ਅਣਪਛਾਤੇ ਲੁਟੇਰਿਆਂ ਵੱਲੋ ਸੈਦਪੁਰ ਝਿੜੀ ਦੇ ਅਧਿਆਪਕ ਉਪੱਰ ਕੀਤੇ ਹਮਲੇ ਦੀ ਜੋਰਦਾਰ ਨਿੰਦਾ। ਲੁਟੇਰਿਆਂ ਕਾਰਨ ਸਾਰਾ ਦਿਨ ਰਿਹਾ ਡਰ ਦਾ ਮਹੌਲ।
ਅਣਪਛਾਤੇ ਲੁਟੇਰਿਆਂ ਵੱਲੋ ਸੈਦਪੁਰ ਝਿੜੀ ਦੇ ਅਧਿਆਪਕ ਉਪੱਰ ਕੀਤੇ ਹਮਲੇ ਦੀ ਜੋਰਦਾਰ ਨਿੰਦਾ।
ਲੁਟੇਰਿਆਂ ਕਾਰਨ ਸਾਰਾ ਦਿਨ ਰਿਹਾ ਡਰ ਦਾ ਮਹੌਲ।
ਸ਼ਾਹਕੋਟ 14 ਦਸੰਬਰ ( ਰਣਜੀਤ ਬਹਾਦੁਰ ):- ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਝਿੜੀ ( ਸ਼ਾਹਕੋਟ ) ਦੇ ਅਧਿਆਪਕ ਨਰੇਸ਼ ਕੁਮਾਰ ਉੱਪਰ ਅਣਪਛਾਤੇ ਲੁਟੇਰਿਆਂ ਵੱਲੋ ਹਮਲਾ ਕਰਨ ਦਾ ਸਮਾਚਾਰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਛੁੱਟੀ ਕਰਕੇ ਜਦੋ ਸਕੂਲ ਦੇ ਮੇਨ ਗੇਟ ਕੋਲ ਆਇਆ ਤਾਂ ਲੁਟੇਰਿਆਂ ਨੇ ਤਲਵਾਰ ਦੀ ਨੋਕ ਤੇ ਹੱਥੋਪਾਈ ਹੋ ਕੇ ਅਧਿਆਪਕ ਦੇ ਹੱਥੋਂ ਉਸਦਾ ਮੋਬਾਇਲ ਫੋਨ ਖੋਹ ਲਿਆ। ਜਿੰਨਾ ਚਿਰ ਨੂੰ ਬਾਕੀ ਅਧਿਆਪਕ ਨਰੇਸ਼ ਕੁਮਾਰ ਦੀ ਮੱਦਦ ਕਰਨ ਲਈ ਅੰਦਰੋ ਦੌੜਕੇ ਗੇਟ ਤੱਕ ਪਹੁੰਚੇ ਲੁਟੇਰੇ ਗੱਡੀ ਵਿੱਚ ਸਵਾਰ ਹੋ ਕੇ ਦੌੜ ਗਏ। ਸ਼ਾਹਕੋਟ ਪੁਲਿਸ ਵੱਲੋ ਸੀ ਸੀ ਟੀ ਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਅੱਜ ਬਲਾਕ ਸ਼ਾਹਕੋਟ-2 ਦੇ ਅਧਿਆਪਕ ਵੱਡੀ ਗਿਣਤੀ ਵਿੱਚ ਸੈਦਪੁਰ ਦੇ ਸਕੂਲ ਵਿੱਚ ਇਕੱਠੇ ਹੋਏ ਅਤੇ ਇਸ ਘਟਨਾਂ ਦੀ ਜੋਰਦਾਰ ਨਿੰਦਾ ਕੀਤੀ। ਇਸ ਮੌਕੇ ਅਧਿਆਪਕਾਂ ਨੇ ਇੱਕ ਮੀਟਿੰਗ ਕਰਕੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਅਤੇ ਬੱਚਿਆਂ ਵਿੱਚ ਡਰ ਦੇ ਮਹੌਲ ਨੂੰ ਖਤਮ ਕੀਤਾ ਜਾ ਸਕੇ। ਅੱਜ ਡਰ ਦਾ ਮਹੌਲ ਹੋਣ ਕਰਕੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੀ ਘੱਟ ਰਹੀ।
ਅੱਜ ਦੀ ਮੀਟਿੰਗ ਵਿੱਚ ਬੀ ਪੀ ਈ ਓ ਸ਼ਾਹਕੋਟ-2 ਰਮੇਸ਼ਵਰ ਚੰਦਰ ਸ਼ਰਮਾਂ ਲਾਡੀ, ਬੀ ਪੀ ਈ ਓ ਸ਼ਾਹਕੋਟ -1 ਰਕੇਸ਼ ਚੰਦ, ਅਧਿਆਪਕ ਆਗੂ ਬੇਅੰਤ ਸਿੰਘ ਭੱਦਮਾਂ, ਇੰਦਰਜੀਤ ਸਿੰਘ ਚੰਦੀ, ਕਮਲਜੀਤ ਸਿੰਘ, ਗੌਰਵ ਧਾਲੀਵਾਲ, ਤੇਜਿੰਦਰ ਕੁਮਾਰ, ਮਨਮੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਨਜੋਤ, ਸੁੰਦਰ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ ਸਿੱਧੂ, ਭਰਤ ਕੁਮਾਰ, ਸੁਰਿੰਦਰ ਕੁਮਾਰ, ਸੰਜੀਵ ਕੁਮਾਰ, ਗੌਰੀ ਸ਼ੰਕਰ, ਟੇਕ ਚੰਦ, ਸਰਬਜੀਤ ਕੌਰ, ਜਸਬੀਰ ਕੌਰ, ਰਚਨਾਂ ਸਿਆਲ, ਸੀਮਾਂ ਰਾਣੀ, ਹਰਦੀਪ ਕੌਰ, ਰਿੰਕਲ ਕੰਬੋਜ, ਮੀਨੂ ਬਾਲਾ, ਸ਼ਿਲਪਾ ਮਹਿਤਾ, ਰਜਿੰਦਰ ਰਾਣੀ ਆਦਿ ਹਾਜਰ ਸਨ।