*ਅਸ਼ਵਨੀ ਕੋਹਲੀ ਦੇ ਵਾਪਰ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਹੋਣ ਤੇ ਨਕੋਦਰ ਵਿਖੇ ਸਵਾਗਤ* *ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਅਸ਼ਵਨੀ ਕੋਹਲੀ ਦੇ ਯਤਨਾਂ ਸਦਕਾ ਵਪਾਰੀ ਆਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ* *ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਕੀਤਾ ਸਨਮਾਨਤ *
ਅਨਿਲ ਐਰੀ
*ਅਸ਼ਵਨੀ ਕੋਹਲੀ ਦੇ ਵਾਪਰ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਹੋਣ ਤੇ ਨਕੋਦਰ ਵਿਖੇ ਸਵਾਗਤ*
*ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਅਸ਼ਵਨੀ ਕੋਹਲੀ ਦੇ ਯਤਨਾਂ ਸਦਕਾ ਵਪਾਰੀ ਆਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ*
*ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਕੀਤਾ ਸਨਮਾਨਤ *
ਨਕੋਦਰ 5 ਅਗਸਤ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਕੋਹਲੀ ਨੂੰ ਵਪਾਰ ਵਿੰਗ ਦਾ ਜਿਲਾ ਜਲੰਧਰ ਦਿਹਾਤੀ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਨਕੋਦਰ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਉਹਨਾਂ ਦੇ ਸਵਾਗਤ ਲਈ ਨਗਰ ਕੌਂਸਲ ਨਕੋਦਰ ਵਿਖੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਇੱਕ ਪ੍ਰਭਾਤਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ ਭਾਈਚਾਰੇ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵਾਪਰ ਵਿੰਗ ਦੇ ਇੰਚਾਰਜ ਅਸ਼ਵਨੀ ਕੋਹਲੀ ਵੱਲੋਂ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰ ਦੇ ਵਪਾਰੀ ਵਰਗ ਨੇ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦਾ ਭਰੋਸਾ ਵੀ ਦਵਾਇਆ ਅਤੇ ਉਨ੍ਹਾਂ ਕਿਹਾ ਕਿ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਕਾਮਯਾਬੀ ਲਈ ਮਿਹਨਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਨਕੋਦਰ, ਸ਼ਹਿਰੀ ਪ੍ਰਧਾਨ ਹਿਮਾਂਸ਼ੂ ਜੈਨ, ਅਮਰੀਕ ਸਿੰਘ ਥਿੰਦ ਐਮ. ਸੀ., ਮਨੀ ਮਹਿੰਦਰੂ, ਅਜੇ ਵਰਮਾ, ਨਰਿੰਦਰ ਸ਼ਰਮਾ, ਬੋਬੀ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਟੱਕਰ ,ਰਵਿੰਦਰ ਸ਼ਾਰਦਾ, ਬਰਜੇਸ਼ ਕਪਾਨੀਆ, ਹਰਜੀਤ ਸਿੰਘ ਤੂਰ, ਪਵਨ ਕੁਮਾਰ ਗੁਪਤਾ, ਅਮਨਦੀਪ ਖੋਸਲਾ ,ਰਾਕੇਸ਼ ਕੁਮਾਰ ਗੋਇਲ ,ਸ਼ਿਵ ਕੁਮਾਰ ਅਗਰਵਾਲ, ਸਤੀਸ਼ ਕੁਮਾਰ ਗੁਪਤਾ, ਸੰਜੇ ਕਪਾਨੀਆ, ਰਜੀਵ ਗੁਪਤਾ ,ਬਲਵੀਰ ਸਿੰਘ ਗੁੱਡ, ਮੁਕੇਸ਼ ਕੁਮਾਰ ਟਿੱਮਾ ,ਮੀਆਂ ਜੀ, ਐਮਡੀ ਅਨੁਸਾਰੀ, ਡਾਕਟਰ ਮੁਹੰਮਦ, ਰਵੀ ਮਹਾਜਨ, ਸ਼ਾਮ ਲਾਲ ਕੋਹਲੀ, ਸੰਜੀਵ ਮਹਾਜਨ ,ਰਾਜੇਸ਼ ਮਹਾਜਨ, ਵਿਕਾਸ ਅਰੋੜਾ, ਵਿੱਕੀ ਕਪਾਨੀਆ, ਸੰਦੀਪ ਕੋਹਲੀ, ਸੋਨੂੰ, ਸੰਜੀਵ ਆਰ ਕੇ ਵੈਸ਼ਨੋ ਢਾਬਾ , ਅਮਿਤ ਕੁਮਾਰ, ਹਰੀ ਕੋਹਲੀ , ਰਿੰਪਾ ਮਹਿੰਦੀਰੱਤਾ, ਗਿੱਪੀ, ਹਨੀ ਕਲੇਰਾ , ਚੰਦਾ ਕੋਹਲੀ, ਬੀਨੂ ਕਪਾਨੀਆ , ਬਰਜੇਸ਼ ਕਪਾਨੀਆ, ਮੁਕੇਸ਼ ਮਰਵਾਹਾ ਆਦਿ ਨੇ ਪਾਰਟੀ ਦੇ ਹੱਕ ਵਿੱਚ ਹਿਮਾਇਤ ਕੀਤੀ ਅਤੇ ਪਾਰਟੀ ਦੀ ਹਰ ਗਤੀਵਿਧੀ ਵਿੱਚ ਹਿੱਸਾ ਪਾ ਕੇ ਵੱਡੇ ਪੱਧਰ ਤੇ ਪਾਰਟੀ ਨੂੰ ਕਾਮਯਾਬ ਕਰਨ ਦਾ ਭਰੋਸਾ ਦਿੱਤਾ।
