸੋਨੀ ਲਾਲ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਸਰਪੰਚ ਤਲਵੰਡੀ ਭਰੋ, ਪ੍ਰਦੀਪ ਸਿੰਘ ਤਲਵੰਡੀ ਭਰੋ, ਜੋਨ ਕੁਮਾਰ ਸਰਪੰਚ ਰਸੂਲਪੁਰ ਕਲਾਂ, ਸੁਰਜੀਤ ਸਿੰਘ ਰਸੂਲਪੁਰ, ਰਾਜਾ ਦਰਗਾਬਾਦ ਨਵਜੋਤ ਸਿੰਘ ਉੱਗੀ, ਪਾਲਾ ਸਰਪੰਚ ਉੱਗੀ, ਪ੍ਰਿੰਸ ਉੱਗੀ, ਮੰਨਾ ਹੂਸੈਨਾਬਾਦ, ਜਗਮੀਤ ਸਿੰਘ, ਜਗਮੀਤ ਸਿੰਘ ਸਰਪੰਚ ਹੁਸੈਨਪੁਰ, ਜਤਿੰਦਰ ਸਿੰਘ ਨੂਰਪੁਰੀ, ਲਵਜੀਤ ਨੂਰਪੁਰੀ, ਅਵਨੇਸ਼ ਜੇਈ ਬੀਡੀਪੀ, ਲਖਵਿੰਦਰ ਸਿੰਘ ਐਸਡੀਓ ਹਾਜ਼ਰ ਸਨ।