ਆਟੋ ਇਲੈਕਟਰਿਕ ਦੀ ਦੁਕਾਨ ਤੇ ਚੋਰਾ ਬੋਲਿਆ ਧਾਵਾ ਤਕਰੀਬਨ ਡੇਢ ਲੱਖ ਦਾ ਨੁਕਸਾਨ
ਆਟੋ ਇਲੈਕਟਰਿਕ ਦੀ ਦੁਕਾਨ ਤੇ ਚੋਰਾ ਬੋਲਿਆ ਧਾਵਾ ਤਕਰੀਬਨ ਡੇਢ ਲੱਖ ਦਾ ਨੁਕਸਾਨ
ਸ਼ਾਹਕੋਟ,ਮਲਸੀਆ 29 ਦਸੰਬਰ ( ਰਣਜੀਤ ਬਹਾਦੁਰ )- ਸਥਾਨਿਕ ਕਸਬੇ ਦੇ ਮਲਸੀਆਂ ਰੋਡ ‘ਤੇ ਸਥਿਤ ਗੁਰੂ ਨਾਨਕ ਆਟੋ ਇਲੈਕਟ੍ਰਿਕ ਦੀ ਦੁਕਾਨ ਵਿਚੋ 10 ਬੈਟਰੇ, ਸੈਲ਼ਫ, ਅਲਟੀਨੇਟਰ, ਸਾਫਟਾ,ਰੂਟਰ ਤੋ ਇਲਾਵਾ ਹੋਰ ਵੀ ਕਈ ਪ੍ਰਕਾਰ ਦਾ ਟੂਲ ਚੋਰੀ ਹੋ ਗਿਆ ਹੈ। ਕੋਈ ਐਸਾ ਦਿਨ ਨਹੀ ਤੇ ਕੋਈ ਰਾਤ ਨਹੀ ਜਿਸ ਦਿਨ ਸ਼ਾਹਕੋਟ ‘ਚ ਚੋਰੀ ਨਾ ਹੋਈ ਹੋਵੇ।
ਪੀੜਤ ਦੁਕਾਨਦਾਰ ਬਲਵੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬੱਗਾ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਦੇ ਤਾਲੇ ਲਗਾਕੇ ਗਏ ਸਨ ਪਰ ਜਦੋ ਉਹ ਸਵੇਰੇ ਆਏ ਤਾ ਦੁਕਾਨ ਦਾ ਤਾਲਾ ਖੋਲਿਆ ਤਾ ਅੰਦਰੋ ਉਨ੍ਹਾਂ ਦਾ ਕਾਫੀ ਵੱਡਾ ਨੁਕਸਾਨ ਹੋ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਚੋਰ ਪਿਛਲੀ ਕੰਧ ਪਾੜ ਕੇ ਦੁਕਾਨ ਵਿਚ ਦਾਖਲ ਹੋਏ ਤੇ ਕਰੀਬਨ ਡੇਢ ਲੱਖ ਦਾ ਸਮਾਨ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਅਜੇ ਚਾਰ ਪੰਜ ਮਹੀਨੇ ਪਹਿਲਾ ਵੀ ਉਨ੍ਹਾਂ ਦੀ ਦੁਕਾਨ ਵਿਚੋ ਚੋਰੀ ਹੋਈ ਸੀ ਤੇ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਮਾਡਲ ਥਾਣਾ ਸ਼ਾਹਕੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਸ਼ਾਹਕੋਟ ਪੁਲਿਸ ਦੇ ਮੁਲਾਜਮ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਲਾਗੇ ਲਾਗੇ ਸੀਸੀਟੀਵੀ ਕੈਮਰੇ ਚੈਕ ਕਰਨੇ ਸ਼ੁਰੂ ਕਰ ਦਿੱਤੇ। ਇਥੇ ਵਰਨਣਯੋਗ ਹੈ ਕਿ ਮਾਡਲ ਥਾਣਾ ਸ਼ਾਹਕੋਟ ਪੁਲੀਸ ਦੀ ਢਿੱਲੀ ਕਾਰਗੁਜਾਰੀ ਕਾਰਨ ਲੁਟੇਰਿਆਂ,ਚੋਰਾਂ ਅਤੇ ਨਸ਼ਿਆ ਦੇ ਵਪਾਰੀਆ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਦਿਨ ਰਾਤ ਆਪਣੀਆ ਅਪਰਾਧਿਕ ਘਟਨਾਵਾਂ ਨੂੰ ਸਫਲਤਾ ਪੂਰਵਕ ਅੰਜਾਮ ਦੇ ਰਹੇ ਹਨ। ਜੇਕਰ ਸ਼ਹਿਰ ਦਾ ਇਸੇ ਤਰ੍ਹਾ ਹੀ ਹਾਲ ਹੋਇਆ ਤਾ ਲੋਕ ਘਰਾਂ ਤੋ ਨਿਕਲਣ ਤੋ ਝਿਜਕਣਗੇ। ਪੀੜਤਾ ਨੇ ਸ਼ਾਹਕੋਟ ਪੁਲਿਸ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਉਕਤ ਨੂੰ ਚੋਰਾਂ ਨੂੰ ਗਿ੍ਰਫਤਾਰ ਕੀਤਾ ਜਾਵੇ।
