ਡੀ.ਏ.ਵੀ. ਕਾਲਜੀਏਟ ਸਕੂਲ ਵਿਖੇ ਸਟੈਂਡਰਡ ਕਲੱਬ ਵਲੋਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਅਨਿਲ ਐਰੀ
ਡੀ.ਏ.ਵੀ. ਕਾਲਜੀਏਟ ਸਕੂਲ ਵਿਖੇ ਸਟੈਂਡਰਡ ਕਲੱਬ ਵਲੋਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਨਕੋਦਰ- 7 ਅਗਸਤ ਕੇ.ਆਰ.ਐੱਮ. ਡੀ.ਏ.ਵੀ. ਕਾਲਜੀਏਟ ਸੀ.ਸੈ. ਸਕੂਲ, ਨਕੋਦਰ ਦੀ ਸਟੈਂਡਰਡ ਕਲੱਬ ਵਲੋਂ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਤੇ ਸਟੈਂਡਰਡ ਕਲੱਬ ਮੈਂਟਰ ਪ੍ਰੋ. (ਡਾ.) ਦੁਰਗੇਸ਼ ਨੰਦਨੀ ਦੀ ਦੇਖ-ਰੇਖ ਹੇਠ ਭਾਰਤੀ ਮਾਣਕ ਬਿਊਰੋ ਦੇ ਸਹਿਯੋਗ ਨਾਲ ਸਟੈਂਡਰਡ ਅਤੇ ਬੀ.ਆਈ.ਐਸ. ਕੇਅਰ ਐਪ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ 54 ਕਲੱਬ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ਸਕੂਲ ਦਾ ਸਟੈਂਡਰਡ ਕਲੱਬ ਸਮਾਜ ਵਿਚ ਗੁਣਵਤਾ ਨੂੰ ਫੈਲਾਉਣ ਵਿਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਗੁਣਵਤਾ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਪ੍ਰੋ. ਪੰਕਜ ਵਰਮਾ, ਪ੍ਰੋ. ਸਮੀਰ ਸਭਰਵਾਲ ਤੇ ਡਾ. ਨੇਹਾ ਵਰਮਾ ਨੇ ਜੱਜ ਦੀ ਭੂਮਿਕਾ ਨਿਭਾਈ। ਇੰਨ੍ਹਾਂ ਮੁਕਾਬਲਿਆਂ ਵਿਚ ਯਸ਼ਰਾਜ (ਬਾਰ੍ਹਵੀਂ ਕਾਮਰਸ) ਪਹਿਲੇ, ਨਿਤੀਸ਼ (ਬਾਰ੍ਹਵੀਂ ਨਾਨ-ਮੈਡੀਕਲ) ਦੂਸਰੇ ਅਤੇ ਦੀਆ (ਬਾਰ੍ਹਵੀਂ ਆਰਟਸ) ਤੀਸਰੇ ਸਥਾਨ ’ਤੇ ਰਹੇ, ਜਦਕਿ ਸੁਖਜੀਤ ਕੌਰ (ਗਿਆਰ੍ਹਵੀਂ ਮੈਡੀਕਲ) ਨੂੰ ਕੰਸੋਲੇਸ਼ਨ ਇਨਾਮ ਦਿੱਤੇ ਗਏ। ਜੇਤੂਆਂ ਨੂੰ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ ਨੇ ਕਿਹਾ ਕਿ ਹਰ ਵਿਦਿਆਰਥੀ ਗੁਣਵਤਾ ਸੰਬੰਧੀ ਜਾਣਕਾਰੀ ਆਮ ਲੋਕਾਂ ਤੱਕ ਜ਼ਰੂਰ ਪਹੁੰਚਾ ਕੇ ਸਮਾਜ ਸੇਵਾ ਵਿਚ ਆਪਣਾ ਹਿੱਸਾ ਪਾਉਣ। ਅਖੀਰ ’ਚ ਮੈਂਟਰ ਪ੍ਰੋ. (ਡਾ.) ਦੁਰਗੇਸ਼ ਨੰਦਨੀ ਨੇ ਸਕੂਲ ਦੇ ਸਟੈਂਡਰਡ ਕਲੱਬ ਦੀਆਂ ਗਤੀਵਿਧੀਆਂ ਲਈ ਵਿਦਿਆਰਥੀਆਂ ਅਤੇ ਭਾਰਤੀ ਮਾਣਕ ਬਿਊਰੋ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਇੰਦੂ ਬੱਤਰਾ, ਪ੍ਰੋ. ਪੰਕਜ ਵਰਮਾ, ਪ੍ਰੋ. ਸਮੀਰ ਸਭਰਵਾਲ, ਡਾ. ਨੇਹਾ ਵਰਮਾ ਤੇ ਮਨਜੀਤ ਕੌਰ ਹਾਜ਼ਰ ਸਨ।
