ਐਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਦਿਵਾਲੀ ਤਿਉਹਾਰ ਮਨਾਇਆ ਗਿਆ।
ਅਨਿਲ ਐਰੀ
ਐਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਦਿਵਾਲੀ ਤਿਉਹਾਰ ਮਨਾਇਆ ਗਿਆ।

ਨਕੋਦਰ 19 ਅਕਤੂਬਰ
ਐਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਕੁਸ਼ਲ ਅਗਵਾਈ ਹੇਠ ਦੀਵਾਲੀ ਤਿਉਹਾਰ ਮਨਾਇਆ ਗਿਆ ਅਤੇ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਅਯੋਜਨ ਕੀਤਾਗਿਆ। ਨੰਨੇ-ਮੁੰਨੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਅੱਗੇ ਵਧ ਕੇ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਨਰਸਰੀ ਦੇ ਵਿਦਿਆਰਥੀਆ ਨੇ ਨ੍ਰਿਤ ਪੇਸ਼ ਕੀਤਾ, ਸਬਕਾ ਮਨ ਮੋਹ ਲਿਆ, ਕੇ.ਜੀ.1 ਵਿਦਿਆਰਥੀ ਨੇ ਹੀ ਕਾਰਡਬੋਰਡ ਕੈੰਡਲ ਬਣਾ ਕੇ ਰਚਨਾਤਮਕਤਾ ਦੀ ਪਛਾਣ ਅਤੇ ਕੇ.ਜੀ.2 ਦੇ ਵਿਦਿਆਰਥੀਆਂ ਨੇ ਪੇਪਰ ਪਲੇਟ ‘ਤੇ ਰੰਗੋਲੀ ਬਣਾ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਨਿਪੁੰਨਤਾ ਨੂੰ ਉਤਸ਼ਾਹਿਤ ਕੀਤਾ ਅਤੇ ਦਿਵਾਲੀ ਦੀ ਮੁਬਾਰਕਬਾਦ ਦਿੱਤੀ।
