Wednesday, November 4, 2026
CrimePunjab

ਫਰੋਤੀ ਮੰਗਣ ਵਾਲੇ  ਵਾਲੇ ਗਰੋਹ ਦਾ ਪਰਦਾਫਾਸ 5 ਮੈਂਬਰ ਗ੍ਰਿਫਤਾਰ   2 ਨਜਾਇਜ ਪਿਸਤੋਲ, 2 ਕਾਰਤੁਸ ਜਿੰਦਾ, 1 ਖਿਡੌਣਾ ਪਿਸਤੋਲ, 1 ਦਾਤਰ ਅਤੇ ਇੱਕ ਕਰੈਟਾ ਗੱਡੀ ਬ੍ਰਾਮਦ  

ਅਨਿਲ ਐਰੀ 
 ਫਰੋਤੀ ਮੰਗਣ ਵਾਲੇ  ਵਾਲੇ ਗਰੋਹ ਦਾ ਪਰਦਾਫਾਸ 5 ਮੈਂਬਰ ਗ੍ਰਿਫਤਾਰ  
2 ਨਜਾਇਜ ਪਿਸਤੋਲ, 2 ਕਾਰਤੁਸ ਜਿੰਦਾ, 1 ਖਿਡੌਣਾ ਪਿਸਤੋਲ, 1 ਦਾਤਰ ਅਤੇ ਇੱਕ ਕਰੈਟਾ ਗੱਡੀ ਬ੍ਰਾਮਦ  
ਜਲੰਧਰ/ ਨਕੋਦਰ 27 ਅਗਸਤ 
  ਥਾਣਾ ਸਦਰ ਨਕੋਦਰ ਪੁਲਿਸ ਵਲੋਂ ਫਿਰੌਤੀ ਮੰਗਣ  ਵਾਲੇ ਗਿਰੋਹ ਦੇ ਪੰਜ ਮੈਂਬਰਾਂ  ਨੂੰ 2 ਦੇਸੀ ਪਿਸਟਲ ਇਕ ਖਿਲੌਣਾ ਪਿਸਟਲ , 2 ਰੋਂਦ 315 ਬੋਰ ਅਤੇ ਇੱਕ ਦਾਤਰ  ਸਮੇਤ ਗ੍ਰਿਫਤਾਰ ਕਰਨ  ਵਿਚ ਸਫਲਤਾ ਹਾਸਲ ਕੀਤੀ ਹੈ ।  ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਵਿੰਦਰ ਸਿੰਘ ਵਿਰਕ  ਐਸ ਐਸ ਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ  ਗਿਰਫ਼ਤਾਰ ਮੁਲਜਮਾਂ ਦੀ ਪਛਾਣ ਸੁੱਖਦੀਪ ਸਿੰਘ ਉਰਫ ਸੇਰਾ ਪੁੱਤਰ ਹਰਜਿੰਦਰ ਸਿੰਘ ਵਾਸੀ ਗੁੜੇ ਥਾਣਾ ਸਦਰ ਨਕੋਦਰ  , ਬਲਕਾਰ ਸਿੰਘ ਉਰਫ ਕਾਰਾ ਪੁੱਤਰ ਗੁਰਮੇਲ ਸਿੰਘ ਵਾਸੀ ਗੁੜੇ ਥਾਣਾ ਸਦਰ ਨਕੋਦਰ ,  ਦਲਜੀਤ ਸਿੰਘ ਉਰਫ ਮੰਨਾ ਪੁੱਤਰ ਨਛੱਤਰ ਸਿੰਘ ਵਾਸੀ ਮਾਲੜੀ , ਪ੍ਰਭਜੀਤ ਸਿੰਘ ਉਰਫ ਪਵਾ ਪੁੱਤਰ ਦਰਸ਼ਨ ਸਿੰਘ ਵਾਸੀ ਟਾਹਲੀ ,
 ਗੁਰਮਿੰਦਰ ਪਾਲ ਉਰਫ ਪ੍ਰਿੰਸ ਪੁੱਤਰ ਸਤਪਾਲ ਵਾਸੀ ਸਰੀਹ ਵਜੋਂ ਹੋਈ ਹੈ
  ਉਨਾਂ ਦੱਸਿਆ ਕਿ ਮਿਤੀ 27 ਅਗਸਤ  ਨੂੰ  ਪੀੜਿਤ  ਨੇ  ਏ ਐਸ ਆਈ ਜਗਤਾਰ ਸਿੰਘ ਪਾਸ ਆ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਹ  ਵਿਦੇਸ਼ ਇੰਗਲੈਂਡ ਰਹਿੰਦਾ ਹੈ। ਜੋ ਉਹ ਹੁਣ ਅਰਸਾ ਕਰੀਬ ਦੋ ਮਹੀਨੇ ਤੋਂ ਆਪਣੇ ਪਿੰਡ ਆਇਆ ਹੋਇਆ ਹੈ   ਉਸ ਦੀ ਲੜਕੀ ਜਿਸਦੀ  ਉਮਰ ਕਰੀਬ 17 ਸਾਲ 4 ਮਹੀਨੇ ਨੂੰ  ਪ੍ਰਿੰਸ ਪੁੱਤਰ ਸਤਪਾਲ ਵਾਸੀ  ਪੱਤੀ ਜੇ ਚੰਦ  ਸ਼ਰੀਹ ਵਿਆਹ ਕਰਾਉਣ ਦੀ ਨੀਯਤ ਨਾਲ ਵਰਗਲਾ ਕੇ ਲੈ ਗਿਆ ਸੀ  ਤੇ   ਉਸ ਦੀ ਪਤਨੀ  ਦੇ ਬਿਆਨ ਪਰ ਦੋਸ਼ਿਆਂ ਖਿਲਾਫ ਮੁਕੱਦਮਾ  15 ਜੂਨ  ਨੂੰ  ਥਾਣਾ ਸਦਰ ਨਕੋਦਰ ਦਰਜ ਕੀਤਾ ਗਿਆ  ਅਤੇ  ਲੜਕੀ  ਨੂੰ ਮ 21 ਜੂਨ  ਨੂੰ  ਬ੍ਰਾਮਦ ਕਰਕੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਕਦਮਾ ਵਿੱਚ ਵਾਧਾ ਜੁਰਮ 64(2) ਬੀ ਐਨ ਐਸ ਅਤੇ 6 ਪੋਕਸੋ ਐਕਟ ਕੀਤਾ  ਗਿਆ ਸੀ ਇਸ ਤੋਂ ਬਾਅਦ ਮਿਤੀ 29 ਜੂਨ  ਨੂੰ ਪ੍ਰਿੰਸ ਲੜਕੀ ਰਾਜਵੀਰ ਨੂੰ ਦੁਬਾਰਾ ਬਰਗਲਾ ਕੇ   ਲੈ ਗਿਆ ਸੀ ਇਸ ਤੋਂ ਬਾਅਦ ਉਸ ਦੀ ਲੜਕੀ ਅਤੇ ਪ੍ਰਿੰਸ ਅਤੇ ਉਸ ਦੇ ਪਰਿਵਾਰਿਕ ਸਾਥੀਆ ਦਾ ਕੋਈ ਵੀ ਪਤਾ ਨਹੀ ਲੱਗਾ ਅਤੇ ਹੁਣ ਸ਼ਿਕਾਇਤ ਕਰਤਾ  ਨੂੰ ਉਸ ਦੇ ਇੰਗਲੈਂਡ ਵਾਲੇ ਵਟਸਅਪ ਨੰਬਰ ਤੇ   ਕਿਸੇ  ਕਨੇਡਾ ਵਾਲੇ ਨੰਬਰ  ਤੋਂ ਫੋਨ ਅਤੇ ਵੋਇਸ ਰਿਕਾਡਿੰਗਾਂ ਕਰ ਕੇ ਕੋਈ ਵਿਅਕਤੀ ਇਹ ਕਹਿ ਰਿਹਾ ਸੀ ਕਿ ਮੈਨੂੰ ਤਿੰਨ ਲੱਖ ਰੁਪਇਆ ਦੇ ਦਿਓ ਤੇਰੀ ਲੜਕੀ ਅਤੇ ਲੜਕੇ ਦਾ ਪਰਿਵਾਰ ਸਮੇਤ ਲੜਕੇ ਮੇਰੇ ਕਬਜੇ ਵਿੱਚ ਹੈ ਜਿਨ੍ਹਾਂ ਨੂੰ ਮੈਂ ਤੇਰੇ ਕਹਿਣ ਪਰ ਤੇਰੇ ਹਵਾਲੇ ਵੀ ਕਰ ਸਕਦਾ ਹਾਂ ਤੇ ਉਹਨਾਂ ਨੂੰ ਮਾਰ ਵੀ ਸਕਦਾ ਹਾਂ ਫਿਰ ਉਹ ਵਾਰ ਵਾਰ ਉਸ  ਨੂੰ ਫੋਨ ਕਰਨ ਲੱਗਾ ਤੇ ਫਿਰ ਉਸ ਨੇ ਉਸਨੂੰ ਇੱਕ ਅਕਾਉਟ ਨੰਬਰ  ਭੇਜ ਦਿੱਤਾ ਜਿਸ ਵਿੱਚ ਸ਼ਿਕਾਇਤ ਕਰਤਾ  ਨੇ ਮਿਤੀ 30 ਜੁਲਾਈ  ਨੂੰ 10 ਹਜਾਰ ਰੁਪਏ ਪਵਾ ਦਿੱਤੇ ਸਨ ਅਤੇ  ਇਹ ਖਾਤਾ ਸੁਖਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਗੁੜੇ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦੇ ਨਾਮ ਪਰ ਹੋਣਾ ਪਾਇਆ ਗਿਆ  ਜੋ ਇਸ ਤੋਂ ਬਾਅਦ ਵੀ ਸ਼ਿਕਾਇਤ ਕਰਤਾ ਨੂੰ ਰਿਕਾਡਿੰਗਾਂ ਅਤੇ ਫੋਨਾਂ ਰਾਹੀ ਧਮਕੀਆ ਆਉਣੀਆ ਜਾਰੀ ਰਹੀਆ ਅਤੇ ਇਹ ਸਾਰਾ ਕੰਮ  ਲੜਕੀ ਨੂੰ ਭਜਾਉਣ ਵਾਲੇ ਲੜਕੇ ਪ੍ਰਿੰਸ ਨੇ ਆਪਣੇ ਸਾਥੀਆ ਸੁਖਦੀਪ ਸਿੰਘ ਉਰਫ ਸੇਰਾ ਪ੍ਰਭਦੀਪ ਸਿੰਘ ਉਰਫ ਪਵਾ ਵਾਸੀ ਟਾਹਲੀ ਬਲਕਾਰ ਸਿੰਘ ਉਰਫ ਕਾਰਾ ਵਾਸੀ ਗੁੜੇ ਅਤੇ ਦਲਜੀਤ ਸਿੰਘ ਉਰਫ ਮੰਨਾ ਵਾਸੀ ਮਾਲੜੀ ਅਤੇ ਹੋਰ ਮਾੜੇ ਅਨਸਰਾ ਨਾਲ ਹਮਸਲਾਹ ਹੋ ਕੇ ਫਿਰੋਤੀ ਮੰਗਣ ਦੀ ਖਾਤਰ ਸ਼ਿਕਾਇਤ ਕਰਤਾ ਨੂੰ ਡਰਾਇਆ ਧਮਕਾਇਆ ਗਿਆ।
 ਜਿਸ ਤੇ ਪੀੜਿਤ ਦੇ ਬਿਆਨਾ ਦੇ ਅਧਾਰ ਏ ਐਸ ਆਈ ਜਗਤਾਰ ਸਿੰਘ ਨੇ  27 ਅਗਸਤ ਨੂੰ   ਮੁਕਦਮਾ ਅ/ਧ 308(5)(3),61(2) ਬੀ ਐਨ ਐਸ ਥਾਣਾ ਸਦਰ ਨਕੋਦਰ ਵਿਚ  ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ। ਅਤੇ ਗੁਪਤ ਸੂਚਨਾ ਦੇ ਅਧਾਰ ਤੇ ਉਕਤ ਦੋਸ਼ੀਆਂ ਨੂੰ ਕਰੇਟਾ ਗੱਡੀ ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋ ਦੇਸੀ 32 ਬੋਰ ਪਿਸਟਲ,   315 ਬੋਰ ਦੇਸੀ ਕੱਟਾ,ਖਿਡੌਣਾ ਪਿਸਤੋਲ , 2 ਕਾਰਤੂਸ ਜਿੰਦਾ  ਅਤੇ ਦਾਤਰ   ਬ੍ਰਾਮਦ ਕੀਤੇ ਗਏ।  ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜੋ ਇਹਨਾ ਪਾਸੋ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।